ਤਾਈਪੇ (ਭਾਸ਼ਾ)- ਤਾਈਵਾਨ ਦੇ ਰੱਖਿਆ ਮੰਤਰਾਲਾ ਨੇ ਮੰਗਲਵਾਰ ਨੂੰ ਅਲਰਟ ਜਾਰੀ ਕਰਦੇ ਹੋਏ ਕਿਹਾ ਕਿ ਚੀਨ ਨੇ ਇਕ ਸੈਟੇਲਾਈਟ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਤਾਈਵਾਨ ਵਿਚ ਸ਼ਨੀਵਾਰ ਨੂੰ ਰਾਸ਼ਟਰਪਤੀ ਅਤੇ ਸੰਸਦੀ ਚੋਣਾਂ ਹੋਣੀਆਂ ਹਨ, ਜਿਸ ਨੂੰ ਚੀਨ ਨੇ ਯੁੱਧ ਅਤੇ ਸ਼ਾਂਤੀ ਵਿਚਕਾਰ ਇਕ ਵਿਕਲਪ ਕਰਾਰ ਦਿੱਤਾ ਹੈ।
ਇਹ ਵੀ ਪੜ੍ਹੋ: ਮਾਂ ਬਣਨ ਦੀ ‘ਘਿਣਾਉਣੀ’ ਪ੍ਰਥਾ ਹੈ ਸਰੋਗੇਸੀ, ਇਸ ’ਤੇ ਲੱਗੇ ਕੌਮਾਂਤਰੀ ਪਾਬੰਦੀ : ਪੋਪ ਫਰਾਂਸਿਸ
ਲੋਕਾਂ ਦੇ ਮੋਬਾਈਲ ਫੋਨਾਂ 'ਤੇ ਅੰਗਰੇਜ਼ੀ ਭਾਸ਼ਾ ਵਿਚ ਭੇਜੇ ਗਏ ਅਲਰਟ ਵਿਚ ਉਨ੍ਹਾਂ ਨੂੰ ਮਿਜ਼ਾਈਲ ਬਾਰੇ ਚਿਤਾਵਨੀ ਦਿੱਤੀ ਗਈ। ਤਾਈਵਾਨ ਦੇ ਵਿਦੇਸ਼ ਮੰਤਰੀ ਜੋਸੇਫ ਵੂ ਦੀ ਇਕ ਕੌਮਾਂਤਰੀ ਪ੍ਰੈਸ ਕਾਨਫਰੰਸ ਦੌਰਾਨ ਇਹ ਅਲਰਟ ਜਾਰੀ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨੂੰ ਸਪਸ਼ਟ ਕੀਤਾ ਕਿ ਇਹ ਇਕ ਸੈਟੇਲਾਈਟ ਲਾਂਚ ਸੀ, ਉਹ ਚਿੰਤਾ ਨਾ ਕਰਨ ਅਤੇ ਇਸ ਤੋਂ ਬਾਅਦ ਪੱਤਰਕਾਰ ਸੰਮੇਲਨ ਜਾਰੀ ਰਿਹਾ। ਚੀਨ ਉਸ ਦੇ ਪੂਰਬੀ ਤੱਟ ਤੋਂ ਲਗਭਗ 160 ਕਿਲੋਮੀਟਰ ਦੂਰ ਤਾਈਵਾਨ ਨੂੰ ਇਕ ਵਿਦਰੋਹੀ ਸੂਬੇ ਦੇ ਰੂਪ ਵਿਚ ਮੰਨਦਾ ਹੈ, ਜੋ ਉਸ ਦੇ ਕੰਟਰੋਲ ਵਿਚ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸੈਲਾਨੀਆਂ ਨਾਲ ਭਰੀ ਮਿੰਨੀ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 25 ਲੋਕਾਂ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਈਰਾਨ 'ਚ ਹਿਜਾਬ ਨਾ ਪਾਉਣ ਕਾਰਨ ਔਰਤ ਨੂੰ 74 ਕੋੜੇ ਤੇ 24 ਹਜ਼ਾਰ ਜੁਰਮਾਨੇ ਦੀ ਸਜ਼ਾ
NEXT STORY