ਮੈਸਾਚੁਸੇਟਸ - 300 ਦਿਨਾਂ ਤੋਂ ਪੁਲਾੜ ਸਟੇਸ਼ਨ ’ਤੇ ਫਸੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਦੀ ਮਾਂ ਆਖਿਰ ਚੁੱਪ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਬੇਟੀ ਦੀ ਪੁਲਾੜ ਤੋਂ ਵਾਪਸੀ ਨੂੰ ਵਾਰ-ਵਾਰ ਟਾਲਣਾ ਉਨ੍ਹਾਂ ਲਈ ਝਟਕਾ ਸੀ। ਸੁਨੀਤਾ ਦੀ ਮਾਂ ਬੋਨੀ ਪਾਂਡਯਾ ਨੇ ਕਿਹਾ ਕਿ ਜਦੋਂ ਤੁਸੀਂ ਮੁੱਖ ਪੁਲਾੜ ਯਾਤਰੀ ਹੋ ਤਾਂ ਤੁਹਾਡੇ ਨਾਲ ਅਜਿਹਾ ਹੋ ਸਕਦਾ ਹੈ। ਮੇਰੀ ਬੇਟੀ ਬਹੁਤ ਵਧੀਆ ਕੰਮ ਕਰ ਰਹੀ ਹੈ, ਪੁਲਾੜ ਸਟੇਸ਼ਨ ’ਤੇ ਉਹ ਤੈਅ ਸਮੇਂ ਤੋਂ ਵੱਧ ਸਮਾਂ ਗੁਜ਼ਾਰ ਕੇ ਖੁਦ ’ਤੇ ਮਾਣ ਮਹਿਸੂਸ ਕਰ ਰਹੀ ਹੈ। ਮੈਂ ਉਸ ਲਈ ਖੁਸ਼ ਹਾਂ। ਨਾਸਾ ਦਾ ਕਹਿਣਾ ਹੈ ਕਿ ਦੋਵੇਂ ਪੁਲਾੜ ਯਾਤਰੀ 19 ਜਾਂ 20 ਮਾਰਚ ਨੂੰ ਧਰਤੀ ’ਤੇ ਵਾਪਸ ਆਉਣਗੇ।
ਚੀਨ ਨੇ ਟੋਂਕਿਨ ਦੀ ਖਾੜੀ ’ਚ ਕੀਤਾ ਜੰਗੀ ਅਭਿਆਸ
NEXT STORY