ਰੋਮ— ਯੂਰਪ ਦੇ ਕਈ ਦੇਸ਼ਾਂ ਵਿਚ ਹਲਚਲ ਮਚਾ ਚੁੱਕਾ ਕੀਟਾਣੂਨਾਸ਼ਕ ਅੰਡਾ ਕੇਸ ਹੁਣ ਇਟਲੀ ਪਹੁੰਚ ਗਿਆ ਹੈ। ਉੱਥੇ ਅੰਡੇ ਦੇ ਦੋ ਨਮੂਨਿਆਂ ਵਿਚ ਕੀਟਨਾਸ਼ਕ ਫਿਪ੍ਰੋਨਿਲ ਦੇ ਅੰਸ਼ ਮਿਲੇ ਹਨ। ਇਟਲੀ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਕੁੱਲ 114 ਨਮੂਨਿਆਂ ਦੀ ਜਾਂਚ ਹੋਈ ਹੈ, ਜਿਨ੍ਹਾਂ ਵਿਚ ਦੋ ਵਿਚ ਕੀਟਨਾਸ਼ਕ ਪਾਏ ਗਏ ਹਨ। ਇਨ੍ਹਾਂ ਵਿਚੋਂ ਇਕ ਅੰਡਾ ਇਟਲੀ ਵਿਚ ਹੀ ਉਤਪਾਦਿਤ ਸੀ ਜਦਕਿ ਦੂਜੇ ਦੀ ਜਾਂਚ ਕੀਤੀ ਜਾ ਰਹੀ ਹੈ।
ਲਾਬਾਰਡੀ ਇਲਾਕੇ ਦੇ ਇਕ ਖੇਤਰੀ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫਿਪ੍ਰੋਨਿਲ ਪਾਏ ਜਾਣ ਮਗਰੋਂ ਮਿਲਾਨ ਵਿਚ ਫਰੋਜ਼ਨ ਆਮਲੇਟ ਦੀ ਇਕ ਖੇਪ ਨੂੰ ਬਾਜ਼ਾਰ ਤੋਂ ਹਟਾ ਦਿੱਤਾ ਗਿਆ ਹੈ। ਇਨ੍ਹਾਂ ਆਮਲੇਟਾਂ ਦੀ ਸਪਲਾਈ ਜਰਮਨੀ ਦੀ ਕੰਪਨੀ ਕਗੇਰ ਦੁਆਰਾ ਕੀਤੀ ਗਈ ਸੀ ਅਤੇ ਇਸ ਦੀ ਵੰਡ ਇਕ ਇਤਾਲਵੀ ਕੰਪਨੀ ਕਰ ਰਹੀ ਸੀ। ਉਨ੍ਹਾਂ ਨੇ ਕਿਹਾ ਇਸ ਖੇਪ ਦੀਆਂ 127 ਯੂਨਿਟਾਂ ਨੂੰ ਬਾਜ਼ਾਰ ਵਿਚੋਂ ਹਟਾਇਆ ਗਿਆ ਹੈ। ਜਦਕਿ 117 ਯੂਨਿਟ ਪਹਿਲਾਂ ਹੀ ਵਿਕ ਚੁੱਕੇ ਸਨ।
ਵਰਨਣਯੋਗ ਹੈ ਕਿ ਕੀਟਾਣੂਨਾਸ਼ਕ ਅੰਡੇ ਯੂਰਪ ਦੇ 17 ਦੇਸ਼ਾਂ ਵਿਚ ਪਾਏ ਜਾ ਚੁੱਕੇ ਹਨ। ਇਸ ਸਿਲਸਿਲੇ ਵਿਚ ਯੂਰਪੀ ਸੰਘ ਅਗਲੇ ਮਹੀਨੇ ਆਪਾਤ ਬੈਠਕ ਕਰੇਗਾ। ਯੂਰਪ ਵਿਚ ਇਸ ਕਾਰਨ ਹੁਣ ਤੱਕ ਲੱਖਾਂ ਅੰਡੇ ਬਾਜ਼ਾਰ ਵਿਚੋਂ ਹਟਾਏ ਜਾ ਚੁੱਕੇ ਹਨ ਅਤੇ ਕਈ ਪੋਲਟਰੀ ਫਾਰਮ ਬੰਦ ਕੀਤੇ ਜਾ ਚੁੱਕੇ ਹਨ।
'ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ' ਗੁਰੂਘਰ ਦੀ ਪ੍ਰਬੰਧਕ ਕਮੇਟੀ ਦੀ ਹੋਈ ਚੋਣ
NEXT STORY