ਨਵੀਂ ਦਿੱਲੀ - ਸ਼੍ਰੀਲੰਕਾ ਦੇ ਸਿਹਤ ਮੰਤਰੀ ਅਤੇ ਭੂਟਾਨ ਦੇ ਵਿੱਤ ਮੰਤਰੀ ਨੇ ਬੁੱਧਵਾਰ ਨੂੰ ਕੋਵਿਡ ਮਹਾਮਾਰੀ ਦੌਰਾਨ ਭਾਰਤ ਵਲੋਂ ਮਿਲੀ ਸਹਾਇਤਾ ਲਈ ਧੰਨਵਾਦ ਕੀਤਾ ਹੈ। ਏਸ਼ੀਆ ਆਰਥਿਕ ਸੰਵਾਦ 2022 ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀਲੰਕਾ ਦੇ ਸਿਹਤ ਮੰਤਰੀ ਕੇਹੇਲੀਆ ਰਾਮਬੁਕਵੇਲਾ ਨੇ ਕਿਹਾ, "ਅਸੀਂ ਭਾਰਤ ਦਾ ਧੰਨਵਾਦ ਕਰਦੇ ਹਾਂ, ਖਾਸ ਤੌਰ 'ਤੇ ਪਹਿਲੇ 500,000 ਟੀਕਿਆਂ ਦੇ ਦਾਨ ਲਈ।" ਮਹਾਂਮਾਰੀ ਦੌਰਾਨ ਆਰਥਿਕ ਪ੍ਰਬੰਧਨ ਬਾਰੇ ਵਿਸਥਾਰ ਵਿੱਚ ਦੱਸਦਿਆਂ, ਮੰਤਰੀ ਨੇ ਕਿਹਾ, “ਸਾਨੂੰ ਕਈ ਖ਼ੇਤਰਾਂ ਵਲੋਂ ਸਹਾਇਤਾ ਮਿਲ ਰਹੀ ਹੈ ਅਤੇ ਸਾਡਾ ਗੁਆਂਢੀ ਦੇਸ਼ ਭਾਰਤ ਸਾਡੇ ਨਾਲ ਹੈ ਅਤੇ ਸਾਡੀ ਮਦਦ ਕਰਦਾ ਰਿਹਾ ਹੈ।
ਭੂਟਾਨ ਦੇ ਵਿੱਤ ਮੰਤਰੀ ਲਿਯੋਪੋ ਨਾਮਗੇ ਸ਼ੇਰਿੰਗ ਨੇ ਵੀ ਆਪਣੇ ਸੰਬੋਧਨ ਨੂੰ ਅੱਗੇ ਵਧਾਉਂਦੇ ਹੋਏ ਕਿਹਾ, "ਭੂਟਾਨ ਨੂੰ ਤਰਜੀਹ ਦੇਣ ਲਈ ਮੈਂ ਸਰਕਾਰ ਅਤੇ ਭਾਰਤ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ।" ਉਨ੍ਹਾਂ ਕਿਹਾ ਕਿ ਟੀਕਿਆਂ ਦੀ ਸਪੁਰਦਗੀ ਵਿੱਚ ਭਾਰਤ ਦੀ ਮਦਦ ਨੇ ਹਿਮਾਲੀਅਨ ਦੇਸ਼ ਨੂੰ ਟੀਕਾਕਰਨ ਲਈ ਆਪਣੀ ਤੇਜ਼ ਮੁਹਿੰਮ ਵਿੱਚ ਮਦਦ ਕੀਤੀ ਹੈ।
ਵਿਦੇਸ਼ ਮੰਤਰੀ ਐਸ ਜੈਸ਼ੰਕਰ ਮੀਟਿੰਗ ਵਿੱਚ ਮੌਜੂਦ ਸਨ ਅਤੇ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਵਿਸ਼ਵ ਖੇਤਰ ਵਿੱਚ ਭਾਰਤ ਦੀ ਸਥਿਤੀ ਬਾਰੇ ਸੰਖੇਪ ਵਿੱਚ ਗੱਲ ਕੀਤੀ। ਉਨ੍ਹਾਂ ਕਿਹਾ, ''ਅੱਜ ਅਜਿਹਾ ਅਹਿਸਾਸ ਹੋ ਰਿਹਾ ਹੈ ਕਿ ਭਾਰਤ ਕੋਲ ਮੇਜ਼ 'ਤੇ ਲਿਆਉਣ ਲਈ ਕੁਝ ਹੈ ਅਤੇ ਭਾਰਤ ਵਿਸ਼ਵਵਿਆਪੀ ਸੁਧਾਰ ਲਈ ਜ਼ਰੂਰੀ ਹੈ।''
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਾਈਡੇਨ ਦਾ ਵੱਡਾ ਬਿਆਨ, ਜੇਕਰ ਪੁਤਿਨ ਨਾਟੋ ਦੇਸ਼ਾਂ 'ਚ ਦਾਖਲ ਹੁੰਦੇ ਹਨ ਤਾਂ ਅਮਰੀਕਾ ਦੇਵੇਗਾ ਦਖਲ
NEXT STORY