ਲੰਡਨ : ਕੋਰੋਨਾ ਵਾਇਰਸ ਤੋਂ ਖ਼ੁਦ ਨੂੰ ਬਚਾਉਣ ਲਈ ਸਮਾਜਕ ਦੂਰੀ ਅਤੇ ਮਾਸਕ ਪਾ ਕੇ ਰੱਖਣਾ ਲਾਜ਼ਮੀ ਹੈ। ਉਥੇ ਹੀ ਹੁਣ ਤਾਂ ਬਜ਼ਾਰਾਂ ਵਿਚ ਵੰਨ-ਸੁਵੰਨੇ ਮਾਸਕ ਆ ਗਏ ਹਨ ਪਰ ਉਦੋਂ ਕੀ ਹੋਵੇਗਾ ਜਦੋਂ ਕੋਈ ਸ਼ਖ਼ਸ ਮਾਸਕ ਦੀ ਜਗ੍ਹਾ ਆਪਣੇ ਮੂੰਹ 'ਤੇ ਸੱਪ ਲਪੇਟ ਕੇ ਲੋਕਾਂ ਵਿਚਾਲੇ ਆ ਜਾਏ। ਦਰਅਸਲ ਇੰਗਲੈਂਡ ਦੇ ਮੈਨਚੇਸਟਰ ਵਿਚ ਇਕ ਸ਼ਖਸ ਬੱਸ 'ਤੇ ਚੜਿਆ ਤਾਂ ਹਰ ਕੋਈ ਉਸ ਨੂੰ ਦੇਖ਼ਦਾ ਹੀ ਰਹਿ ਗਿਆ। ਕਿਉਂਕਿ ਉਸ ਸ਼ਖ਼ਸ ਨੇ ਮਾਸਕ ਦੀ ਥਾਂ ਆਪਣੇ ਮੂੰਹ 'ਤੇ ਸੱਪ ਲਪੇਟਿਆ ਹੋਇਆ ਸੀ। ਬੀਤੇ ਸੋਮਵਾਰ ਨੂੰ ਵਾਪਰੀ ਇਸ ਘਟਨਾ ਦੀ ਇਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਹੈ।
ਇਹ ਵੀ ਪੜ੍ਹੋ: ਭਾਰਤੀ ਕ੍ਰਿਕਟ 'ਚ ਅੱਜ ਤੋਂ ਪਰਤਣਗੀਆਂ ਰੌਣਕਾਂ, ਰੋਹਿਤ ਤੇ ਧੋਨੀ ਦੀ ਟੱਕਰ ਨਾਲ ਸ਼ੁਰੂ ਹੋਵੇਗੀ IPL ਦੀ ਜੰਗ
ਇਕ ਚਸ਼ਮਦੀਦ ਨੇ ਮੈਨਚੈਸਟਰ ਇਵਨਿੰਗ ਨੂੰ ਦੱਸਿਆ ਕਿ ਇਹ ਘਟਨਾ ਅਸਲ ਵਿਚ ਉਨ੍ਹਾਂ ਨੂੰ ਕਾਫ਼ੀ 'ਮਜਾਕੀਆ' ਲੱਗੀ। ਪਹਿਲਾਂ ਮੈਂ ਸੋਚਿਆ ਕਿ ਉਸ ਨੇ ਕੋਈ ਮੁਖੌਟਾ ਲਗਾਇਆ ਹੋਵੇਗਾ ਪਰ ਜਦੋਂ ਸੱਪ ਉਸ ਦੀ ਗਰਦਨ 'ਤੇ ਤੁਰਨ ਲੱਗਾ ਤਾਂ ਹਰ ਕੋਈ ਹੈਰਾਨ ਰਹਿ ਗਿਆ। ਦੱਸ ਦੇਈਏ ਕਿ ਇੰਗਲੈਂਡ ਵਿਚ ਜਨਤਕ ਟਰਾਂਸਪੋਰਟ ਵਿਚ ਸਫ਼ਰ ਕਰਦੇ ਹੋਏ ਮੂੰਹ ਨੂੰ ਢੱਕਣਾ ਲਾਜ਼ਮੀ ਹੈ। ਸਿਰਫ਼ 11 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਜਾਂ ਉਨ੍ਹਾਂ ਲੋਕਾਂ ਨੂੰ ਛੋਟ ਹੈ ਜੋ ਸਿਹਤ ਕਾਰਣਾਂ ਕਾਰਨ ਮਾਸਕ ਨਹੀ ਪਾ ਸਕਦੇ।
ਇਹ ਵੀ ਪੜ੍ਹੋ: ਅੱਜ ਤੋਂ ਹੋਵੇਗਾ IPL 2020 ਦਾ ਆਗਾਜ਼, ਜਾਣੋ ਕਦੋਂ-ਕਦੋਂ ਆਪਸ 'ਚ ਭਿੜਨਗੀਆਂ ਟੀਮਾਂ
ਕੋਵਿਡ-19 : ਵਿਆਹ ਕਰਵਾਉਣ ਵਾਲਿਆਂ ਨੂੰ ਟੋਰਾਂਟੋ ਮੇਅਰ ਨੇ ਦਿੱਤੀ ਇਹ ਸਲਾਹ
NEXT STORY