ਲੰਡਨ (ਏਜੰਸੀ)- ਬ੍ਰਿਟੇਨ 'ਚ ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੂਨਕ ਨੇ ਕੰਮ ਕਰਨ ਵਾਲੀਆਂ ਥਾਵਾਂ 'ਤੇ ਸਰੀਰਕ ਦੂਰੀ ਬਰਕਰਾਰ ਰੱਖਣ ਲਈ ਵਿਸਥਾਰਤ ਰੂਪਰੇਖਾ ਉਲੀਕੀ ਹੈ। ਅਜਿਹਾ ਉਨ੍ਹਾਂ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਚੱਲ ਰਹੇ ਲਾਕ ਡਾਊਨ ਤੋਂ ਬਾਅਦ ਦੀਆਂ ਸਥਿਤੀਆਂ ਨਾਲ ਨਜਿੱਠਣ ਲਈ ਕੀਤਾ ਹੈ। ਬ੍ਰਿਟੇਨ ਦੀ ਅਰਥਵਿਵਸਥਾ ਦੇ ਸੰਚਾਲਕ ਦੇ ਤੌਰ 'ਤੇ ਸੂਨਕ ਦੀ ਜ਼ਿੰਮੇਵਾਰੀ ਹੈ ਕਿ ਉਹ ਦੇਸ਼ ਅਤੇ ਉਸ ਦੇ ਹਿੱਤਾਂ ਨੂੰ ਗਤੀਸ਼ੀਲ ਬਣਾਏ ਰੱਖਣ ਲਈ ਕਾਰਜ ਸਥਿਤੀਆਂ ਨੂੰ ਬਿਹਤਰ ਬਣਾਏ। ਉਨ੍ਹਾਂ ਦੇ ਸਾਹਮਣੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਵਿਚਾਲੇ ਅਰਥਵਿਵਸਥਾ ਨੂੰ ਗਤੀਸ਼ੀਲ ਬਣਾਈ ਰੱਖਣ ਦੀ ਚੁਣੌਤੀ ਹੈ। ਉਨ੍ਹਾਂ ਨੇ ਹੁਣ ਗੈਰ ਜ਼ਰੂਰੀ ਕੰਮਾਂ ਨਾਲ ਜੁੜੇ ਕਾਰੋਬਾਰ ਨੂੰ ਵੀ ਹੁਣ ਸ਼ੁਰੂ ਕਰਨ ਦੀ ਰੂਪਰੇਖਾ ਬਣਾਈ ਹੈ।
ਇਸ ਦੇ ਲਈ ਕੰਮ ਕਰਨ ਵਾਲੀਆਂ ਥਾਵਾਂ 'ਤੇ ਘੱਟੋ-ਘੱਟ ਦੋ ਮੀਟਰ ਦੀ ਸਰੀਰਕ ਦੂਰੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਵਾਇਰਸ ਇਨਫੈਕਸ਼ਨ ਦੇ ਲੱਛਣ ਮਿਲਣ 'ਤੇ ਮੁਲਾਜ਼ਮ ਦੀ ਮੈਡੀਕਲ ਜਾਂਚ ਕਰਵਾਈ ਜਾਵੇ ਅਤੇ ਉਸ ਨੂੰ ਘਰ ਭੇਜਿਆ ਜਾਵੇ ਜਿਸ ਨਾਲ ਬਾਕੀ ਦੇ ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰਕ ਨੂੰ ਸੁਰੱਖਿਆਤ ਰੱਖਿਆ ਜਾ ਸਕੇ। ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਇਕੱਠੇ ਹੋਣ ਵਾਲੀਆਂ ਥਾਵਾਂ ਕੈਂਟੀਨ ਆਦਿ ਨੂੰ ਫਿਲਹਾਲ ਬੰਦ ਰੱਖਣ। ਹੱਥ ਨੂੰ ਧੋਣ ਅਤੇ ਕੀਟਾਣੂੰ ਮੁਕਤ ਬਣਾਉਣ ਵਾਲੇ ਉਤਪਾਦਾਂ ਨੂੰ ਕਈ ਥਾਵਾਂ 'ਤੇ ਰੱਖਿਆ ਜਾਵੇ।
ਦਿ ਟਾਈਮਜ਼ ਅਖਬਾਰ ਮੁਤਾਬਕ ਸੂਨਕ ਨੇ ਬੰਦਿਸ਼ਾਂ ਨੂੰ ਹਟਾਉਣ ਤੋਂ ਬਾਅਦ ਸਥਿਤੀਆਂ ਬਾਰੇ ਫਰਾਂਸ, ਜਰਮਨੀ, ਡੈਨਮਾਰਕ, ਸਵਿਟਜ਼ਰਲੈਂਡ ਅਤੇ ਆਸਟ੍ਰੇਲੀਆ ਦੇ ਆਪਣੇ ਹਮਰੁਤਬਾ ਨਾਲ ਗੱਲ ਕੀਤੀ ਹੈ, ਉਨ੍ਹਾਂ ਦੇ ਤਜ਼ਰਬੇ ਅਤੇ ਸੁਝਾਅ ਪ੍ਰਾਪਤ ਕੀਤੇ ਹਨ। ਜਰਮਨੀ ਨੇ ਸਰੀਰਕ ਦੂਰੀ ਬਰਕਰਾਰ ਰੱਖਦੇ ਹੋਏ ਛੋਟੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਉਥੇ ਹੀ ਦੂਜੇ ਪਾਸੇ ਦੁਨੀਆ ਭਰ ਵਿਚ ਕੋਰੋਨਾ ਨਾਲ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ 28 ਲੱਖ ਤੋਂ ਜ਼ਿਆਦਾ ਹੋ ਗਈ ਹੈ।
ਉਥੇ ਹੀ ਮ੍ਰਿਤਕਾਂ ਦੀ ਗਿਣਤੀ ਦਾ ਅੰਕੜਾ 1.97 ਲੱਖ ਨੂੰ ਪਾਰ ਕਰ ਗਿਆ ਹੈ। ਇਨਫੈਕਸ਼ਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਯੂਰਪ ਮਹਾਦੀਪ ਦੀ ਗੱਲ ਕਰੀਏ ਤਾਂ ਉਥੇ ਹੁਣ ਤੱਕ ਇਕ ਲੱਖ, 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਜਦੋਂ ਕਿ ਇਨਫੈਕਟਿਡ ਦੇ 13,44,172 ਮਾਮਲੇ ਸਾਹਮਣੇ ਆ ਚੁੱਕੇ ਹਨ। ਦੋ ਤਿਹਾਈ ਮੌਤਾਂ ਜਿੱਥੇ ਇਕੱਲੇ ਯੂਰਪ ਵਿਚ ਹੋਈਆਂ ਹਨ, ਉਥੇ ਹੀ ਇਕ ਚੌਥਾਈ ਮੌਤਾਂ ਅਮਰੀਕਾ ਵਿਚ ਹੋਈਆਂ ਹਨ।
'ਅਸ਼ਲੀਲਤਾ ਤੋਂ ਨਾਰਾਜ਼ ਅੱਲ੍ਹਾ ਨੇ ਭੇਜਿਆ ਕੋਰੋਨਾ'
NEXT STORY