ਸਟਾਕਹੋਲਮ (ਬਿਊਰੋ)— ਇਸ ਸਾਲ ਦੇ ਨੋਬਲ ਪੁਰਸਕਾਰਾਂ ਦਾ ਐਲਾਨ ਅੱਜ ਮਤਲਬ 7 ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ। ਸਭ ਤੋਂ ਪਹਿਲਾਂ ਮੈਡੀਕਲ ਖੇਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਜਾਵੇਗਾ। 8 ਤਰੀਕ ਨੂੰ ਭੌਤਿਕੀ, 9 ਨੂੰ ਰਸਾਇਣ, 10 ਨੂੰ ਸਾਹਿਤ ਅਤੇ 11 ਨੂੰ ਸ਼ਾਂਤੀ ਦੇ ਨੋਬਲ ਪੁਰਸਕਾਰਾਂ ਦਾ ਐਲਾਨ ਹੋਵੇਗਾ। ਸਭ ਤੋਂ ਅਖੀਰ ਵਿਚ 14 ਅਕਤੂਬਰ ਨੂੰ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਹੋਵੇਗਾ। ਇਸ ਬਾਰੇ ਵਿਚ ਜੇਤੂਆਂ ਦੇ ਨਾਮ ਨੂੰ ਲੈ ਕੈ ਚਰਚਾ ਦੌਰ ਸ਼ੁਰੂ ਹੋ ਗਿਆ ਹੈ। ਸਭ ਤੋਂ ਜ਼ਿਆਦਾ ਚਰਚਾ ਵਿਚ ਸ਼ਾਂਤੀ ਦੇ ਨੋਬਲ ਪੁਰਸਕਾਰ ਲਈ ਹੈ।
ਅਸਲ ਵਿਚ ਸ਼ਾਂਤੀ ਅਤੇ ਸਾਹਿਤ ਦੇ ਖੇਤਰ ਵਿਚ ਦਿੱਤੇ ਜਾਣ ਵਾਲੇ ਨੋਬਲ ਪੁਰਸਕਾਰ ਦੇ ਨਾਲ ਵਿਵਾਦਾਂ ਦਾ ਡੂੰਘਾ ਰਿਸ਼ਤਾ ਰਿਹਾ ਹੈ। ਉੱਥੇ ਵਿਗਿਆਨ ਦੇ ਖੇਤਰ ਵਿਚ ਇਸ ਪੁਰਸਕਾਰ ਨੂੰ ਲੈ ਕੇ ਸ਼ਾਇਦ ਹੀ ਕਦੇ ਵਿਵਾਦ ਪੈਦਾ ਹੋਇਆ ਹੈ। ਸਾਲ 2018 ਅਤੇ 2019 ਲਈ ਵੀਰਵਾਰ ਨੂੰ ਐਲਾਨੇ ਜਾਣ ਵਾਲੇ ਨੋਬਲ ਸਾਹਿਤ ਪੁਰਸਕਾਰਾਂ ਦੇ ਲਈ ਸਵੀਡਿਸ਼ ਅਕੈਡਮੀ ਵਿਚ ਪੁਨਰਗਠਿਤ ਪੈਨਲ ਨੂੰ ਜੇਤੂਆਂ ਦੇ ਬਾਰੇ ਵਿਚ ਬਹਿਸ ਦਾ ਸਾਹਮਣਾ ਕਰਨਾ ਪਵੇਗਾ।
ਇਸ ਵਿਚ ਸਾਲ 2019 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਹੀ ਨਾਮ ਦੀ ਹਿਮਾਇਤ ਕੀਤੀ ਹੈ। ਇਹੀ ਨਹੀਂ ਇਸ ਪੁਰਸਕਾਰ ਲਈ 16 ਸਾਲਾ ਵਾਤਾਵਰਨ ਕਾਰਕੁੰਨ ਗ੍ਰੇਟਾ ਥਨਬਰਗ ਦਾ ਨਾਮ ਵੀ ਚਰਚਾ ਵਿਚ ਹੈ।
ਉੱਤਰੀ ਕੋਰੀਆ ਨੇ ਪ੍ਰਮਾਣੂ ਵਾਰਤਾ ਨੂੰ ਦੱਸਿਆ ਬੇਨਤੀਜਾ, US ਨੇ ਕਿਹਾ ਵਧੀਆ ਰਹੀ ਗੱਲਬਾਤ
NEXT STORY