ਗੈਜੇਟ ਡੈਸਕ– ਗੈਰ ਗੋਰੇ ਨਾਗਰਿਕ ਜੌਰਜ ਫਲਾਈਡ ਦੀ ਮੌਤ ਤੋਂ ਬਾਅਦ ਅਮਰੀਕਾ ਵਿਰੋਧ ਦੀ ਅੱਗ ’ਚ ਝੁਲਸ ਰਿਹਾ ਹੈ। ਇਸ ਦੌਰਾਨ ਚੋਰੀ ਦੀਆਂ ਵੀ ਕਈ ਘਟਨਾਵਾਂ ਸਾਮਹਣੇ ਆ ਰਹੀਆਂ ਹਨ। ਯੂ.ਐੱਸ. ਸਥਿਤ ਕਈ ਐਪਲ ਸਟੋਰਾਂ ਨੂੰ ਤੋੜ ਕੇ ਆਈਫੋਨ ਚੋਰੀ ਕੀਤੇ ਗਏ ਹਨ। ਹਾਲਾਂਕਿ, ਐਪਲ ਨੇ ਚੋਰੀ ਕੀਤੇ ਗਏ ਆਈਫੋਨ ਲੱਭਣ ਦਾ ਤਰੀਕਾ ਲੱਭ ਲਿਆ ਹੈ। ਕੰਪਨੀ ਅਸਾਨੀ ਨਾਲ ਇਨ੍ਹਾਂ ਆਈਫੋਨਜ਼ ਨੂੰ ਟ੍ਰੈਕ ਕਰ ਪਾ ਰਹੀ ਹੈ। ਕੰਪਨੀ ਨੇ ਚੋਰੀ ਕਰਨ ਵਾਲਿਆਂ ਲਈ ਇਕ ਚਿਤਾਵਨੀ ਵੀ ਜਾਰੀ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਤੁਸੀਂ ਟ੍ਰੈਕ ਹੋ ਰਹੇ ਹੋ।

ਸਕਰੀਨ ’ਤੇ ਆ ਰਿਹਾ ਮੈਸੇਜ
ਇਕ ਰਿਪੋਰਟ ਮੁਤਾਬਕ, ਐਪਲ ਨੇ ਨਿਊਯਾਰਕ, ਲਾਸ ਏਂਜਿਲਸ, ਮਿਨੀਪੋਲਿਸ, ਵਾਸ਼ਿੰਗਟਨ ਅਤੇ ਫਿਲਾਡੇਲਫੀਆ ਜੇ ਰਿਟੇਲ ਸਟੋਰਾਂ ਨੂੰ ਟ੍ਰੈਕ ਕੀਤਾ ਹੈ। ਇਨ੍ਹਾਂ ਸਾਰੇ ਸਟੋਰਾਂ ਤੋਂ ਚੋਰੀ ਕੀਤੇ ਗਏ ਆਈਫੋਨਜ਼ ’ਤੇ ਕੰਪਨੀ ਨੇ ਇਕ ਆਨ ਸਕਰੀਨ ਮੈਸੇਜ ਭੇਜਿਆ ਹੈ। ਇਸ ਮੈਸੇਜ ’ਚ ਲਿਖਿਆ ਹੈ, ‘ਡਿਵਾਈਸ ਨੂੰ ਡਿਸੇਬਲ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਟ੍ਰੈਕ ਕੀਤਾ ਜਾ ਰਿਹਾ ਹੈ। ਸਥਾਨਕ ਪ੍ਰਸ਼ਾਸਨ ਨੂੰ ਵੀ ਅਲਰਟ ਕਰ ਦਿੱਤਾ ਜਾਵੇਗਾ।’

ਸਟੋਰਾਂ ਤੋਂ ਫੋਨ ਚੋਰੀ ਕਰ ਵਾਲੇ ਕਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਇਸ ਗੱਲ ਨੂੰ ਮੰਨਿਆ ਹੈ ਕਿ ਫੋਨ ਨੂੰ ਬਲਾਕ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਐਪਲ ਆਪਣੇ ਆਈਫੋਨ ’ਚ ਇਕ ਖ਼ਾਸ ਸਾਫਟਵੇਅਰ ਦਿੰਦੀ ਹੈ। ਇਸ ਰਾਹੀਂ ਫੋਨ ਚੋਰੀ ਹੋਣ ’ਤੇ ਇਸ ਨੂੰ ਡਿਸੇਬਲ ਅਤੇ ਟ੍ਰੈਕ ਕੀਤਾ ਜਾ ਸਕਦਾ ਹੈ।

ਕੁਝ ਦਿਨ ਪਹਿਲਾਂ ਹੀ ਖੁਲ੍ਹੇ ਸਨ ਸਟੋਰ
ਕੋਰੋਨਾ ਤਾਲਾਬੰਦੀ ਦੇ ਨਿਯਮਾਂ ’ਚ ਛੂਟ ਮਿਲਣ ਤੋਂ ਬਾਅਦ ਕੁਝ ਸਮਾਂ ਪਹਿਲਾਂ ਹੀ ਐਪਲ ਨੇ ਅਮਰੀਕਾ ’ਚ ਆਪਣੇ ਸਟੋਰ ਖੋਲ੍ਹੇ ਸਨ। ਹਾਲਾਂਕਿ, ਹਿੰਸਾ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਐਪਲ ਨੇ ਕਈ ਇਲਾਕਿਆਂ ’ਚ ਆਪਣੇ ਸਟੋਰਾਂ ਨੂੰ ਬੰਦ ਕਰ ਦਿੱਤਾ ਅਤੇ ਸਟਾਕ ਨੂੰ ਵੀ ਖਾਲੀ ਕਰ ਦਿੱਤਾ ਹੈ।
ਦੁਨੀਆ ਭਰ ’ਚ 1 ਆਦਮੀ ਹੀ ਖਰੀਦ ਸਕੇਗਾ ਇਹ ਬਾਈਕ, ਜਾਣੋ ਕਿਉਂ?
NEXT STORY