ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਚੋਟੀ ਦੇ ਸਲਾਹਕਾਰ ਸਟੀਫਨ ਬੈਨਨ ਨੂੰ ਦਾਨ ਇਕੱਠਾ ਕਰਨ ਦੀ ਆਨਲਾਈਨ ਮੁਹਿੰਮ ਵਿਚ ਹਜ਼ਾਰਾਂ ਦਾਨਕਰਤਾਵਾਂ ਦੇ ਨਾਲ ਧੋਖਾਧੜੀ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
'ਵੀ ਬਿਲਡ ਦ ਵਾਲ' ਨਾਮ ਦੀ ਇਸ ਮੁਹਿੰਮ ਵਿਚ ਢਾਈ ਕਰੋੜ ਅਮਰੀਕੀ ਡਾਲਰ ਇਕੱਠੇ ਹੋਏ ਹਨ। ਨਿਊਯਾਰਕ ਦੇ ਕਾਰਜਕਾਰੀ ਆਰਡੇ ਸਟ੍ਰਾਸ ਨੇ ਵੀਰਵਾਰ ਨੂੰ ਕਿਹਾ ਕਿ ਬੈਨਨ (66) ਨੂੰ ਕਈ ਹੋਰ ਲੋਕਾਂ ਦੇ ਨਾਲ ਦੋਸ਼ੀ ਦੱਸਿਆ ਗਿਆ ਹੈ। ਬੈਨਨ ਨੂੰ ਵੀਰਵਾਰ ਸਵੇਰੇ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੂੰ ਦੱਖਣੀ ਜ਼ਿਲੇ ਨਿਊਯਾਰਕ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਜਦਕਿ ਦੋਸ਼ੀ ਆਪਣੇ-ਆਪਣੇ ਖੇਤਰ ਦੀਆਂ ਅਦਾਲਤਾਂ ਵਿਚ ਪੇਸ਼ ਹੋਣਗੇ।
ਅਮਰੀਕੀ ਰਿਸਰਚ ਤੋਂ ਲੱਗਿਆ ਪਤਾ, ਕੁਝ ਕੋਰੋਨਾ ਰੋਗੀਆਂ 'ਚ ਵਿਕਸਿਤ ਨਹੀਂ ਹੁੰਦੀ ਇਮਿਊਨਿਟੀ
NEXT STORY