ਬੋਸਟਨ: ਇਕ ਅਧਿਐਨ ਮੁਤਾਬਕ ਕੋਰੋਨਾ ਦੇ ਗੰਭੀਰ ਰੋਗੀਆਂ ਵਿਚ ਸਾਈਟੋਕਿਨ ਦੇ ਸੁਪਰੀਮ ਪੱਧਰ ਨਾਲ ਲੰਬੇ ਸਮੇਂ ਦੀ ਇਮਿਊਨਿਟੀ ਵਿਕਸਿਤ ਨਹੀਂ ਹੁੰਦੀ ਹੈ। ਇਸ ਦਾ ਕਾਰਣ ਇਹ ਹੈ ਕਿ ਅਜਿਹੇ ਰੋਗੀਆਂ ਦੇ ਸਰੀਰ ਵਿਚ ਵਾਇਰਸ ਦੇ ਖਿਲਾਫ ਪ੍ਰਤੀਰੋਧਕ ਸਮਰਥਾ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਦਾ ਨਿਰਮਾਣ ਬਹੁਤ ਘੱਟ ਹੁੰਦਾ ਹੈ। ਸਾਈਟੋਕਿਨ ਕੋਸ਼ਿਕਾਵਾਂ ਦੇ ਵਿਚਾਲੇ ਅਣੂ ਸੰਦੇਸ਼ਵਾਹਕ ਦੇ ਤੌਰ 'ਤੇ ਕੰਮ ਕਰਦੇ ਹਨ। ਇਹ ਇਕ ਤਰ੍ਹਾਂ ਦੇ ਪ੍ਰੋਟੀਨ ਹਨ ਜੋ ਕੋਸ਼ਿਕਾਵਾਂ ਵਲੋਂ ਬਣੇ ਹੁੰਦੇ ਹਨ। ਸਰੀਰ ਵਲੋਂ ਸਈਟੋਕਿਨ ਦੇ ਬੇਲੋੜੇ ਉਤਪਾਦਨ ਨਾਲ ਬੀਮਾਰੀ ਹੋ ਸਕਦੀ ਹੈ।
ਸਾਈਟੋਕਿਨ ਸਟਾਰਮ ਦਾ ਹੁੰਦਾ ਹੈ ਨਿਰਮਾਣ
ਅਮਰੀਕਾ ਸਥਿਤ ਹਾਵਰਡ ਯੂਨੀਵਰਸਿਟੀ ਸਣੇ ਦੂਜੇ ਕਈ ਵਿਗਿਆਨੀਆਂ ਦੇ ਮੁਤਾਬਕ ਜੇਕਰ ਸਰੀਰ ਵਿਚ ਵੱਡੀ ਗਿਣਤੀ ਵਿਚ ਸਾਈਟੋਕਿਨ ਦਾ ਨਿਰਮਾਣ ਹੋ ਰਿਹਾ ਹੈ ਤਾਂ ਕੋਰੋਨਾ ਦੇ ਕੁਝ ਗੰਭੀਰ ਲੱਛਣ ਪੈਦਾ ਹੋ ਸਕਦੇ ਹਨ। ਜਨਰਲ ਸੈਲ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਸਾਈਟੋਕਿਨ ਦੇ ਉੱਚ ਪੱਧਰ ਨਾਲ ਸੋਜ ਵਧਦੀ ਹੈ ਤੇ ਜੇਕਰ ਇਹ ਪ੍ਰਕਿਰਿਆ ਜਾਰੀ ਰਹੇ ਤਾਂ ਸਾਈਟੋਕਿਨ ਸਟਾਰਮ ਦਾ ਨਿਰਮਾਣ ਹੁੰਦਾ ਹੈ। ਸਾਈਟੋਕਿਨ ਸਟਾਰਮ ਕੋਰੋਨਾ ਰੋਗੀਆਂ ਨੂੰ ਲੰਬੇ ਸਮੇਂ ਤੱਕ ਇਮਿਊਨਿਟੀ ਪ੍ਰਣਾਲੀ ਵਿਕਸਿਤ ਕਰਨ ਤੋਂ ਰੋਕ ਸਕਦਾ ਹੈ। ਅਜਿਹੇ ਵਿਅਕਤੀ ਐਂਟੀਬਾਡੀ ਦਾ ਨਿਰਮਾਣ ਕਰਨ ਵਾਲੀ 'ਬੀ' ਪ੍ਰਕਾਰ ਦੀਆਂ ਬਹੁਤ ਘੱਟ ਕੋਸ਼ਿਕਾਵਾਂ ਬਣਾਉਂਦੇ ਹਨ।
ਨਿਮਨ ਗੁਣਵੱਤਾ ਵਾਲੀ ਰੱਖਿਆਤਮਕ ਪ੍ਰਣਾਲੀ 'ਚ ਕੀਤਾ ਗਿਆ ਅਧਿਐਨ
ਹਾਵਰਡ ਵਲੋਂ ਅਧਿਐਨ ਦੇ ਸਹਿ-ਲੇਖਕ ਸ਼ਿਵ ਪਿਲਈ ਨੇ ਕਿਹਾ ਕਿ ਅਸੀਂ ਕਈ ਅਧਿਐਨਾਂ ਵਿਚ ਦੇਖਿਆ ਹੈ ਕਿ ਕੋਰੋਨਾ ਦੇ ਖਿਲਾਫ ਰੱਖਿਆਤਮਕ ਪ੍ਰਣਾਲੀ ਬਹੁਤ ਦਿਨਾਂ ਤੱਕ ਨਹੀਂ ਟਿਕਦੀ ਹੈ, ਕਿਉਂਕਿ ਐਂਟੀਬਾਡੀ ਸਮੇਂ ਦੇ ਨਾਲ ਘੱਟ ਹੁੰਦੀ ਹੈ।
ਅਧਿਐਨ ਵਿਚ ਖੋਜਕਾਰਾਂ ਨੇ ਜਰਮਿਨਲ ਸੈਂਟਰਸ ਦੀ ਸਮੀਖਿਆ ਕੀਤੀ। ਇਹ ਲਿੰਫ ਨੋਡਸ ਤੇ ਸਪਲੀਨ ਦੇ ਅੰਦਰ ਦਾ ਖੇਤਰ ਹੈ, ਜਿਥੇ 'ਬੀ' ਕੋਸ਼ਿਕਾਵਾਂ ਨਾ ਸਿਰਫ ਤਿਆਰ ਹੁੰਦੀਆਂ ਹਨ ਬਲਕਿ ਐਂਟੀਬਾਡੀ ਦਾ ਉਤਪਾਦਨ ਕਰਨਾ ਸ਼ੁਰੂ ਕਰਦੀਆਂ ਹਨ। ਖੋਜ ਦੇ ਸਹਿ ਲੇਖਕ ਰਾਬਰਟ ਪੈਡ੍ਰਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਕੋਰੋਨਾ ਨਾਲ ਜਾਨ ਗੁਆਉਣ ਵਾਲਿਆਂ ਦੇ ਲਿੰਫ ਨੋਡਸ ਤੇ ਸਪਲੀਨ ਨੂੰ ਦੇਖਿਆ ਤਾਂ ਉਨ੍ਹਾਂ ਵਿਚ ਜਰਮਿਨਲ ਸੈਂਟਰਸ ਦੀਆਂ ਰਚਨਾਵਾਂ ਨਹੀਂ ਬਣੀਆਂ ਸਨ।
ਪੰਜਾਬੀ ਨੌਜਵਾਨ ਦੀ ਅਮਰੀਕਾ 'ਚ ਸੜਕ ਹਾਦਸੇ ਦੌਰਾਨ ਮੌਤ
NEXT STORY