ਤੇਹਰਾਨ (ਬਿਊਰੋ)— ਚਾਬਹਾਰ ਬੰਦਰਗਾਹ ਦੇ ਪਹਿਲੇ ਪੜਾਅ ਦਾ ਉਦਘਾਟਨ ਐਤਵਾਰ ਨੂੰ ਕੀਤਾ ਜਾਵੇਗਾ। ਇਹ ਬੰਦਰਗਾਹ ਪਾਕਿਸਤਾਨ ਨੂੰ ਇਕ ਪਾਸੇ ਕਰਦੇ ਹੋਏ ਈਰਾਨ, ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਇਕ ਨਵਾਂ ਰਣਨੀਤਕ ਮਾਰਗ ਖੋਲੇਗਾ। ਇਹ ਬੰਦਰਗਾਹ ਈਰਾਨ ਦੇ ਦੱਖਣ-ਪੂਰਬ ਸਿਸਤਾਨ ਬਲੋਚਿਸਤਾਨ ਸੂਬੇ ਵਿਚ ਸਥਿਤ ਹੈ। ਇਸ ਦਾ ਉਦਘਾਟਨ ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਕਰਨਗੇ। ਇਸ ਦੌਰਾਨ ਭਾਰਤ, ਅਫਗਾਨਿਸਤਾਨ ਅਤੇ ਹੋਰ ਖੇਤਰਾਂ ਦੇ ਕਈ ਦੇਸ਼ਾਂ ਦੇ ਪ੍ਰਤੀਨਿਧੀ ਮੌਜੂਦ ਰਹਿਣਗੇ।
ਚਾਬਹਾਰ ਬੰਦਰਗਾਹ ਪ੍ਰੋਜੈਕਟ ਦੇ ਪਹਿਲੇ ਪੜਾਅ ਨੂੰ ਸ਼ਾਹਿਦ ਬੇਹੇਸ਼ਟੀ ਬੰਦਰਗਾਹ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਦਘਾਟਨ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਇਰਾਨੀ ਹਮਰੁਤਬਾ ਜਾਵੇਦ ਜ਼ਰੀਫ ਨੇ ਤੇਹਰਾਨ ਵਿਚ ਇਕ ਬੈਠਕ ਕੀਤੀ। ਸੁਸ਼ਮਾ ਸਵਰਾਜ ਈਰਾਨ ਵਿਚ ਚਾਬਹਾਰ ਬੰਦਰਗਾਹ ਦੇ ਉਦਘਾਟਨ ਲਈ ਪਹੁੰਚੀ ਹੋਈ ਹੈ।
ਪ੍ਰੇਮਿਕਾ ਨਾਲ ਘੁੰਮਣ ਨਿਕਲੇ ਪਾਇਲਟ ਦਾ ਜਹਾਜ਼ ਹੋਇਆ ਲਾਪਤਾ, ਰੋਂਦੀ ਭੈਣ ਨੇ ਲੱਭਣ ਦੀ ਕੀਤੀ ਅਪੀਲ
NEXT STORY