ਯੇਰੂਸ਼ਲਮ-ਆਪਣੀ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਹਿੱਤਾਂ ਵਿਰੁੱਧ ਕੰਮ ਕਰਨ ਲਈ ਅਮਰੀਕਾ ਵੱਲੋਂ ਇਜ਼ਰਾਈਲੀ ਸਪਾਈਵੇਅਰ ਕੰਪਨੀ ਐੱਨ.ਐੱਸ.ਓ. ਸਮੂਹ ਨੂੰ ਕਾਲੀ ਸੂਚੀ 'ਚ ਪਾਏ ਜਾਣ ਦੇ ਕੁਝ ਦਿਨ ਬਾਅਦ, ਕੰਪਨੀ ਦੇ ਅਗਲੇ ਮੁੱਖ ਕਾਰਜਕਾਰੀ ਬਣਨ ਵਾਲੇ ਇਕ ਕਾਰਜਕਾਰੀ ਅਧਿਕਾਰੀ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਜ਼ਰਾਈਲੀ ਕੰਪਨੀ ਦੇ ਇਕ ਬੁਲਾਰੇ ਨੇ ਸਥਾਨਕ ਮੀਡੀਆ 'ਚ ਆਈਆਂ ਖਬਰਾਂ ਦੀ ਪੁਸ਼ਟੀ ਕੀਤੀ ਕਿ ਇਸ ਦੇ ਨਾਮਜ਼ਦ-ਸੀ.ਈ.ਓ. ਇਸਾਕ ਬੇਨਬੇਨਿਸਟੀ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ :ਦੁਨੀਆ ਨੂੰ ਸਾਲ 2015 ਪੈਰਿਸ ਸਮਝੌਤੇ ਦਾ ਸਨਮਾਨ ਕਰਨ ਲਈ ਇਕੱਠੇ ਹੋਣ ਦੀ ਲੋੜ : ਯਾਦਵ
ਐੱਨ.ਐੱਸ.ਓ. ਦੇ ਇਕ ਬੁਲਾਰੇ ਨੇ 'ਪੀ.ਟੀ.ਆਈ.' ਨੂੰ ਦੱਸਿਆ ਕਿ 'ਐੱਨ.ਐੱਸ.ਓ. ਗਰੁੱਪ ਦੇ ਸਹਿ-ਸੰਸਾਥਪਕ ਅਤੇ ਸੀ.ਈ.ਓ. ਸ਼ਾਲੇਵ ਹੁਲੀਉ ਨੇ ਐਲਾਨ ਕੀਤਾ ਕਿ ਉਹ ਇਸ ਮਿਆਦ ਦੌਰਾਨ ਸਥਿਰਤਾ ਅਤੇ ਨਿਰੰਤਰਤਾ ਦੀ ਲੋੜ ਦੇ ਕਾਰਨ, ਨੇੜਲੇ ਭਵਿੱਖ ਲਈ ਸੀ.ਈ.ਓ. ਦੇ ਰੂਪ 'ਚ ਆਪਣੇ ਅਹੁਦੇ 'ਤੇ ਬਣੇ ਰਹਿਣਗੇ। ਮੀਡੀਆ 'ਚ ਆਈਆਂ ਖਬਰਾਂ 'ਚ ਕਿਹਾ ਗਿਆ ਹੈ ਕਿ ਅਗਸਤ 'ਚ ਕੰਪਨੀ 'ਚ ਸ਼ਾਮਲ ਹੋਣ ਵਾਲੇ ਬੇਨਬੈਨਿਸਟੀ ਨੂੰ 31 ਅਕਤੂਬਰ ਨੂੰ ਹੁਲੀਉ ਦੇ ਭਵਿੱਖ ਦੇ ਰੂਪ 'ਚ ਨਾਜ਼ਮਦ ਕੀਤਾ ਗਿਆ ਸੀ ਜੋ ਪ੍ਰਧਾਨ ਅਤੇ ਗਲੋਬਲ ਪ੍ਰੈਜ਼ੀਡੈਂਟ ਦੇ ਰੂਪ 'ਚ ਨਵੀਂ ਭੂਮਿਕਾ ਨਿਭਾਉਣ ਵਾਲੇ ਸਨ।
