ਕੰਧਾਰ - ਅਮਰੀਕੀ ਫੌਜੀਆਂ ਦੀ ਅਫਗਾਨਿਸਤਾਨ ਤੋਂ ਵਾਪਸੀ ਹੁੰਦਿਆਂ ਹੀ ਤਾਲਿਬਾਨ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਦੇਸ਼ ਦੇ ਦੂਸਰੇ ਸਭ ਤੋਂ ਵੱਡੇ ਸ਼ਹਿਰ ਕੰਧਾਰ ਵਿਚ ਤਾਲਿਬਾਨ ਦੇ ਹੱਥ ਲੱਗੇ ਅਮਰੀਕੀ ਹੈਲੀਕਾਪਟਰ ਬਲੈਕ ਹਾਕ ਨੂੰ ਉਸਦੇ ਲੜਾਕੇ ਉਡਾਉਂਦੇ ਦਿਖੇ ਹਨ। ਇਸ ਤੋਂ ਇਲਾਵਾ ਉਸਦੇ ਲੜਾਕਿਆਂ ਨੇ ਇਕ ਵਿਅਕਤੀ ਨੂੰ ਵੀ ਮਾਰ ਕੇ ਹੈਲੀਕਾਪਟਰ ਨਾਲ ਲਟਕਾ ਲਿਆ ਅਤੇ ਬਹੁਤ ਦੇਰ ਤੱਕ ਉਡਾਣ ਭਰਦੇ ਰਹੇ। ਕਈ ਪੱਤਰਕਾਰਾਂ ਨੇ ਤਾਲਿਬਾਨ ਦੀ ਬੇਰਹਿਮੀ ਦਾ ਇਹ ਵੀਡੀਓ ਟਵੀਟਰ ’ਤੇ ਸ਼ੇਅਰ ਕੀਤਾ ਹੈ। ਇਸ ਹੈਲੀਕਾਪਟਰ ਦੀ ਵਰਤੋਂ ਤਾਲਿਬਾਨ ਦੇ ਲੜਾਕੇ ਕੰਧਾਰ ਵਿਚ ਪੈਟਰੋਲਿੰਗ ਲਈ ਕਰ ਰਹੇ ਹਨ। ਵੀਡੀਓ ਫੁਟੇਜ ਵਿਚ ਦਿਖਦਾ ਹੈ ਕਿ ਅਮਰੀਕੀ ਫੌਜ ਦੇ ਹੈਲੀਕਾਪਟਰ ਨਾਲ ਇਕ ਸ਼ਖਸ ਲਟਕਿਆ ਹੋਇਆ ਹੈ।
ਇਹ ਵੀ ਪੜ੍ਹੋ - ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੇ ਜਾਂਦੇ ਹੀ ਭਾਰਤ ਨੇ ਤਾਲਿਬਾਨ ਨਾਲ ਸ਼ੁਰੂ ਕੀਤੀ ਗੱਲਬਾਤ
ਤਾਲਿਬਾਨੀ ਲੜਾਕਿਆਂ ਨੇ ਮਨਾਇਆ ਡਰਾਉਣਾ ਜਸ਼ਨ
ਤਾਲਿਬਾਨ ਦੇ ਬੁਲਾਰਾ ਜਬੀਉੱਲਾਹ ਮੁਜਾਹਿਦ ਨੇ ਅਮਰੀਕੀ ਫੌਜੀਆਂ ਦੇ ਨਿਕਲ ਜਾਣ ਨੂੰ ਅਫਗਾਨਿਸਤਾਨ ਦੀ ਆਜ਼ਾਦੀ ਨਾਲ ਜੋੜਿਆ ਅਤੇ ਕਿਹਾ ਕਿ ਅੱਜ ਦੇਸ਼ ਪੂਰੀ ਤਰ੍ਹਾਂ ਆਜ਼ਾਦ ਹੋ ਗਿਆ ਪਰ ਇਸ ਤੋਂ ਬਾਅਦ ਜਦੋਂ ਕਾਬੁਲ ਏਅਰਪੋਰਟ ਤਾਲਿਬਾਨ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਗਿਆ ਤਾਂ ਤਾਲਿਬਾਨੀ ਅੱਤਵਾਦੀਆਂ ਨੇ ਡਰਾਉਣਾ ਜਸ਼ਨ ਮਨਾਇਆ। ਅੱਤਵਾਦੀਆਂ ਨੇ ਹਵਾ ਵਿੱਚ ਅੰਨ੍ਹੇਵਾਹ ਫਾਇਰਿੰਗ ਕੀਤੀ ਅਤੇ ਅਸਮਾਨ ਵਿੱਚ ਕਈ ਰਾਕੇਟ ਦਾਗੇ। ਤਾਲਿਬਾਨ ਦੀ ਇਸ ਫਾਇਰਿੰਗ ਨਾਲ ਕਾਬੁਲ ਦੇ ਸਥਾਨਕ ਲੋਕ ਸਹਿਮ ਗਏ। ਤਾਲਿਬਾਨ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਕੋਈ ਹਮਲਾ ਨਹੀਂ ਹੈ, ਸਗੋਂ ਅਮਰੀਕਾ ਦੇ ਜਾਣ ਤੋਂ ਬਾਅਦ ਜਸ਼ਨ ਵਿੱਚ ਫਾਇਰਿੰਗ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
1 ਕਰੋੜ ਅਫਗਾਨ ਬੱਚਿਆਂ ਨੂੰ ਮਨੁੱਖੀ ਮਦਦ ਦੀ ਸਖ਼ਤ ਲੋੜ : ਯੂਨੀਸੇਫ
NEXT STORY