ਮਾਸਕੋ,(ਬਿਊਰੋ)— ਕਈ ਵਾਰ ਇਨਸਾਨ ਇਸ ਤਰ੍ਹਾਂ ਟੁੱਟ ਜਾਂਦਾ ਹੈ ਕਿ ਉਹ ਮੌਤ ਨੂੰ ਗਲ ਲਾਉਣ ਤੋਂ ਵੀ ਨਹੀਂ ਡਰਦਾ। ਰੂਸ ਦੇ ਇਕ ਸ਼ਖਸ ਨੇ ਅਜਿਹਾ ਹੀ ਕੁਝ ਕੀਤਾ। ਰੂਸ ਦੇ ਸੈਂਟ ਪੀਟਰਸਬਰਗ ਦਾ ਰਹਿਣ ਵਾਲਾ ਆਰਸਲਨ ਵਾਲੀਵ ਨਾਂ ਦਾ ਵਿਅਕਤੀ ਆਪਣੀ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਪਰੇਸ਼ਾਨ ਸੀ, ਜਿਸ ਕਾਰਨ ਉਸ ਨੇ ਮੌਤ ਨੂੰ ਚੁਣਿਆ। ਵਾਲੀਵ ਨੇ ਖੁਦ ਨੂੰ ਇਕ ਜ਼ਹਿਰੀਲੇ ਸੱਪ ਤੋਂ ਕਟਵਾਇਆ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਨੇ ਆਪਣੀ ਮੌਤ ਦਾ ਲਾਈਵ ਪ੍ਰਸਾਰਣ ਵੀ ਕੀਤਾ।
ਵਾਲੀਵ ਨੇ ਆਪਣੀ ਮੌਤ ਦਾ ਲਾਈਵ ਵੀਡੀਓ ਬਣਾ ਕੇ ਲੋਕਾਂ ਨੂੰ ਦੱਸਿਆ ਕਿ ਉਸ ਦੀ ਪਤਨੀ ਨੇ ਉਸ ਨੂੰ ਧੋਖਾ ਦਿੱਤਾ ਹੈ। ਵਾਲੀਵ ਨੇ ਕਿਹਾ ਕਿ ਉਹ ਆਪਣੀ ਪਤਨੀ ਨਾਲ ਪੂਰੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਉਸ ਦੀ ਪਤਨੀ ਦੀ ਜ਼ਿੰਦਗੀ ਵਿਚ ਕੋਈ ਹੋਰ ਆ ਗਿਆ ਅਤੇ ਦੋਹਾਂ ਦਾ ਤਲਾਕ ਹੋ ਗਿਆ। ਆਤਮ ਹੱਤਿਆ ਦੌਰਾਨ ਵਾਲੀਵ ਨੇ ਕਿਹਾ ਕਿ ਉਸ ਦੀ ਮੌਤ ਦੀ ਖਬਰ ਉਸ ਦੀ ਪਤਨੀ ਕਾਤਿਆ ਤੱਕ ਪਹੁੰਚਾ ਦਿੱਤੀ ਜਾਵੇ।
ਵਾਲੀਵ ਨੇ ਪਿਛਲੇ ਸਾਲ ਹੀ ਕਾਤਿਆ ਨਾਲ ਵਿਆਹ ਕੀਤਾ ਸੀ। ਦੋਵੇਂ ਪਤੀ-ਪਤਨੀ ਸੱਪਾਂ ਦੇ ਮਾਹਰ ਸਨ। ਦੋਹਾਂ ਦਾ ਇਕ ਯੂ-ਟਿਊਬ ਚੈਨਲ ਵੀ ਸੀ। ਦੋਵੇਂ ਪਤੀ-ਪਤਨੀ ਯੂ-ਟਿਊਬ ਜ਼ਰੀਏ ਸੱਪਾਂ ਨਾਲ ਜੁੜੀਆਂ ਜਾਣਕਾਰੀਆਂ ਆਪਣੇ ਯੂਜ਼ਰਸ ਤੱਕ ਪਹੁੰਚਾਉਂਦੇ ਸਨ। ਉਨ੍ਹਾਂ ਦੇ ਯੂ-ਟਿਊਬ 'ਤੇ ਹਜ਼ਾਰਾਂ ਦੀ ਗਿਣਤੀ ਵਿਚ ਫਾਲੋਅਰਜ਼ ਵੀ ਸਨ, ਜੋ ਕਿ ਉਨ੍ਹਾਂ ਦੇ ਵੀਡੀਓ ਨੂੰ ਬਹੁਤ ਪਸੰਦ ਕਰਦੇ ਸਨ। ਵਾਲੀਵ ਮੁਤਾਬਕ ਉਸ ਦੀ ਪਤਨੀ ਕਾਤਿਆ ਉਸ ਨਾਲ ਬੇਵਫਾਈ ਕਰ ਰਹੀ ਸੀ। ਇਸ ਵਜ੍ਹਾ ਤੋਂ ਦੋਹਾਂ ਵਿਚਾਲੇ ਝਗੜਾ ਵੀ ਚੱਲ ਰਿਹਾ ਸੀ, ਜਿਸ ਕਾਰਨ ਦੋਹਾਂ ਦਾ ਤਲਾਕ ਹੋ ਗਿਆ।
ਵਾਲੀਵ ਨੇ ਬਲੈਕ ਮਾਮਬਾ ਸੱਪ ਤੋਂ ਆਪਣਾ ਹੱਥ ਕਟਵਾ ਕੇ ਆਪਣੀ ਜਾਨ ਦੇ ਦਿੱਤੀ। ਸੱਪ ਦੇ ਕੱਟਣ ਤੋਂ ਬਾਅਦ ਵਾਲੀਵ ਜ਼ਮੀਨ 'ਤੇ ਡਿੱਗ ਗਿਆ, ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਹੈਰਾਨ ਕਰ ਦੇਣ ਵਾਲੀ ਘਟਨਾ ਤੋਂ ਬਾਅਦ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।
ਮਿਲਪਿਟਾਸ 'ਚ ਇੰਟਰਨੈਸ਼ਨਲ ਪੰਜਾਬੀ ਪੀਜ਼ੈਂਟ '11 ਨਵੰਬਰ' ਨੂੰ
NEXT STORY