ਵਾਸ਼ਿੰਗਟਨ— 2 ਪੁਲਾੜ ਯਾਤਰੀਆਂ ਨੇ ਕੌਮਾਂਤਰੀ ਸਪੇਸ ਸਟੇਸ਼ਨ (ਆਈ.ਐਸ.ਐਸ.) 'ਚ ਨਵਾਂ ਕੈਮਰਾ ਸਿਸਟਮ ਲਗਾਉਣ ਲਈ ਸਪੇਸਵਾਕ ਕਰਕੇ ਸਟੇਸ਼ਨ ਦੇ ਸਟਾਰਬੋਰਡ ਟ੍ਰਸ 'ਚ ਪੁਰਾਣੇ ਕੈਮਰੇ ਨੂੰ ਹਟਾ ਕੇ ਨਵੇਂ ਹਾਈ ਡੈਫੀਨੇਸ਼ਨ ਵਾਲੇ ਕੈਮਰੇ ਲਗਾਏ। ਇਸ ਦੌਰਾਨ ਪੁਲਾੜ ਯਾਤਰੀਆਂ ਨੇ ਆਰਬੀਟਿੰਗ ਲੈਬੋਰੇਟਰੀ ਦੇ ਰੋਬੋਟਿਕ ਆਰਮ ਦੀ ਵੀ ਮੁਰੰਮਤ ਕੀਤੀ। ਪੁਲਾੜ ਯਾਤਰੀਆਂ ਨੇ ਇਕ ਖਰਾਬ ਫਿਊਜ਼ ਨੂੰ ਬਦਲਣ ਤੋਂ ਇਲਾਵਾ ਨਵਾਂ ਹਾਈ ਡੈਫੀਨੇਸ਼ਨ ਕੈਮਰਾ ਫਿੱਟ ਕੀਤਾ।
ਅਮਰੀਕੀ ਪੁਲਾੜ ਸੰਗਠਨ ਨਾਸਾ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਨਾਸਾ ਨੇ ਆਪਣੇ ਟਵੀਟ 'ਚ ਲਿਖਿਆ ਹੈ, '6 ਘੰਟੇ 49 ਮਿੰਟ ਦਾ ਅਧਿਕਾਰਤ ਸਪੇਸਵਾਕ ਸ਼ਨੀਵਾਰ ਨੂੰ 2.36 ਵਜੇ ਦੁਪਹਿਰ ਨੂੰ ਖਤਮ ਹੋਇਆ। ਨਾਸਾ ਮੁਤਾਬਕ ਉਸ ਦੇ ਪੁਲਾੜ ਯਾਤਰੀ ਰੈਡੀ ਬ੍ਰੇਸਨਿਕ ਅਤੇ ਜੋਏ ਅਕਾਬਾ ਨੇ ਸਵੇਰੇ 7-47 ਵਜੇ ਸਪੇਸਵਾਕ ਸ਼ੁਰੂ ਕੀਤਾ। ਇਸ ਦੌਰਾਨ ਇਨ੍ਹਾਂ ਦੋਹਾਂ ਨੇ ਆਪਣੇ ਸਪੇਸਸੂਟ ਦੀ ਬੈਟਰੀ ਪਾਵਰ ਆਨ ਕੀਤੀ ਅਤੇ ਸਪੇਨ ਦੇ ਵੈਕਿਊਮ 'ਚ ਤੈਰਦੇ ਰਹੇ। ਨਾਸਾ ਵਿਗਿਆਨੀਆਂ ਵਲੋਂ ਇਕ ਬਲਾਗ ਪੋਸਟ ਕਰਕੇ ਦੱਸਿਆ ਗਿਆ ਕਿ ਬ੍ਰੇਸਨਿਕ ਨੇ ਇਥੇ ਸਪੇਅਰ ਪੰਪ ਮੋਡਿਊਲ 'ਚ ਸ਼ੁਰੂਆਤੀ ਕੰਮ ਪੂਰਾ ਕੀਤਾ ਜਿਸ ਨਾਲ ਭਵਿੱਖ 'ਚ ਸੰਭਾਵਿਤ ਰੋਬੋਟ ਬਦਲੀ 'ਚ ਮਦਦ ਮਿਲੇਗੀ।
ਬ੍ਰੇਸਨਿਕ ਦੀ ਇਹ ਪੰਜਵੀਂ ਸਪੇਸਵਾਕ ਸੀ ਜਿਸ 'ਚ ਉਨ੍ਹਾਂ ਨੇ ਕੁਲ 32 ਘੰਟੇ ਦੀ ਸਪੇਸਵਾਕ ਪੂਰੀ ਕੀਤੀ ਅਤੇ ਅਕਾਬਾ ਦੀ ਇਹ ਤੀਜੀ ਸਪੇਸਵਾਕ ਸੀ ਜਿਸ 'ਚ ਉਨ੍ਹਾਂ ਨੇ 19 ਘੰਟੇ 46 ਮਿੰਟ ਦੀ ਸਪੇਸਵਾਕ ਪੂਰੀ ਕੀਤੀ। ਸਪੇਸਵਾਕ ਨੇ ਪੁਲਾੜ ਸਟੇਸ਼ਨ ਤੋਂ ਬਾਹਰ ਕੰਮ ਕਰਦੇ ਹਓਏ ਹੁਣ ਤੱਕ 53 ਦਿਨ, 6 ਘੰਟੇ ਅਤੇ 25 ਮਿੰਟ ਪੂਰੇ ਕਰ ਲਏ।
ਨਾਈਜੀਰੀਆ 'ਚ 8 ਪੁਲਸ ਮੁਲਾਜ਼ਮਾਂ ਦਾ ਕਤਲ, ਕਈ ਜ਼ਖਮੀ
NEXT STORY