ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਰਲੋਟਸਵਿਲੇ 'ਤੇ ਦਿੱਤੇ ਗਏ ਬਿਆਨ ਮਗਰੋਂ ਉਨ੍ਹਾਂ ਦੀ ਕਲਾ ਅਤੇ ਮਨੁੱਖੀ ਕਮੇਟੀ (ਪੀ. ਸੀ ਏ. ਐੱਚ.) ਦੇ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਹੈ। ਇਹ ਕਮੇਟੀ ਸੱਭਿਆਚਾਰਕ ਮੁੱਦਿਆਂ 'ਤੇ ਵਾਈਟ ਹਾਊਸ ਦੀ ਇਕ ਸਲਾਹਕਾਰ ਕਮੇਟੀ ਹੈ। ਕੱਲ੍ਹ ਜਾਰੀ ਕੀਤੇ ਗਏ ਇਕ ਪੱਤਰ ਵਿਚ ਭਾਰਤੀ ਮੂਲ ਦੀ ਅਮਰੀਕੀ ਝੁਪਾ ਲਾਹਿੜੀ ਅਤੇ ਕਾਲ ਪੇਨ ਸਮੇਤ ਕਮੇਟੀ ਦੇ 16-17 ਮੈਂਬਰਾਂ ਨੇ ਦਸਤਖਤ ਕੀਤੇ ਸਨ। ਇਸ ਵਿਚ ਟਰੰਪ ਦੇ ਪੈਰਿਸ ਸਮਝੌਤੇ ਤੋਂ ਪਿੱਛੇ ਹੱਟਣ ਨੂੰ ਵੀ ਅਸਤੀਫੇ ਦਾ ਇਕ ਕਾਰਨ ਦੱਸਿਆ ਗਿਆ ਹੈ।
ਰਾਸ਼ਟਰਪਤੀ ਦੀ ਸਲਾਹਕਾਰ ਕਮੇਟੀ ਤੋਂ ਅਸਤੀਫਾ ਦੇਣ ਵਾਲੇ ਮੈਂਬਰਾਂ ਨੇ ਕਿਹਾ,''ਉੱਤਮਤਾ, ਪੱਖਪਾਤ ਅਤੇ ਕੁੜੱਤਣ ਅਮਰੀਕੀ ਮੁੱਲ ਨਹੀਂ ਹਨ। ਤੁਹਾਡੇ ਮੁੱਲ, ਅਮਰੀਕਾ ਦੇ ਮੁੱਲ ਨਹੀਂ ਹਨ। ਸਾਨੂੰ ਇਸ ਤੋਂ ਬਿਹਤਰ ਹੋਣਾ ਚਾਹੀਦਾ ਹੈ। ਅਸੀਂ ਇਸ ਤੋਂ ਬਿਹਤਰ ਹਾਂ। ਜੇ ਤੁਹਾਨੂੰ ਇਹ ਸਪੱਸ਼ਟ ਨਹੀਂ ਹੈ ਤਾਂ ਅਸੀਂ ਤੁਹਾਡੇ ਅਸਤੀਫੇ ਦੀ ਮੰਗ ਕਰਦੇ ਹਾਂ।''
ਅਸਤੀਫਾ ਦੇਣ ਵਾਲੇ ਸਾਰੇ ਮੈਂਬਰਾਂ ਦੀ ਨਿਯੁਕਤੀ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕੀਤੀ ਸੀ। ਗੌਰਤਲਬ ਹੈ ਕਿ ਵਰਜ਼ੀਨੀਆ ਤੋਂ 256 ਕਿਲੋਮੀਟਰ ਦੂਰ ਸ਼ਾਰਲੋਟਸਵਿਲੇ ਸਥਿਤ ਇਕ ਪਾਰਕ ਤੋਂ ਕਨਫੇਡਰੇਟ ਜਨਰਲ ਰਾਬਰਟ ਈ ਲੀ ਦੀ ਮੂਰਤੀ ਹਟਾਉਣ ਦੇ ਵਿਰੋਧ ਵਿਚ 'ਯੂਨਾਈਟ ਦ ਰਾਈਟ' ਰੈਲੀ ਆਯੋਜਿਤ ਕੀਤੀ ਗਈ ਸੀ, ਜਿੱਥੇ ਰੈਲੀ ਤੋਂ ਪਹਿਲਾਂ ਹੀ ਹਿੰਸਾ ਭੜਕ ਗਈ ਸੀ। ਟਰੰਪ ਨੇ ਘਾਤਕ ਹਿੰਸਾ ਲਈ ''ਅਤਿ ਘਾਤਕ ਖੱਬੇਪੱਖੀ'' ਸਮੇਤ ਦੋਹਾਂ ਪੱਖਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਸ ਮਗਰੋਂ ਉਨ੍ਹਾਂ ਦੇ ਬਿਆਨ ਦੀ ਕਾਫੀ ਨਿੰਦਾ ਕੀਤੀ ਗਈ ਸੀ।
ਫਿਜੀ ਵਿਚ ਆਇਆ 6.4 ਤੀਬਰਤਾ ਦਾ ਭੂਚਾਲ
NEXT STORY