ਤਾਏਪਈ (ਬਿਊਰੋ): ਤਾਈਵਾਨ ਨੇ ਬੁੱਧਵਾਰ ਨੂੰ ਇਕ ਨਵਾਂ ਪਾਸਪੋਰਟ ਜਾਰੀ ਕੀਤਾ ਅਤੇ ਇਸ ਵਿਚੋਂ 'ਰੀਪਬਲਿਕਨ ਆਫ ਚਾਈਨਾ' ਸ਼ਬਦਾਂ ਨੂੰ ਹਟਾ ਦਿੱਤਾ। ਇਸ ਦੇ ਇਲਾਵਾ ਪਾਸਪੋਰਟ 'ਤੇ ਲਿਖੇ 'ਤਾਈਵਾਨ' ਸ਼ਬਦ ਦੇ ਫੋਂਟ ਸਾਈਜ ਨੂੰ ਵਧਾ ਦਿੱਤਾ ਹੈ। ਤਾਈਵਾਨ ਦਾ ਇਹ ਕਦਮ ਪ੍ਰਭੂਸੱਤਾ ਦੀ ਦਿਸ਼ਾ ਵਿਚ ਵਧਣ ਸਬੰਧੀ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਸਰਕਾਰ ਨੇ ਕਿਹਾ ਕਿ ਪੁਰਾਣੇ ਪਾਸਪੋਰਟ ਦੇ ਕਾਰਨ ਤਾਈਵਾਨ ਦੇ ਯਾਤਰੀਆਂ ਨੂੰ ਚੀਨ ਦਾ ਨਾਗਰਿਕ ਸਮਝ ਕੇ ਮਹਾਮਾਰੀ ਨਾਲ ਸਬੰਧਤ ਯਾਤਰਾ ਪਾਬੰਦੀਆਂ ਲਗਾਈਆਂ ਜਾ ਰਹੀਆਂ ਸਨ। ਕਈ ਦੇਸ਼ਾਂ ਵਿਚ ਪੁਰਾਣਾ ਪਾਸਪੋਰਟ ਸਬੰਧੀ ਭਰਮ ਵੀ ਸੀ ਕਿਉਂਕਿ ਉਸ 'ਤੇ ਚੀਨ ਲਿਖਿਆ ਹੋਇਆ ਸੀ।
ਚੀਨ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ। ਅਸਲ ਵਿਚ ਮਾਓਤਸੇ ਤੁੰਗ ਦੀਆਂ ਕਮਿਊਨਿਸਟ ਤਾਕਤਾਂ ਤੋਂ ਯੁੱਧ ਹਾਰਨ ਦੇ ਬਾਅਦ 1949 ਵਿਚ ਤਾਈਵਾਨ ਦੀ ਸਥਾਪਨਾ ਚੀਨੀ ਗਣਰਾਜ ਦੇ ਰੂਪ ਵਿਚ ਕੀਤੀ ਗਈ ਸੀ। ਇਸ ਦੇ ਬਾਅਦ ਕਮਿਊਨਿਸਟ ਚੀਨ ਨੂੰ 'ਪੀਪਲਜ਼ ਰੀਪਬਲਿਕ ਆਫ ਚਾਈਨਾ' ਨਾਮ ਦਿੱਤਾ ਗਿਆ ਸੀ।
ਇਹ ਹੈ ਵਿਵਾਦ ਦਾ ਕਾਰਨ
ਡੇਂਗ ਸ਼ਿਆਓਪਿੰਗ ਵੱਲੋਂ 70 ਦੇ ਦਹਾਕੇ ਵਿਚ ਦੇਸ਼ ਦੇ ਸ਼ਾਸਨ ਦੀ ਵਾਗਡੋਰ ਸੰਭਾਲਣ ਦੇ ਬਾਅਦ ਇਕ ਦੇਸ਼ ਦੋ ਪ੍ਰਣਾਲੀ ਨੀਤੀ ਨੂੰ ਪ੍ਰਸਤਾਵਿਤ ਕੀਤਾ ਗਿਆ। ਅਸਲ ਵਿਚ ਡੇਂਗ ਦੀ ਯੋਜਨਾ ਸੀ ਕਿ ਇਸ ਮਾਧਿਅਮ ਨਾਲ ਚੀਨ ਅਤੇ ਤਾਈਵਾਨ ਨੂੰ ਇਕਜੁੱਟ ਕੀਤਾ ਜਾਵੇ। ਇਸ ਨੀਤੀ ਦੇ ਮਾਧਿਅਮ ਨਾਲ ਤਾਈਵਾਨ ਨੂੰ ਉੱਚ ਖੁਦਮੁਖਤਿਆਰੀ ਦੇਣ ਦਾ ਵਾਅਦਾ ਕੀਤਾ ਗਿਆ। ਇਸ ਨੀਤੀ ਦੇ ਤਹਿਤ ਤਾਈਵਾਨ ਨੂੰ ਛੋਟ ਮਿਲੀ ਕਿ ਉਹ ਚੀਨੀ ਕਮਿਊਨਿਸਟ ਪਾਰਟੀ ਦੇ ਵਪਾਰ ਕਰਨ ਦੇ ਢੰਗਾਂ ਤੋਂ ਇਲਾਵਾ ਆਪਣੀ ਪੂੰਜੀਵਾਦੀ ਆਰਥਿਕ ਪ੍ਰਣਾਲੀ ਦਾ ਪਾਲਣ ਕਰ ਸਕਦਾ ਹੈ। ਨਾਲ ਹੀ ਵੱਖਰਾ ਪ੍ਰਸ਼ਾਸਨ ਅਤੇ ਆਪਣੀ ਫੌਜ ਰੱਖ ਸਕਦਾ ਹੈ।