ਵਾਸ਼ਿੰਗਟਨ(ਬਿਊਰੋ)— ਸਵੀਡਨ ਦੇ ਰਾਜਾ ਕਾਰਲ ਫਿਲੀਪ ਅਤੇ ਰਾਜਕੁਮਾਰੀ ਸੋਫੀਆ ਨੇ ਐਤਵਾਰ ਨੂੰ ਸਵੀਡਿਸ਼ ਡੀਜੇ ਅਵਿਸੀ ਦੀ ਅਚਾਨਕ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਦੱਸ ਦਈਏ ਕਿ ਡੀਜੇ ਅਵਿਸੀ ਨੇ ਇਸ ਰਾਇਲ ਜੋੜੇ ਦੇ ਵਿਆਹ ਸਮਾਰੋਹ ਵਿਚ 2015 ਨੂੰ ਪੇਸ਼ਕਾਰੀ ਕੀਤੀ ਸੀ।
ਇਕ ਮੈਗਜ਼ੀਨ ਵਿਚ ਅਧਿਕਾਰਤ ਬਿਆਨ ਦੇ ਹਵਾਲੇ ਤੋਂ ਕਿਹਾ ਗਿਆ ਕਿ 'ਅਵਿਸੀ ਦੇ ਦਿਹਾਂਤ ਦੀ ਖਬਰ ਮਿਲਣਾ ਬਹੁਤ ਦੁੱਖ ਦੀ ਗੱਲ ਹੈ। ਅਸੀਂ ਖੁਸ਼ਨਸੀਬ ਹਾਂ ਕਿ ਸਾਨੂੰ ਉਨ੍ਹਾਂ ਨੂੰ ਜਾਣਨ ਦਾ ਮੌਕਾ ਮਿਲਿਆ ਅਤੇ ਇਕ ਕਲਾਕਾਰ ਦੇ ਤੌਰ 'ਤੇ ਉਨ੍ਹਾਂ ਦੀ ਸ਼ਲਾਘਾ ਕਰਨ ਦਾ ਮੌਕਾ ਮਿਲਿਆ। ਉਹ ਇਕ ਬਹੁਤ ਚੰਗੇ ਇਨਸਾਨ ਸਨ।' ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ 'ਉਨ੍ਹਾਂ ਨੇ ਆਪਣੀ ਵਧੀਆ ਮਿਊਜ਼ਿਕ ਕਲਾ ਨਾਲ ਸਾਡੇ ਵਿਆਹ ਨੂੰ ਕਦੇ ਨਾਲ ਭੁੱਲਣ ਵਾਲਾ ਬਣਾਇਆ। ਉਨ੍ਹਾਂ ਦੇ ਪਰਿਵਾਰ ਲਈ ਸਾਡੀ ਦਿਲ ਤੋਂ ਡੂੰਘੀ ਹਮਦਰਦੀ ਹੈ।'
ਦੱਸਿਆ ਜਾ ਰਿਹਾ ਹੈ ਕਿ ਖੁਦ ਅਵਿਸੀ ਨੇ ਵੀ ਕਾਰਲ ਫਿਲੀਪ ਅਤੇ ਸੋਫੀਆ ਦੇ ਵਿਆਹ ਦੀ ਰਾਤ ਨੂੰ ਆਪਣੇ ਲਈ ਇਕ ਸਭ ਤੋਂ ਚੰਗਾ ਅਤੇ ਵਧੀਆ ਅਨੁਭਵ ਦੱਸਿਆ ਸੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਸੀ, 'ਅਮੇਜ਼ਿੰਗ ਐਕਸਪੀਰੀਅੰਸ ਲਈ ਅਤੇ ਆਪਣੀ ਸਪੈਸ਼ਲ ਨਾਈਟ ਵਿਚ ਮੇਰੀ ਮੌਜੂਦਗੀ ਲਈ ਧੰਨਵਾਦ। ਵਧਾਈ ਪ੍ਰਿੰਸ ਕਾਰਲ ਫਿਲੀਪ ਅਤੇ ਪ੍ਰਿੰਸੇਜ਼ ਸੋਫੀਆ। ਮੈਂ ਤੁਹਾਨੂੰ ਹੋਰ ਕੁੱਝ ਨਹੀਂ ਦੇ ਸਕਦਾ ਪਰ ਦਿਲ ਤੋਂ ਤੁਹਾਨੂੰ ਸ਼ੁੱਭਕਾਮਨਾਵਾਂ ਦੇ ਰਿਹਾ ਹਾਂ।'
ਦੱਸਣਯੋਗ ਹੈ ਕਿ ਟਿਮ ਬਰਗਲਿੰਗ ਨੂੰ ਅਵਿਸੀ ਦੇ ਨਾਂ ਤੋਂ ਜਾਣਿਆ ਜਾਂਦਾ ਸੀ, ਜਿਨ੍ਹਾਂ ਦਾ ਦਿਹਾਂਤ 28 ਸਾਲ ਦੀ ਉਮਰ ਵਿਚ 20 ਅਪ੍ਰੈਲ ਨੂੰ ਹੋ ਗਿਆ ਸੀ। ਉਨ੍ਹਾਂ ਨੇ 2016 ਵਿਚ ਹੀ ਆਪਣੀ ਸਿਹਤ ਸਮੱਸਿਆਵਾਂ ਕਾਰਨ ਆਪਣੇ ਮਿਊਜ਼ਿਕ ਟੂਰ ਤੋਂ ਰਿਟਾਇਰਮੈਂਟ ਲੈ ਲਈ ਸੀ।
ਫਰਾਂਸ : ਸੰਸਦ ਮੈਂਬਰਾਂ ਨੇ ਵਿਵਾਦਮਈ ਇਮੀਗਰੇਸ਼ਨ ਕਾਨੂੰਨ ਕੀਤਾ ਪਾਸ
NEXT STORY