ਇਹ ਵੀ ਪੜ੍ਹੋ :ਤੁਰਕੀ ਨੇ ਪੱਛਮੀ ਏਸ਼ੀਆ ਦੇ ਕੁਝ ਦੇਸ਼ਾਂ ਦੇ ਨਾਗਰਿਕਾਂ ਲਈ ਹਵਾਈ ਯਾਤਰਾ ਕੀਤੀ ਬੰਦ
ਗਲੋਬਲ ਪੱਧਰ 'ਤੇ ਸਰਕਾਰੀ ਅਧਿਕਾਰੀਆਂ, ਕਾਰਕੁਨਾਂ ਅਤੇ ਪੱਤਰਕਾਰਾਂ ਦੀ ਕਥਿਤ ਤੌਰ 'ਤੇ ਜਾਸੂਸੀ ਕਰਨ ਲਈ ਇਸਤੇਮਾਲ ਪੇਗਾਸਸ ਸਪਾਈਵੇਅਰ ਨੂੰ ਬਣਾਉਣ ਵਾਲੀ ਐੱਨ.ਐੱਸ.ਓ. ਨੂੰ ਅਮਰੀਕਾ ਵੱਲੋਂ ਪਾਬੰਦੀਸ਼ੁਦਾ ਕੀਤੇ ਜਾਣ ਤੋਂ ਬਾਅਦ ਇਜ਼ਰਾਈਲ ਨੇ ਤਕਨਾਲੋਜੀ ਕੰਪਨੀ ਤੋਂ ਦੂਰੀ ਬਣਾਉਂਦੇ ਹੋਏ ਕਿਹਾ ਕਿ ਇਹ ਇਕ ਨਿੱਜੀ ਕੰਪਨੀ ਹੈ ਅਤੇ ਇਸ ਦਾ ਇਜ਼ਰਾਈਲੀ ਸਰਕਾਰ ਦੀਆਂ ਨੀਤੀਆਂ ਨਾਲ ਕੁਝ ਲੈਣਾ-ਦੇਣਾ ਨਹੀਂ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰੀ, ਯੇਰ ਲਾਪਿਦ ਨੇ ਪ੍ਰਧਾਨ ਮੰਤਰੀ ਨਫਤਾਲੀ ਬੇਨੇਟ ਅਤੇ ਵਿੱਤ ਮੰਤਰੀ ਐਵਿਗਡੋਰ ਲਿਬਰਮੈਨ ਨਾਲ ਸ਼ਨੀਵਾਰ ਸ਼ਾਮ ਪ੍ਰਧਾਨ ਮੰਤਰੀ ਦਫ਼ਤਰ 'ਚ ਇਕ ਸੰਯੁਕਤ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਐੱਨ.ਐੱਸ.ਓ. ਇਕ ਨਿੱਜੀ ਕੰਪਨੀ ਹੈ, ਇਹ ਇਕ ਸਰਕਾਰੀ ਪ੍ਰੋਜੈਕਟ ਨਹੀਂ ਹੈ ਅਤੇ ਇਸ ਲਈ ਭਲੇ ਹੀ ਇਸ ਨੂੰ ਨਾਮਜ਼ਦ ਕੀਤਾ ਗਿਆ ਹੋਵੇ, ਇਸ ਦਾ ਇਜ਼ਰਾਈਲ ਸਰਕਾਰ ਦੀਆਂ ਨੀਤੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਇਹ ਵੀ ਪੜ੍ਹੋ : ਸਿੰਗਾਪੁਰ 'ਚ ਭਾਰਤੀ ਮੂਲ ਦੇ ਸੇਵਾਮੁਕਤ ਫੌਜੀ ਅਧਿਕਾਰੀ ਦੀ ਸਜ਼ਾ ਘਟਾਉਣ ਦੀ ਅਪੀਲ ਨਾਮਨਜ਼ੂਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕ੍ਰੇਮਲਿਨ ਨੇ ਯੂਕਰੇਨ 'ਤੇ ਹਮਲੇ ਦੀ ਯੋਜਨਾ ਤੋਂ ਕੀਤਾ ਇਨਕਾਰ, ਨਾਟੋ 'ਤੇ ਲਗਾਇਆ ਧਮਕੀ ਦਾ ਦੋਸ਼
NEXT STORY