ਮੈਡ੍ਰਿਡ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਤੋਂ ਬਚਣ ਲਈ ਜ਼ਿਆਦਾਤਰ ਦੇਸ਼ ਲਾਕਡਾਊਨ ਹੋ ਚੁੱਕੇ ਹਨ। ਇਸ ਲਾਕਡਾਊਨ ਕਾਰਨ ਕੁਝ ਲੋਕ ਮਾਨਸਿਕ ਪਰੇਸ਼ਾਨੀ ਦੇ ਸ਼ਿਕਾਰ ਹੋ ਰਹੇ ਹਨ। ਇਸ ਪਰੇਸ਼ਾਨੀ ਵਿਚ ਕਈ ਲੋਕ ਅਜੀਬੋ-ਗਰੀਬ ਹਰਕਤਾਂ ਵੀ ਕਰ ਰਹੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਸਪੇਨ ਦਾ ਸਾਹਮਣੇ ਆਇਆ ਹੈ। ਇੱਥੇ ਇਕ ਮਹਿਲਾ ਨੇ ਪਹਿਲਾਂ ਲਾਕਡਾਊਨ ਤੋੜਿਆ। ਜਦੋਂ ਪੁਲਸ ਉਸ ਨੂੰ ਫੜ ਕੇ ਕੋਰਟ ਲੈ ਗਈ ਤਾਂ ਉਸ ਦੇ ਬਾਅਦ ਉਸ ਨੇ ਸਾਰੇ ਕੱਪੜੇ ਲਾਹ ਕੇ ਖੂਬ ਹੰਗਾਮਾ ਕੀਤਾ।
ਸਪੇਨ ਵਿਚ ਲਾਕਡਾਊਨ ਨੂੰ ਲੈ ਕੇ ਬਹੁਤ ਸਖਤ ਕਦਮ ਚੁੱਕੇ ਗਏ ਹਨ। ਕਿਸੇ ਨੂੰ ਵੀ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ ਪਰ ਇਸ 41 ਸਾਲਾ ਮਹਿਲਾ ਨੂੰ ਘਰ ਵਿਚ ਰਹਿਣਾ ਚੰਗਾ ਨਹੀਂ ਲੱਗਾ ਅਤੇ ਉਹ ਲਾਕਡਾਊਨ ਤੋੜ ਕੇ ਘਰੋਂ ਬਾਹਰ ਨਿਕਲ ਆਈ। ਪਰ ਇਸ ਮਹਿਲਾ ਨੇ ਹੋਰ ਕੋਈ ਗਲਤ ਕੰਮ ਨਹੀਂ ਕੀਤਾ। ਉਹ ਘਰੋਂ ਨਿਕਲੀ ਅਤੇ ਟੋਰੇਮੋਲਿਨੋਸ ਇਲਾਕੇ ਵਿਚ ਕੰਮ ਕਰ ਰਹੇ ਮੈਡੀਕਲ ਸਟਾਫ ਦਾ ਹੌਂਸਲਾ ਵਧਾਉਣ ਦੇ ਲਈ ਸੜਕ 'ਤੇ ਖੜ੍ਹੇ ਹੋ ਕੇ ਤਾੜੀਆਂ ਵਜਾਉਣ ਲੱਗੀ।
ਉਦੋਂ ਪੁਲਸ ਉੱਥੇ ਪਹੁੰਚੀ ਅਤੇ ਉਸ ਨੂੰ ਚੁੱਕ ਕੇ ਕੋਰਟ ਲੈ ਗਈ। ਕੋਰਟ ਨੇ ਉਸ ਮਹਿਲਾ ਨੂੰ ਜ਼ਮਾਨਤ 'ਤੇ ਹਿਦਾਇਤ ਦਿੰਦੇ ਹੋਏ ਰਿਹਾਅ ਕਰ ਦਿੱਤਾ ਪਰ ਕੋਰਟ ਤੋਂ ਬਾਹਰ ਨਿਕਲਦੇ ਹੀ ਮਹਿਲਾ ਨੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ ਅਤੇ ਹੰਗਾਮਾ ਕਰਨ ਲੱਗੀ।
ਇਸ ਦੌਰਾਨ ਮਹਿਲਾ ਪੁਲਸ ਦੀ ਕਾਰ 'ਤੇ ਵੀ ਚੜ੍ਹ ਗਈ। ਇਸ ਵਾਰ ਪੁਲਸ ਵਾਲਿਆਂ ਨੇ ਉਸ ਨੂੰ ਘੇਰ ਕੇ ਫੜਿਆ। ਉਹ ਕੱਪੜੇ ਪਾਉਣ ਨੂੰ ਤਿਆਰ ਨਹੀਂ ਸੀ। ਮਜਬੂਰਨ ਪੁਲਸ ਵਾਲਿਆਂ ਨੂੰ ਉਸ ਨੂੰ ਕੱਪੜੇ ਵਿਚ ਲਪੇਟ ਕੇ ਇਕ ਐਂਬੂਲੈਂਸ ਵਿਚ ਪਾ ਕੇ ਘਰ ਭੇਜਣਾ ਪਿਆ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਦੀ ਪੀ.ਐੱਮ ਨੇ ਲੋਕਾਂ ਦੀ ਮਦਦ ਲਈ ਕਟਵਾਈ 20 ਫੀਸਦੀ ਤਨਖਾਹ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਪੇਨ ਵਿਚ ਇਸ ਸਮੇਂ ਕੋਰੋਨਾਵਾਇਰਸ ਕਾਰਨ 1.77 ਲੱਖ ਤੋਂ ਵਧੇਰੇ ਲੋਕ ਬੀਮਾਰ ਹਨ। ਇਸ ਦੇ ਇਲਾਵਾ 18,579 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ ਮੌਤਾਂ ਅਤੇ ਇਨਫੈਕਟਿਡਾਂ ਦੇ ਮਾਮਲੇ ਵਿਚ ਦੁਨੀਆ ਵਿਚ ਦੂਜੇ ਨੰਬਰ 'ਤੇ ਹੈ।
ਨਿਊਜ਼ੀਲੈਂਡ ਦੀ ਪੀ.ਐੱਮ ਨੇ ਲੋਕਾਂ ਦੀ ਮਦਦ ਲਈ ਕਟਵਾਈ 20 ਫੀਸਦੀ ਤਨਖਾਹ
NEXT STORY