ਪਰ ਤਾਈਵਾਨ ਨੇ ਕਮਿਊਨਿਸਟ ਪਾਰਟੀ ਦੇ ਇਸ ਪ੍ਰਸਤਾਵ ਨੂੰ ਅਸਵੀਕਾਰ ਕਰ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਪ੍ਰਧਾਨ ਮੰਤਰੀ ਵੱਲੋਂ ਤਿੰਨ ਪੜਾਵੀਂ ਯੋਜਨਾ ਰਾਹੀਂ ਨਵੀਆਂ ਤਬਦੀਲੀਆਂ ਦਾ ਐਲ਼ਾਨ
ਉੱਥੇ ਦੂਜੇ ਪਾਸੇ ਇਕ ਚੀਨ ਨੀਤੀ ਵੀ ਦੋਹਾਂ ਦੇਸ਼ਾਂ ਵਿਚ ਵਿਵਾਦ ਦਾ ਕਾਰਨ ਹੈ। ਇਸ ਨੀਤੀ ਦੇ ਤਹਿਤ ਚੀਨ ਦਾ ਮੰਨਣਾ ਹੈ ਕਿ ਤਾਈਵਾਨ ਉਸ ਦਾ ਅਟੁੱਟ ਅੰਗ ਹੈ। ਇਕ ਨੀਤੀ ਦੇ ਤੌਰ 'ਤੇ ਇਸ ਦਾ ਮਤਲਬ ਹੈ ਕਿ ਜੋ ਦੇਸ਼ 'ਪੀਪਲਜ਼ ਰੀਪਬਲਿਕ ਆਫ ਚਾਈਨਾ' (ਚੀਨੀ ਗਣਰਾਜ) ਨਾਲ ਸੰਬੰਧ ਰੱਖਣਾ ਚਾਹੁੰਦੇ ਹਨ, ਉਹਨਾਂ ਨੂੰ 'ਰੀਪਬਲਿਕ ਆਫ ਚਾਈਨਾ' ਮਤਲਬ ਤਾਈਵਾਨ ਨਾਲ ਸੰਬੰਧ ਤੋੜਨੇ ਹੋਣਗੇ।
ਤਾਈਵਾਨ ਦੀ ਭੂਗੋਲਿਕ ਸਥਿਤੀ
ਤਾਈਵਾਨ ਪੂਰਬੀ ਏਸ਼ੀਆ ਵਿਚ ਸਥਿਤ ਇਕ ਟਾਪੂ ਹੈ। ਇਹ ਟਾਪੂ ਆਪਣੇ ਆਲੇ-ਦੁਆਲੇ ਦੇ ਟਾਪੂਆਂ ਨੂੰ ਮਿਲਾ ਕੇ ਚੀਨੀ ਗਣਰਾਜ ਦਾ ਹਿੱਸਾ ਹੈ। ਇਸ ਦਾ ਹੈੱਡਕੁਆਰਟਰ ਤਾਈਵਾਨ ਟਾਪੂ ਹੈ। ਇਤਿਹਾਸਿਕ ਅਤੇ ਸੱਭਿਆਚਾਰਕ ਰੂਪ ਨਾਲ ਇਸ ਨੂੰ ਮੁਖ ਭੂਮੀ (ਚੀਨੀ ਗਣਰਾਜ) ਦਾ ਹਿੱਸਾ ਮੰਨਿਆ ਜਾਂਦਾ ਹੈ। ਪਰ ਇਸ ਦੀ ਖੁਦਮੁਖਤਿਆਰੀ ਸਬੰਧੀ ਵਿਵਾਦ ਹੈ। ਤਾਈਵਾਨ ਦੀ ਰਾਜਧਾਨੀ ਤਾਈਪੇਈ ਹੈ ਜੋ ਇਕ ਵਿੱਤੀ ਕੇਂਦਰ ਹੈ। ਇਸ ਟਾਪੂ 'ਤੇ ਰਹਿਣ ਵਾਲੇ ਲੋਕ ਅਮਾਯ, ਸਵਾਤੋਵ ਅਤੇ ਹੱਕਾ ਭਾਸ਼ਾਵਾਂ ਬੋਲਦੇ ਹਨ।ਉੱਥੇ ਮੰਦਾਰਿਨ ਰਾਜਕੀ ਭਾਸ਼ਾ ਹੈ।
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਵੱਲੋਂ ਤਿੰਨ ਪੜਾਵੀਂ ਯੋਜਨਾ ਰਾਹੀਂ ਨਵੀਆਂ ਤਬਦੀਲੀਆਂ ਦਾ ਐਲ਼ਾਨ
NEXT STORY