ਸਿਡਨੀ (ਆਈ.ਏ.ਐਨ.ਐਸ.)- ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ ਤੇ ਆਸਟਰੇਲੀਆ ਵਿਚ ਵੀ ਇਸ ਦਾ ਅਸਰ ਵਧਦਾ ਜਾ ਰਿਹਾ ਹੈ। ਇਸੇ ਨੂੰ ਦੇਖਦਿਆਂ ਆਸਟਰੇਲੀਆ ਦੇ 2 ਵੱਡੇ ਸ਼ਹਿਰਾਂ ਸਿਡਨੀ ਤੇ ਮੈਲਬੌਰਨ ਨੂੰ ਅਗਲੇ 48 ਘੰਟਿਆਂ ਲਈ ਬੰਦ ਕਰਨ ਦਾ ਐਤਵਾਰ ਨੂੰ ਫੈਸਲਾ ਲਿਆ ਗਿਆ ਹੈ।
ਬੀਬੀਸੀ ਦੀ ਰਿਪੋਰਟ ਮੁਤਾਬਕ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਯੂ) ਦਾ ਗ੍ਰਹਿ ਸਿਡਨੀ ਸਭ ਤੋਂ ਪ੍ਰਭਾਵਿਤ ਇਲਾਕਾ ਹੈ, ਜਿਥੇ 533 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸੇ ਤਰ੍ਹਾਂ ਵਿਕਟੋਰੀਆ ਦੀ ਰਾਜਧਾਨੀ ਮੈਲਬੌਰਨ ਵਿਚ ਇਸ ਵਾਇਰਸ ਦੇ 296 ਮਾਮਲੇ ਦਰਜ ਕੀਤੇ ਗਏ ਹਨ ਜਦਕਿ ਕੁਈਨਜ਼ਲੈਂਡ ਵਿਚ ਇਸ ਦੇ 259 ਮਾਮਲੇ ਹਨ। ਪੂਰੇ ਆਸਟਰੇਲੀਆ ਵਿਚ ਹੁਣ ਤੱਕ ਸੱਤ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਪੁਸ਼ਟੀ ਕੀਤੇ ਕੇਸਾਂ ਦੀ ਕੁੱਲ ਗਿਣਤੀ 1,315 ਹੋ ਗਈ ਹੈ।
ਇਹ ਨਵੀਂਆਂ ਪਾਬੰਦੀਆਂ ਵਿਚ ਬਹੁਤ ਸਾਰੇ ਕਾਰੋਬਾਰਾਂ ਨੂੰ ਬੰਦ ਰੱਖਣ ਲਈ ਕਿਹਾ ਗਿਆ ਹੈ ਪਰ ਸੁਪਰਮਾਰਕੀਟਾਂ, ਪੈਟਰੋਲ ਸਟੇਸ਼ਨਾਂ, ਫਾਰਮੇਸੀਆਂ ਤੇ ਹੋਮ ਡਿਲਿਵਰੀ ਸੇਵਾਵਾਂ ਨੂੰ ਇਸ ਵਿਚ ਛੋਟ ਦਿੱਤੀ ਗਈ ਹੈ। ਨਿਊ ਸਾਊਥ ਵੇਲਸ ਦੇ ਸਕੂਲ ਅਜੇ ਖੁੱਲੇ ਹਨ ਪਰ ਵਿਕਟੋਰੀਆ ਦੇ ਸਕੂਲਾਂ ਨੂੰ ਮੰਗਲਵਾਰ ਤੱਕ ਲਈ ਬੰਦ ਰੱਖਿਆ ਗਿਆ ਹੈ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡ੍ਰਿਊ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਇਸ ਨਾਲ ਹੋਰ ਵਧੇਰੇ ਲੋਕ ਪ੍ਰਭਾਵਿਤ ਹੋਣ ਤੇ ਹੋਰ ਮੌਤਾਂ ਹੋਣਗੀਆਂ।
ਕੋਰੋਨਾਵਾਇਰਸ: ਸ਼ੁਰੂਆਤ 'ਚ ਚੀਨ ਨੇ ਕੀਤੀ ਸੀ ਇਹ ਵੱਡੀ ਗਲਤੀ ,ਦੁਨੀਆ ਭੁਗਤ ਰਹੀ ਹੈ ਨਤੀਜਾ
NEXT STORY