ਰਿਆਦ (ਬਿਊਰੋ)— ਸਾਊਦੀ ਅਰਬ ਦੀ ਸੱਤਾਧਾਰੀ ਸਰਕਾਰ ਦੇਸ਼ ਵਿਚ ਔਰਤਾਂ ਦੀ ਮਜ਼ਬੂਤੀ ਲਈ ਵੱਖ-ਵੱਖ ਸੁਧਾਰਾਂ ਨੂੰ ਅੰਜ਼ਾਮ ਦੇ ਰਹੀ ਹੈ। ਹੁਣ ਸਰਕਾਰ ਨੇ ਦੇਸ਼ ਦੀਆਂ ਔਰਤਾਂ ਲਈ ਇਕ ਸ਼ਾਨਦਾਰ ਆਦੇਸ਼ ਜਾਰੀ ਕੀਤਾ ਹੈ। ਇਸ ਆਦੇਸ਼ ਮੁਤਾਬਕ ਦੇਸ਼ ਵਿਚ ਤਲਾਕਸ਼ੁਦਾ ਮਾਂ ਨੂੰ ਆਪਣੇ ਬੱਚਿਆਂ ਨੂੰ ਕੋਲ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਅਜਿਹੇ ਮਾਮਲੇ ਵਿਚ ਉਹ ਬੱਚੇ ਆਉਂਦੇ ਹਨ ਜਿਨ੍ਹਾਂ ਦੇ ਮਾਤਾ-ਪਿਤਾ ਵਿਚਕਾਰ ਕੋਈ ਝਗੜਾ ਨਹੀਂ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਸੋਮਵਾਰ ਨੂੰ ਅੰਤਰ ਰਾਸ਼ਟਰੀ ਸੰਚਾਰ ਕੇਂਦਰ ਨੇ ਕਿਹਾ ਕਿ ਕਾਨੂੰਨੀ ਲੜਾਈ ਲੜ ਕੇ ਆਪਣੇ ਬੱਚਿਆਂ ਦੀ ਕਸਟੱਡੀ ਲਈ ਤਲਾਕਸ਼ੁਦਾ ਮਾਂ ਹੁਣ ਸੰਬੰਧਿਤ ਅਦਾਲਤ ਵਿਚ ਇਕ ਐਪਲੀਕੇਸ਼ਨ ਦੇ ਸਕਦੀ ਹੈ।
ਨਿਆਂ ਮੰਤਰੀ ਅਤੇ ਨਿਆਂਪਾਲਿਕਾ ਸ਼ੇਖ ਵਾਲਿਦ ਅਲ ਸਾਮਾਨੀ ਦੀ ਹਾਈ ਕੌਂਸਲ ਦੇ ਪ੍ਰਧਾਨ ਕੋਲ ਸਰਕੂਲਰ ਵਿਚ ਇਸ ਨਵੀਂ ਪ੍ਰਕਿਰਿਆ ਦਾ ਜ਼ਿਕਰ ਕੀਤਾ ਗਿਆ। ਬਿਆਨ ਵਿਚ ਕਿਹਾ ਗਿਆ ਕਿ ਨਿਆਂਪਾਲਿਕ ਦੀ ਹਾਈ ਕੌਂਸਲ ਨੇ ਇਸ ਮਾਮਲੇ ਦਾ ਅਧਿਐਨ ਕਰ ਕੇ ਇਹ ਫੈਸਲਾ ਲਿਆ ਹੈ ਕਿ ਇਕ ਮਾਂ ਆਪਣੇ ਬੱਚੇ ਦੀ ਕਸਟੱਡੀ ਪਾਉਣ ਲਈ ਐਪਲੀਕੇਸ਼ਨ ਦੇ ਸਕਦੀ ਹੈ। ਸਰਕੂਲਰ ਵਿਚ ਇਹ ਨਿਰਧਾਰਿਤ ਹੈ ਕਿ ਇਕ ਮਾਂ ਨੂੰ ਸਰਕਾਰੀ ਦਫਤਰਾਂ, ਦੂਤਘਰ, ਸਿੱਖਿਆ ਦਫਤਰਾਂ ਅਤੇ ਸੰਸਥਾਵਾਂ ਵਿਚ ਆਪਣੇ ਬੱਚਿਆਂ ਨਾਲ ਸੰਬੰਧਿਤ ਸਾਰੀਆਂ ਰਮਸੀ ਕਾਰਵਾਈਆਂ ਨੂੰ ਪੂਰਾ ਕਰਨ ਦਾ ਅਧਿਕਾਰ ਹੋਵੇਗਾ। ਉਹ ਵੀ ਆਪਣੇ ਬੱਚਿਆਂ ਦੇ ਪਾਸਪੋਰਟ ਲਈ ਐਪਲੀਕੇਸ਼ਨ ਦੇ ਸਕਦੀ ਹੈ। ਹਾਲਾਂਕਿ ਤਲਾਕਸ਼ੁਦਾ ਮਾਂਵਾਂ ਬਿਨਾ ਕਿਸੇ ਅਦਾਲਤ ਦੀ ਇਜਾਜ਼ਤ ਦੇ ਦੇਸ਼ ਦੇ ਬਾਹਰ ਆਪਣੇ ਬੱਚਿਆਂ ਨਾਲ ਯਾਤਰਾ ਨਹੀਂ ਕਰ ਸਕਣਗੀਆਂ। ਸਰਕਾਰ ਨੇ ਇਹ ਕਦਮ ਦੇਸ਼ ਦੀ ਸਾਲ 2030 ਸੁਧਾਰ ਪਹਿਲ ਯੋਜਨਾ ਦੇ ਤਹਿਤ ਚੁੱਕਿਆ ਹੈ
ਬੰਗਲਾਦੇਸ਼ ਦੀ ਸਾਬਕਾ ਪੀ. ਐੱਮ. ਖਾਲਿਦਾ ਨੂੰ ਮਿਲੀ ਜ਼ਮਾਨਤ
NEXT STORY