ਕੋਲੰਬੋ (ਏਜੰਸੀ)- ਸ਼੍ਰੀਲੰਕਾ ਦੀ ਜਲ ਸੈਨਾ ਨੇ ਉੱਤਰੀ-ਪੂਰਬੀ ਤੱਟ ਦੇ ਨੇੜੇ ਸਮੁੰਦਰੀ ਖੇਤਰ ਵਿਚ ਸੰਕਟ ਵਿਚ ਫਸੇ ਮਿਆਂਮਾਰ ਦੇ 25 ਬੱਚਿਆਂ ਸਮੇਤ 100 ਤੋਂ ਵੱਧ ਰੋਹਿੰਗਿਆਂ ਨੂੰ ਬਚਾਇਆ ਹੈ। ਵੀਰਵਾਰ ਨੂੰ ਮੁਲਾਇਤੀਵੂ ਜ਼ਿਲ੍ਹੇ ਦੇ ਵੇਲਾ ਮੁੱਲੀਵੈਕਲ ਖੇਤਰ ਵਿਚ ਸਥਾਨਕ ਮਛੇਰਿਆਂ ਨੇ ਇਨ੍ਹਾਂ ਵਿਅਕਤੀਆਂ ਨੂੰ ਦੇਖਿਆ ਸੀ। ਕਿਆਸ ਲਗਾਏ ਜਾ ਰਹੇ ਸਨ ਕਿ ਇਹ ਲੋਕ ਆਸਟ੍ਰੇਲੀਆ ਜਾਂ ਇੰਡੋਨੇਸ਼ੀਆ ਜਾ ਰਹੇ ਹਨ।
ਇਹ ਵੀ ਪੜ੍ਹੋ: ਗੂਗਲ ਮੈਪਸ ਨੇ ਸੁਲਝਾਈ ਇਕ ਸਾਲ ਪੁਰਾਣੇ ਕਤਲ ਕੇਸ ਦੀ ਗੁੱਥੀ, ਜਾਣੋ ਕੀ ਹੈ ਪੂਰਾ ਮਾਮਲਾ
ਜਲ ਸੈਨਾ ਦੇ ਬੁਲਾਰੇ ਨੇ ਕਿਹਾ, "ਸਾਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਉਹ ਸਮੁੰਦਰ ਵਿੱਚ ਕਿਵੇਂ ਮੁਸੀਬਤ ਵਿੱਚ ਫਸ ਗਏ ਅਤੇ ਉਹ ਕਿੱਥੇ ਜਾ ਰਹੇ ਸਨ।" ਜਲ ਸੈਨਾ ਦੇ ਬੁਲਾਰੇ ਨੇ ਕਿਹਾ ਕਿ ਉਹ ਮੱਛੀ ਫੜਨ ਲਈ ਵਰਤੀ ਜਾਣ ਵਾਲੀ ਇਕ ਕਿਸ਼ਤੇ 'ਤੇ ਸਵਾਰ ਸਨ। ਕਿਸ਼ਤੀ ਵਿਚ 25 ਬੱਚੇ ਅਤੇ 40 ਔਰਤਾਂ ਸਮੇਤ ਕੁੱਲ 102 ਲੋਕ ਸਵਾਰ ਸਨ। ਇਨ੍ਹਾਂ ਵਿਚ ਇਕ ਔਰਤ ਗਰਭਵਤੀ ਸੀ। ਜਲ ਸੈਨਾ ਨੇ ਕਿਹਾ ਕਿ ਉਨ੍ਹਾਂ ਨੂੰ ਤ੍ਰਿੰਕੋਮਾਲੀ ਲਿਆਂਦਾ ਗਿਆ ਹੈ, ਜਿੱਥੇ ਅਗਲੀ ਕਾਰਵਾਈ ਕੀਤੀ ਜਾਵੇਗੀ। ਜਲ ਸੈਨਾ ਨੇ ਇਸੇ ਤਰ੍ਹਾਂ ਦਸੰਬਰ 2022 ਵਿੱਚ ਸ਼੍ਰੀਲੰਕਾ ਦੇ ਜਲ ਖੇਤਰ ਵਿੱਚ 100 ਤੋਂ ਵੱਧ ਰੋਹਿੰਗਿਆ ਨੂੰ ਬਚਾਇਆ ਸੀ।
ਇਹ ਵੀ ਪੜ੍ਹੋ: ਅਮਰੀਕੀ ਰਾਜ ਕੈਲੀਫੋਰਨੀਆ 'ਚ ਲੱਗੀ ਐਮਰਜੈਂਸੀ, ਇਸ ਫਲੂ ਨਾਲ 34 ਲੋਕ ਪਾਏ ਗਏ ਸੰਕਰਮਿਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਸ਼ਟਰਪਤੀ ਪੁਤਿਨ ਨੇ ਭਾਰਤ ਦੀ ਕੀਤੀ ਤਾਰੀਫ਼, PM ਮੋਦੀ ਨੂੰ ਦੱਸਿਆ ਆਪਣਾ ਦੋਸਤ
NEXT STORY