ਵਾਸ਼ਿੰਗਟਨ - ਅਮਰੀਕਾ ਨੇ ਕਿਹਾ ਕਿ ਤਾਲਿਬਾਨ ਨੂੰ ਕੂਟਨੀਤਕ ਰੂਪ ਨਾਲ ਮਾਨਤਾ ਦੇਣ ਲਈ ਉਹ ਸੰਗਠਨ ਨਾਲ ‘ਗੱਲ ਨਹੀਂ, ਕੰਮ’ ਦੀ ਪ੍ਰਗਟਾਈ ਗਈ ਵਚਨਬੱਧਤਾਵਾਂ ’ਤੇ ਖਰਾ ਉਤਰਣ ਦੀ ਉਮੀਦ ਕਰਦਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਤਾਲਿਬਾਨ ਨੇ ਸਾਫ ਕਰ ਦਿੱਤਾ ਹੈ ਕਿ ਉਹ ਚਾਹੁੰਦੇ ਹਨ ਕਿ ਅਫਗਾਨਿਸਤਾਨ ਵਿਚ ਅਮਰੀਕਾ ਦੀ ਡਿਪਲੋਮੈਟ ਹਾਜ਼ਰੀ ਬਣੀ ਰਹੇ। ਉਨ੍ਹਾਂ ਨੇ ਸਪਸ਼ਟ ਰੂਪ ਨਾਲ ਅਤੇ ਖੁੱਲ੍ਹਕੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਹੋਰ ਦੇਸ਼ ਆਪਣੇ ਡਿਪਲੋਮੈਟ ਮਿਸ਼ਨਾਂ ਨੂੰ ਉਥੇ ਬਰਕਰਾਰ ਰੱਖਣ। ਨਾਲ ਹੀ ਕਿਹਾ ਕਿ ਤਾਲਿਬਾਨ ਦੇ ਇਕ ਬੁਲਾਰੇ ਨੇ ਕਿਹਾ ਸੀ ਕਿ ਅਸੀਂ ਉਨ੍ਹਾਂ ਦੂਤਘਰਾਂ ਦੀ ਸ਼ਲਾਘਾ ਕਰਦੇ ਹਾਂ ਜੋ ਖੁੱਲ੍ਹੇ ਹਨ ਅਤੇ ਬੰਦ ਨਹੀਂ ਹੋਏ ਹਨ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੰਦੇ ਹਾਂ। ਪ੍ਰਾਈਸ ਨੇ ਕਿਹਾ ਕਿ ਅਮਰੀਕਾ ਨੇ ਅਜੇ ਤੱਕ ਇਸ ਮੁੱਦੇ ’ਤੇ ਫੈਸਲਾ ਨਹੀਂ ਲਿਆ ਹੈ ਪਰ ਇਹ ਇਕ ਅਜਿਹੀ ਚੀਜ਼ ਹੈ ਜਿਸ ’ਤੇ ਅਸੀਂ ਆਪਣੇ ਭਾਰੀਦਾਰਾਂ ਨਾਲ ਸਰਗਰਮ ਤੌਰ ’ਤੇ ਚਰਚਾ ਕਰ ਰਹੇ ਹਾਂ ਅਤੇ ਇਥੇ ਵੀ ਇਸਦੇ ਬਾਰੇ ਸੋਚ ਰਹੇ ਹਾਂ।
ਇਹ ਵੀ ਪੜ੍ਹੋ - ਅਮਰੀਕਾ ਨੇ ਅਫਗਾਨਿਸਤਾਨ 'ਚ ਆਖਰੀ ਸੀ.ਆਈ.ਏ. ਚੌਕੀ ਨੂੰ ਕੀਤਾ ਤਬਾਹ
ਅਫਗਾਨਿਸਤਾਨ ਦੇ ਸਥਾਈ ਹੱਲ ਵਿਚ ਪਾਕਿਸਤਾਨ ਸ਼ਾਮਲ ਹੋਵੇ: ਅਮਰੀਕਾ ਸੰਸਦ ਮੈਂਬਰ
ਇਕ ਸੀਨੀਅਰ ਰਿਪਬਲੀਕਨ ਸੰਸਦ ਮੈਂਬਰ ਸੀਨੇਟਰ ਲਿੰਡਸੇ ਗ੍ਰਾਹਮ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਕਿਸੇ ਵੀ ਸਥਾਈ ਹੱਲ ਵਿਚ ਪਾਕਿਸਤਾਨ ਯਕੀਨੀ ਤੌਰ ’ਤੇ ਸ਼ਾਮਲ ਹੋਣਾ ਚਾਹੀਦਾ ਹੈ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਾਕਿਸਤਾਨ ਪ੍ਰਮਾਣੂ ਹਥਿਆਰਬੰਦ ਰਾਸ਼ਟਰ ਹੈ ਅਤੇ ਤਾਲਿਬਾਨ ਦਾ ਇਕ ਪਾਕਿਸਤਾਨੀ ਐਡੀਸ਼ਨ ਵੀ ਹੈ ਜੋ ਪਾਕਿਸਤਾਨੀ ਸਰਕਾਰ ਅਤੇ ਫੌਜ ਨੂੰ ਡਿਗਾਉਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ - ਅਫਗਾਨ ਬੀਬੀ ਨੇ ਉਡਾਣ ਦੌਰਾਨ ਜਹਾਜ਼ 'ਚ ਦਿੱਤਾ ਬੱਚੀ ਨੂੰ ਜਨਮ
ਪੰਜਸ਼ੀਰ ਘਾਟੀ ਦੀਆਂ ਵਿਰੋਧੀ ਤਾਕਤਾਂ ਨੂੰ ਮਾਨਤਾ ਦੇਵੇ ਬਾਈਡੇਨ
ਕਾਂਗਰਸ ਮੈਂਬਰ ਮਾਈਕ ਵਾਲਟਜ ਅਤੇ ਰਿਪਬਲੀਕਨ ਸੰਸਦ ਮੈਂਬਰ ਸੀਨੇਟਰ ਲਿੰਡਸੇ ਗ੍ਰਾਹਮ ਨੇ ਇਕ ਸੰਯੁਕਤ ਬਿਆਨ ਵਿਚ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਪੰਜਸ਼ੀਰ ਘਾਟੀ ਦੀਆਂ ਵਿਰੋਧੀ ਤਾਕਤਾਂ ਨੂੰ ਮਾਨਤਾ ਦੇਣ ਦੀ ਬੇਨਤੀ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ਅਫਗਾਨਿਸਤਾਨ ਤੋਂ ਆਉਣ ਵਾਲੇ ਲੋਕਾਂ ਨੂੰ ਸਿਰਫ ਇਸਲਾਮਾਬਾਦ 'ਚ ਹੀ ਦੇਵੇਗਾ ਐਂਟਰੀ : ਰਿਪੋਰਟ
NEXT STORY