ਦੁਸ਼ਾਂਬੇ (ਬਿਊਰੋ)— ਤਜਾਕਿਸਤਾਨ ਦੇ ਉੱਤਰੀ ਸ਼ਹਿਰ ਖੁਜੰਦ ਵਿਚ ਵੀਰਵਾਰ ਨੂੰ ਇਕ ਜੇਲ ਵਿਚ ਦੰਗਾ ਭੜਕ ਗਿਆ। ਇਸ ਦੰਗੇ ਵਿਚ ਲੱਗਭਗ 20 ਕੈਦੀ ਅਤੇ ਦੋ ਸੁਰੱਖਿਆ ਕਰਮਚਾਰੀ ਮਾਰੇ ਗਏ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਵਿਚੋਂ ਇਕ ਨੇ ਕਿਹਾ ਕਿ ਸੰਘਰਸ ਵਿਚ ਲੱਗਭਗ 20 ਕੈਦੀਆਂ ਦੀ ਮੌਤ ਹੋ ਗਈ ਜਿਸ ਵਿਚ ਦੋ ਸੁਰੱਖਿਆ ਗਾਰਡ ਵੀ ਹਨ। ਇਕ ਹੋਰ ਸਰੋਤ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਦੰਗੇ ਵਿਚ 6 ਹੋਰ ਗਾਰਡ ਜ਼ਖਮੀ ਹੋਏ ਹਨ। ਉੱਧਰ ਸਾਬਕਾ ਸੋਵੀਅਤ ਦੇਸ਼ ਦੀ ਸਰਕਾਰ ਨੇ ਹਾਲੇ ਤੱਕ ਜੇਲ ਵਿਚ ਦੰਗਾ ਹੋਣ ਜਾਂ ਮੌਤਾਂ ਦੀ ਪੁਸ਼ਟੀ ਨਹੀਂ ਕੀਤੀ।
ਅਮਰੀਕਾ ਦੇ ਬਾਰ 'ਚ ਫਿਰ ਹੋਈ ਗੋਲੀਬਾਰੀ, ਕਈ ਜ਼ਖਮੀ
NEXT STORY