ਫਲੋਰਿਡਾ— ਅਮਰੀਕਾ 'ਚ ਬਰਾਕ ਓਬਾਮਾ ਸਣੇ ਕਈ ਨਾਮੀ ਹਸਤੀਆਂ ਨੂੰ ਬੰਬ ਦੇ ਪੈਕਟ ਭੇਜੇ ਜਾਣ ਤੋਂ ਬਾਅਦ ਫਲੋਰਿਡਾ 'ਚ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ ਦੀ ਜਾਣਕਾਰੀ ਅਮਰੀਕੀ ਮੀਡੀਆ ਨੇ ਦਿੱਤੀ ਹੈ। ਮੀਡੀਆ 'ਚ ਦੱਸਿਆ ਗਿਆ ਕਿ ਕਰੀਬ 12 ਸ਼ੱਕੀ ਪੈਕੇਟ ਭੇਜੇ ਗਏ ਸਨ, ਜਿਨ੍ਹਾਂ ਕਾਰਨ ਅਮਰੀਕੀ ਰਾਸ਼ਟਰਪਤੀ ਨੂੰ ਨਿੰਦਾ ਦਾ ਸਾਹਮਣਾ ਕਰਨਾ ਪਿਆ ਸੀ।
ਅਮਰੀਕੀ ਨਿਆਂ ਵਿਭਾਗ ਨੇ ਆਪਣੇ ਟਵੀਟ 'ਚ ਵੀ ਇਕ ਸ਼ੱਕੀ ਨੂੰ ਇਸ ਸਬੰਧ 'ਚ ਹਿਰਾਸਤ 'ਚ ਲੈਣ ਦੀ ਪੁਸ਼ਟੀ ਕੀਤੀ ਹੈ। ਮੀਡੀਆ 'ਚ ਆਈਆਂ ਖਬਰਾਂ 'ਚ ਕਿਹਾ ਗਿਆ ਹੈ ਕਿ ਸ਼ੱਕੀ ਵਿਅਕਤੀ ਤੋਂ ਫਲੋਰਿਡਾ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ।
CIA ਮੁਖੀ ਨੇ ਖਸ਼ੋਗੀ ਮਾਮਲੇ 'ਤੇ ਟਰੰਪ ਨਾਲ ਕੀਤੀ ਮੁਲਾਕਾਤ
NEXT STORY