ਕੋਲੰਬੋ (ਏਜੰਸੀ)- ਸ੍ਰੀਲੰਕਾ ਵਿਚ ਭੰਡਾਰਨਾਇਕੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅਧਿਕਾਰੀਆਂ ਦੇ ਵਿਰੋਧ ਦੇ ਬਾਅਦ ਦੇਸ਼ ਛੱਡ ਕੇ ਭੱਜ ਰਹੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਭਰਾ ਅਤੇ ਸਾਬਕਾ ਮੰਤਰੀ ਬਾਸਿਲ ਰਾਜਪਕਸ਼ੇ ਨੂੰ ਵਾਪਸ ਪਰਤਣਾ ਪਿਆ। ਕਟੁਨਾਇਕੇ ਵਿਚ ਹਵਾਈ ਅੱਡੇ 'ਤੇ ਇਮੀਗ੍ਰੇਸ਼ਨ ਅਤੇ ਓਵਰਸੀਜ਼ ਅਧਿਕਾਰੀ ਸੋਮਵਾਰ ਰਾਤ ਉਸ ਸਮੇਂ ਹੜਤਾਲ 'ਤੇ ਚਲੇ ਗਏ, ਜਦੋਂ ਸਾਬਕਾ ਵਿੱਤ ਮੰਤਰੀ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਸਨ।
ਇਹ ਵੀ ਪੜ੍ਹੋ: ਸ਼ਿੰਜੋ ਆਬੇ ਦਾ ਕੀਤਾ ਗਿਆ ਸਸਕਾਰ, ਜਾਪਾਨ ਵਾਸੀਆਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਮੁਤਾਬਕ ਸੋਮਵਾਰ ਦੀ ਰਾਤ ਹਵਾਈ ਅੱਡੇ 'ਤੇ ਪੁੱਜੇ ਰਾਜਪਕਸ਼ੇ ਨੂੰ ਯਾਤਰੀਆਂ ਅਤੇ ਹੋਰ ਪਾਰਟੀਆਂ ਦੇ ਸਖ਼ਤ ਵਿਰੋਧ ਕਾਰਨ ਵਾਪਸ ਪਰਤਣਾ ਪਿਆ। ਸੂਤਰਾਂ ਨੇ ਇੱਥੇ ਮੀਡੀਆ ਨੂੰ ਦੱਸਿਆ ਕਿ ਜਦੋਂ ਮੰਤਰੀ ਦੁਬਈ ਦੇ ਰਸਤੇ ਅਮਰੀਕਾ ਜਾਣ ਲਈ ਹਵਾਈ ਅੱਡੇ 'ਤੇ ਪੁੱਜੇ ਤਾਂ ਹਵਾਈ ਅੱਡੇ ਦੇ ਅਧਿਕਾਰੀਆਂ ਨੇ 'ਸਿਲਕ ਰੂਟ' ਵੀ.ਆਈ.ਪੀ. ਕਲੀਅਰੈਂਸ ਟਰਮੀਨਲ ਨੂੰ ਚਲਾਉਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ: ਖਲੀ ਦਾ ਟੋਲ ਪਲਾਜ਼ਾ ਵਾਲਿਆਂ ਨਾਲ ਪਿਆ ਪੇਚਾ, ਜੰਮ ਕੇ ਹੋਈ ਤੂੰ-ਤੂੰ, ਮੈਂ-ਮੈਂ, ਵੀਡੀਓ ਵਾਇਰਲ
'ਸਿਲਕ ਰੂਟ' ਯਾਤਰੀ ਟਰਮੀਨਲ ਉਹ ਜਗ੍ਹਾ ਹੈ, ਜਿੱਥੇ ਪਤਵੰਤੇ ਵਿਅਕਤੀ ਆਪਣੀਆਂ ਉਡਾਣਾਂ ਬੁੱਕ ਕਰ ਸਕਦੇ ਹਨ। ਇਹ ਸ੍ਰੀਲੰਕਾ ਦੀ ਏਅਰਪੋਰਟਸ ਏਵੀਏਸ਼ਨ ਅਥਾਰਟੀ ਦੀ ਇਕ ਵਿਸ਼ੇਸ਼ ਅਦਾਇਗੀ ਲਾਉਂਜ ਸੇਵਾ ਵੀ ਹੈ, ਜੋ ਯਾਤਰੀ ਲਈ ਪਾਸਪੋਰਟ 'ਤੇ ਮੋਹਰ ਲਗਾਉਣ ਅਤੇ ਯਾਤਰੀ ਦੇ ਸਮਾਨ ਨੂੰ ਇਕੱਠਾ ਕਰਨ ਲਈ ਸਮਰਪਿਤ ਹੈ। ਸ੍ਰੀਲੰਕਾ ਇਮੀਗ੍ਰੇਸ਼ਨ ਡਿਪਾਰਟਮੈਂਟ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕੇਏਐੱਸ ਕਨੁਗਲਾ ਨੇ ਦੱਸਿਆ ਕਿ ਅਗਲੇ ਨੋਟਿਸ ਤੱਕ ਸੇਵਾਵਾਂ ਮੁਅੱਤਲ ਰਹਿਣਗੀਆਂ।
ਇਹ ਵੀ ਪੜ੍ਹੋ: 5 ਸਤੰਬਰ ਨੂੰ ਕੀਤਾ ਜਾਵੇਗਾ ਬ੍ਰਿਟੇਨ ਦੇ ਨਵੇਂ PM ਦੇ ਨਾਂ ਦਾ ਐਲਾਨ, ਰਿਸ਼ੀ ਸੁਨਕ ਤੇ ਲਿਜ਼ ਟਰਸ ਮੁੱਖ ਦਾਅਵੇਦਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਛੋਟੀ ਜਿਹੀ ਗੱਲ 'ਤੇ ਮਾਲ 'ਚ ਹੱਥੋਪਾਈ ਹੋਈਆਂ ਦੋ ਕੁੜੀਆਂ, ਕੱਪੜੇ ਤੱਕ ਪਾੜੇ (ਵੀਡੀਓ)
NEXT STORY