ਮਾਸਕੋ- ਕੋਰੋਨਾ ਵਾਇਰਸ ਵੈਕਸੀਨ ਸਪੂਤਨਿਕ ਵੀ ਅਤੇ ਆਕਸਫੋਰਡ-ਐਸਟ੍ਰਾਜੇਨੇਕਾ ਦਾ ਸਾਂਝਾ ਪਹਿਲਾ ਕਲੀਨਕ ਟ੍ਰਾਇਲ ਫਰਵਰੀ ਦੇ ਅਖੀਰ ਤੱਕ ਸੋਵੀਅਤ ਰੀਪਬਲਿਕ ਅਜਰਬੈਜਾਨ ਵਿਚ ਸ਼ੁਰੂ ਹੋਣ ਵਾਲਾ ਹੈ। ਰੂਸੀ ਡਾਇਰੈਕਟ ਇਨਵੈਸਟਮੈਂਟ ਫੰਡ (ਆਰ. ਡੀ. ਆਈ. ਐੱਫ.) ਜੋ ਕਿ ਰੂਸ ਦਾ ਫੰਡ ਹੈ, ਨੇ ਘੋਸ਼ਣਾ ਕੀਤੀ ਹੈ ਕਿ ਅਜਰਬੈਜਾਨ ਰੀਪਬਲਿਕ ਦੇ ਸਿਹਤ ਮੰਤਰਾਲੇ ਨੇ ਦੇਸ਼ ਵਿਚ ਸਪੂਤਨਿਕ ਵੀ ਅਤੇ ਆਕਸਫੋਰਡ-ਐਸਟ੍ਰਾਜੇਨੇਕਾ ਦੇ ਸੰਯੁਕਤ ਉਪਯੋਗ ਦੇ ਕਲੀਨਕ ਟ੍ਰਾਇਲ ਕਰਨ ਲਈ 8 ਫਰਵਰੀ ਦਾ ਇਕ ਪਰਮਿਟ ਜਾਰੀ ਕੀਤਾ ਹੈ।
ਆਰ. ਡੀ. ਆਈ. ਐੱਫ. ਵਲੋਂ ਇਕ ਅਧਿਕਾਰਕ ਬਿਆਨ ਮੁਤਾਬਕ ਕਲੀਨਿਕ ਟ੍ਰਾਇਲ ਫਰਵਰੀ ਦੇ ਅਖੀਰ ਤੱਕ ਸ਼ੁਰੂ ਹੋਣਗੇ। ਆਰ. ਡੀ. ਆਈ. ਐੱਫ., ਦਿ ਗੈਮਲਿਆ ਸੈਂਟਰ, ਐਸਟ੍ਰਾਜੇਨੇਕਾ ਅਤੇ ਆਰ-ਫਰਮ ਨੇ ਪਹਿਲੇ ਟੀਕੇ ਦੇ ਵਿਕਾਸ ਵਿਚ ਸਹਿਯੋਗ ਦੇ ਉਦੇਸ਼ ਨਾਲ ਇਕ ਮੈਮੋਰੈਂਡਮ ਆਫ਼ ਇੰਟੈਂਟ 'ਤੇ ਦਸਤਖ਼ਤ ਕੀਤੇ ਸਨ, ਜਿਸ ਦੀ ਘੋਸ਼ਣਾ ਦਸੰਬਰ 2020 ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਇਕ ਬੈਠਕ ਦੌਰਾਨ ਕੀਤੀ ਗਈ ਸੀ।
ਦੁਨੀਆ ਦੇ ਇਹ ਪਹਿਲਾ ਸੰਯੁਕਤ ਟੀਕਾ ਵਰਤੋਂ 24 ਦਸੰਬਰ, 2020 ਨੂੰ ਰਜਿਸਟਰਡ ਕਲੀਨਕ ਟ੍ਰਾਇਲ ਪ੍ਰੋਟੋਕਾਲ ਤਹਿਤ ਕੀਤਾ ਜਾਵੇਗਾ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਅਧਿਐਨ ਨਾਲ ਸਪੂਤਨਿਕ ਵੀ ਅਤੇ ਸੰਯੁਕਤ ਐਸਟ੍ਰਜੈਨੇਕਾ ਅਤੇ ਆਕਸਫੋਰਡ ਯੂਨੀਵਰਸਿਟੀ ਵਲੋਂ ਸੰਯੁਕਤ ਰੂਪ ਨਾਲ ਵਿਕਸਿਤ ਵੈਕਸੀਨ ਦੀ ਸੁਰੱਖਿਆ ਦਾ ਅੰਦਾਜ਼ਾ ਲਗਾਇਆ ਜਾ ਸਕੇਗਾ। ਰਿਸਰਚ ਨੂੰ ਕਈ ਦੇਸ਼ਾਂ ਵਿਚ 6 ਮਹੀਨੇ ਦੌਰਾਨ ਕੀਤਾ ਜਾਵੇਗਾ, ਜਿਸ ਵਿਚ ਹਰੇਕ ਵਿਚ 100 ਵਲੰਟੀਅਰ ਹੋਣਗੇ।
ਆਸਟ੍ਰੇਲੀਆ ਦਾ ਪਹਿਲਾ ਦੋਸ਼ੀ ਅੱਤਵਾਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਜੇਲ੍ਹ 'ਚ ਰਹੇਗਾ : ਹਾਈ ਕੋਰਟ
NEXT STORY