ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਜੇਕਰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇਸ਼ਾਂ ਵਿੱਚ ਸ਼ਾਮਲ ਹੁੰਦੇ ਹਨ ਤਾਂ ਅਮਰੀਕਾ ਦਖਲ ਦੇਵੇਗਾ। ਬਾਈਡੇਨ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਉਸਦੇ ਰੂਸੀ ਹਮਰੁਤਬਾ ਨੂੰ ਹੁਣ ਨਹੀਂ ਰੋਕਿਆ ਗਿਆ ਤਾਂ ਉਸ ਦਾ ਹੌਂਸਲਾ ਹੋਰ ਜ਼ਿਆਦਾ ਵਧਦਾ ਜਾਵੇਗਾ। ਬਾਈਡੇਨ ਨੇ ਕਿਹਾ ਕਿ ਉਨ੍ਹਾਂ ਦੀ ਪੁਤਿਨ ਨਾਲ ਗੱਲ ਕਰਨ ਦੀ ਕੋਈ ਯੋਜਨਾ ਨਹੀਂ ਹੈ ਪਰ ਉਨ੍ਹਾਂ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜ਼ੇਲੇਨਸਕੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਯੂਕ੍ਰੇਨ ਦੇ ਲੋਕਾਂ ਦੇ ਦੁੱਖਾਂ ਨੂੰ ਘੱਟ ਕਰਨ ਲਈ ਅਮਰੀਕਾ ਮਾਨਵਤਾਵਾਦੀ ਰਾਹਤ ਪ੍ਰਦਾਨ ਕਰੇਗਾ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ-ਰੂਸ ਸੰਕਟ ’ਚ ਕਿਸ ਦੇ ਨਾਲ ਹਨ ਇਸਲਾਮਿਕ ਦੇਸ਼? ਯੂਕ੍ਰੇਨ ’ਚ ਲਗਭਗ 2 ਫੀਸਦੀ ਮੁਸਲਮਾਨ
ਬਾਈਡੇਨ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ 'ਚ ਇਕ ਨਿਊਜ਼ ਕਾਨਫਰੰਸ ਨੂੰ ਕਿਹਾ ਕਿ ਜੇਕਰ ਪੁਤਿਨ ਨਾਟੋ ਦੇਸ਼ਾਂ 'ਚ ਦਾਖਲ ਹੁੰਦਾ ਹੈ ਤਾਂ ਅਸੀਂ ਦਖਲ ਦੇਵਾਂਗੇ। ਮੈਨੂੰ ਸਿਰਫ਼ ਇੱਕ ਗੱਲ ਦਾ ਯਕੀਨ ਹੈ ਕਿ ਜੇਕਰ ਅਸੀਂ ਹੁਣ ਉਨ੍ਹਾਂ ਨੂੰ ਨਾ ਰੋਕਿਆ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਪਾਬੰਦੀਆਂ ਨਾ ਲਗਾਈਆਂ ਤਾਂ ਉਨ੍ਹਾਂ ਦਾ ਹੌਂਸਲਾ ਵਧਦਾ ਜਾਵੇਗਾ। ਇਸ ਸਮੇਂ ਦੌਰਾਨ ਬਾਈਡੇਨ ਨੇ ਰੂਸ ਵਿਰੁੱਧ ਕਈ ਵੱਡੀਆਂ ਪਾਬੰਦੀਆਂ ਦਾ ਐਲਾਨ ਵੀ ਕੀਤਾ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਇੱਕ ਵੱਡੇ ਸੰਘਰਸ਼ ਦਾ ਰੂਪ ਧਾਰਨ ਕਰ ਗਿਆ ਹੈ। ਯੂਕ੍ਰੇਨ 'ਤੇ ਰੂਸੀ ਹਮਲੇ ਦੇ ਦੌਰਾਨ ਅਮਰੀਕਾ ਨੇ ਆਪਣੇ ਨਾਟੋ ਸਹਿਯੋਗੀਆਂ ਦੀ ਰੱਖਿਆ ਲਈ, ਖਾਸ ਤੌਰ 'ਤੇ ਪੂਰਬੀ ਯੂਰਪ ਵਿੱਚ ਵਾਧੂ ਸੈਨਿਕ ਤਾਇਨਾਤ ਕੀਤੇ ਹਨ। ਬਾਈਡੇਨ ਨੇ ਦਾਅਵਾ ਕੀਤਾ ਕਿ ਯੂਕ੍ਰੇਨ ਵਿੱਚ ਪੁਤਿਨ ਦੀਆਂ ਇੱਛਾਵਾਂ ਬਹੁਤ ਵੱਡੀਆਂ ਹਨ। ਜ਼ਿਕਰਯੋਗ ਹੈ ਕਿ ਰੂਸੀ ਫ਼ੌਜ ਨੇ ਵੀਰਵਾਰ ਨੂੰ ਯੂਕ੍ਰੇਨ ਖ਼ਿਲਾਫ਼ ਫ਼ੌਜੀ ਕਾਰਵਾਈ ਸ਼ੁਰੂ ਕੀਤੀ ਸੀ, ਜੋ ਸ਼ੁੱਕਰਵਾਰ ਨੂੰ ਵੀ ਜਾਰੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਦੀ ਮਦਦ ਲਈ ਅੱਗੇ ਆਇਆ ਫਰਾਂਸ, ਭੇਜੇਗਾ ਫ਼ੌਜੀ ਉਪਕਰਨ ਤੇ ਵਿੱਤੀ ਸਹਾਇਤਾ
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਕ੍ਰੇਨ-ਰੂਸ ਸੰਕਟ ’ਚ ਕਿਸ ਦੇ ਨਾਲ ਹਨ ਇਸਲਾਮਿਕ ਦੇਸ਼? ਯੂਕ੍ਰੇਨ ’ਚ ਲਗਭਗ 2 ਫੀਸਦੀ ਮੁਸਲਮਾਨ
NEXT STORY