ਬਰਨ: ਸਵਿਟਜ਼ਰਲੈਂਡ 'ਚ ਤੇਜ਼ ਤੂਫਾਨ ਨੇ ਭਾਰੀ ਤਬਾਹੀ ਕੀਤੀ ਹੈ। ਇੱਥੇ ਪਹਾੜੀ ਇਲਾਕਿਆਂ 'ਚ ਭਾਰੀ ਨੁਕਸਾਨ ਹੋਇਆ ਹੈ। ਤੂਫਾਨ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਤੂਫਾਨ ਕਾਰਨ ਪਹਾੜੀ ਇਲਾਕਿਆਂ 'ਤੇ ਬਣੇ ਕਈ ਘਰ ਵੀ ਤਬਾਹ ਹੋ ਗਏ। ਪੁਲਸ ਨੇ ਲੋਕਾਂ ਨੂੰ ਸਿਰਫ ਲੋੜ ਪੈਣ 'ਤੇ ਘਰਾਂ ਤੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਹੈ।
ਕਾਰਾਂ, ਘਰ ਅਤੇ ਪੌਦਿਆਂ ਨੂੰ ਪਹੁੰਚਿਆ ਨੁਕਸਾਨ
ਇਕ ਸਵਿਸ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਦੇਸ਼ ਦੇ ਉੱਤਰ-ਪੱਛਮੀ ਖੇਤਰ 'ਚ ਤੇਜ਼ ਤੂਫਾਨ ਆਇਆ। ਤੂਫਾਨ ਨਿਊਚੈਟਲ ਖੇਤਰ ਦੇ ਜੁਰਾ ਪਹਾੜੀਆਂ ਦੇ ਲਾ ਚੌਕਸ-ਡੇ-ਫੌਂਡਸ ਸ਼ਹਿਰ ਨਾਲ ਟਕਰਾ ਗਿਆ। ਨਿਊਚੈਟਲ ਪੁਲਸ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨ ਨੇੜੇ ਇੱਕ ਕਰੇਨ ਦੇ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਕਈ ਲੋਕ ਜ਼ਖਮੀ ਹੋ ਗਏ। ਤੂਫਾਨ ਕਾਰਨ ਕਈ ਵਾਹਨ ਨੁਕਸਾਨੇ ਗਏ। ਘਰਾਂ ਦੀਆਂ ਛੱਤਾਂ ਟੁੱਟ ਗਈਆਂ। ਦਰੱਖਤ ਉਖੜ ਗਏ। ਬਹੁਤ ਸਾਰੇ ਫਰਨੀਚਰ ਨੂੰ ਨੁਕਸਾਨ ਪਹੁੰਚਿਆ।
ਘਰ ਵਿੱਚ ਰਹਿਣ ਦੀ ਅਪੀਲ
ਪੜ੍ਹੋ ਇਹ ਅਹਿਮ ਖ਼ਬਰ-ਸੂਡਾਨ 'ਚ ਹਾਦਸਾਗ੍ਰਸਤ ਹੋਇਆ ਜਹਾਜ਼, 9 ਲੋਕਾਂ ਦੀ ਮੌਤ
ਅਧਿਕਾਰੀਆਂ ਮੁਤਾਬਕ ਹਵਾ ਦੀ ਰਫ਼ਤਾਰ 217 ਕਿਲੋਮੀਟਰ (135 ਮੀਲ) ਪ੍ਰਤੀ ਘੰਟਾ ਰਿਕਾਰਡ ਕੀਤੀ ਗਈ। ਇਹ ਤੂਫਾਨ ਖੇਤਰ ਨੇੜੇ ਪਹੁੰਚਣ 'ਤੇ ਹੋਰ ਖਤਰਨਾਕ ਹੋ ਗਿਆ। ਬਚਾਅ ਅਤੇ ਸਫਾਈ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਪੁਲਸ ਨੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਤੂਫਾਨ ਦੇ ਮੁੜ ਆਉਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਾਲ ਬਣ ਕੇ ਵਰ੍ਹਿਆ ਮੋਹਲੇਧਾਰ ਮੀਂਹ, 2 ਮੰਜ਼ਿਲਾ ਇਮਾਰਤ ਡਿੱਗਣ ਕਾਰਨ 4 ਲੋਕਾਂ ਦੀ ਮੌਤ
NEXT STORY