ਕੋਲੰਬੋ- ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੈ ਨੂੰ ਰਸਮੀ ਰੂਪ ਨਾਲ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਵਿਕਰਮਸਿੰਘੇ ਨੇ ਇਸ ਦੇ ਨਾਲ ਹੀ ਆਪਣੀ ਅਧਿਕਾਰਿਤ ਰਿਹਾਇਸ਼ 'ਟੈਂਪਲ ਟ੍ਰੀ' ਨੂੰ ਵੀ ਖਾਲ੍ਹੀ ਕਰ ਦਿੱਤਾ ਹੈ ਤਾਂ ਕਿ ਨਵੇਂ ਪ੍ਰਧਾਨ ਮੰਤਰੀ ਉਸ ਵਿਚ ਰਹਿ ਸਕਣ। ਕੋਲੰਬੋ ਗਜਟ ਨੇ ਇਹ ਜਾਣਕਾਰੀ ਦਿੱਤੀ ਹੈ।
ਵਿਕਰਮਸਿੰਘੇ ਨੇ ਰਾਸ਼ਟਰਪਤੀ ਚੋਣ ਵਿਚ ਆਪਣੇ ਨੇੜਲੇ ਸਜੀਤ ਪ੍ਰੇਮਦਾਸ ਦੀ ਹਾਰ ਤੋਂ ਬਾਅਦ ਬੁੱਧਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਸੀ। ਰਾਸ਼ਟਰਪਤੀ ਚੋਣ ਵਿਚ ਗੋਟਬਾਯਾ ਜੇਤੂ ਰਹੇ ਸਨ। ਜਨਵਰੀ 2015 ਤੋਂ ਨਵੰਬਰ 2019 ਤੱਕ ਵਿਕਰਮਸਿੰਘੇ ਪ੍ਰਧਾਨ ਮੰਤਰੀ ਅਹੁਦੇ 'ਤੇ ਰਹੇ।
ਭਾਰਤ ਵਿਚ ਬੱਚਿਆਂ ਵਿਚ ਮਿਰਗੀ ਦੇ ਦੌਰੇ ਨੂੰ ਰੋਕਣ ਲਈ ਦੁਨੀਆ ਦਾ ਸਭ ਤੋਂ ਵੱਡਾ ਅਧਿਐਨ ਸ਼ੁਰੂ
NEXT STORY