ਦੁਸ਼ਾਂਬੇ (ਬਿਊਰੋ): ਚੀਨ ਤੋਂ ਸ਼ੁਰੂ ਹੋਇਆ ਜਾਨਲੇਵਾ ਕੋਰੋਨਾਵਾਇਰਸ ਦੁਨੀਆ ਦੇ ਕਰੀਬ 70 ਦੇਸ਼ਾਂ ਵਿਚ ਫੈਲ ਚੁੱਕਾ ਹੈ। ਹੁਣ ਤੱਕ ਇਸ ਦੇ 90,000 ਦੇ ਕਰੀਬ ਸ਼ੱਕੀ ਮਰੀਜ਼ ਸਾਹਮਣੇ ਆ ਚੁੱਕੇ ਹਨ। ਮੁਸਲਿਮ ਬਹੁ ਗਿਣਤੀ ਰਾਸ਼ਟਰ ਤਜਾਕਿਸਤਾਨ ਵੀ ਇਸ ਵਾਇਰਸ ਨਾਲ ਦਹਿਸ਼ਤ ਵਿਚ ਹੈ। ਇਸੇ ਕਾਰਨ ਤਜਾਕਿਸਤਾਨ ਸਰਕਾਰ ਨੇ ਸਾਵਧਾਨੀ ਦੇ ਤਹਿਤ ਸਾਰੇ ਮੁਸਲਿਮਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸ਼ੁੱਕਰਵਾਰ ਦੀ ਨਮਾਜ਼ ਪੜ੍ਹਨ ਲਈ ਮਸਜਿਦ ਵਿਚ ਨਾ ਆਉਣ ਸਗੋਂ ਘਰ ਵਿਚ ਹੀ ਰਹਿ ਕੇ ਨਮਾਜ਼ ਅਦਾ ਕਰਨ। ਭਾਵੇਂਕਿ ਹੁਣ ਤੱਕ ਤਜਾਕਿਸਤਾਨ ਵਿਚ ਕੋਰੋਨਾਵਾਇਰਸ ਦਾ ਇਕ ਵੀ ਮਰੀਜ਼ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ - ਕੋਰੋਨਾਵਾਇਰਸ ਦੇ ਗੰਭੀਰ ਮਰੀਜ਼ਾਂ ਲਈ ਚੀਨ ਵੱਲੋਂ ਇਸ ਦਵਾਈ ਨੂੰ ਮਨਜ਼ੂਰੀ
ਧਾਰਮਿਕ ਮਾਮਲਿਆਂ ਦੀ ਸਟੇਟ ਕਮੇਟੀ ਦੇ ਬੁਲਾਰੇ ਨੇ ਫੇਸਬੁੱਕ 'ਤੇ ਇਕ ਮੈਸੇਜ ਸ਼ੇਅਰ ਕੀਤਾ ਹੈ ਜਿਸ ਵਿਚ ਲਿਖਿਆ ਗਿਆ,''ਮਸਜਿਦਾਂ ਵਿਚ ਜਾਣ 'ਤੇ ਕੋਈ ਪਾਬੰਦੀ ਨਹੀਂ ਹੈ ਪਰ ਇਹ ਕਦਮ ਉਦੋ ਚੁੱਕਿਆ ਗਿਆ ਹੈ ਜਦੋਂ ਇਸ ਲਈ ਸਰਕਾਰ ਨੂੰ ਕਈ ਇਮਾਮਾਂ ਨੇ ਕਿਹਾ ਹੈ।'' ਤਜਾਕਿਸਤਾਨ ਦੀ ਆਬਾਦੀ 90 ਲੱਖ ਹੈ। ਇਹ ਦੇਸ਼ ਚੀਨ ਅਤੇ ਅਫਗਾਨਿਸਤਾਨ ਦੀ ਸੀਮਾ ਦੇ ਨਾਲ ਲੱਗਦਾ ਹੈ।
ਇਹ ਵੀ ਪੜ੍ਹੋ - ਨਿਊਜ਼ੀਲੈਂਡ ਦੀ ਕ੍ਰਾਈਸਟਚਰਚ ਮਸਜਿਦ 'ਚ ਹਮਲੇ ਦੀ ਧਮਕੀ, ਪੁਲਸ ਨੇ ਕੀਤੀ ਕਾਰਵਾਈ
ਹੋਰ ਦੇਸ਼ਾਂ ਵਿਚ ਕੋਰੋਨਾਵਾਇਰਸ ਦੇ ਫੈਲਣ ਦੀਆਂ ਖਬਰਾਂ ਦੇ ਬਾਅਦ ਤਜਾਕਿਸਤਾਨ ਸਰਕਾਰ ਨੇ ਦੋਹਾਂ ਗੁਆਂਢੀ ਦੇਸ਼ਾਂ ਦੀ ਸੀਮਾਵਾਂ ਨੂੰ ਜਨਤਾ ਲਈ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਦੱਖਣੀ ਕੋਰੀਆ, ਈਰਾਨ ਅਤੇ ਇਟਲੀ ਲਈ ਵੀ ਰੋਕ ਲਗਾ ਦਿੱਤੀ ਹੈ। ਇੱਥੇ ਦੱਸ ਦਈਏ ਕਿ ਦੁਨੀਆ ਦੇ ਹੋਰ ਦੇਸ਼ਾਂ ਵਾਂਗ ਭਾਰਤ ਵਿਚ ਵੀ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਹੁਣ ਤੱਕ 28 ਲੋਕਾਂ ਵਿਚ ਕੋਰੋਨਾਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਇਹਨਾਂ ਵਿਚੋਂ 3 ਮਰੀਜ਼ ਠੀਕ ਹੋ ਗਏ ਹਨ।
ਪੋਲੈਂਡ 'ਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ, ਰੂਸ ਨੇ ਮੈਡੀਕਲ ਬਰਾਮਦ 'ਤੇ ਲਾਈ ਪਾਬੰਦੀ
NEXT STORY