ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਤਾਲਿਬਾਨ ਦੀ ਤਾਕਤ ਤੇਜ਼ੀ ਨਾਲ ਵੱਧ ਰਹੀ ਹੈ।ਤਾਲਿਬਾਨ ਦੇ ਬੁਲਾਰੇ ਜ਼ਬੀਉੱਲਾਹ ਮੁਜਾਹਿਦ ਨੇ ਦਾਅਵਾ ਕੀਤਾ ਹੈ ਕਿ ਬਗਲਾਨ ਸੂਬੇ ਦੇ ਪੁਲ-ਏ-ਹਿਸਾਲ, ਬੰਨੂ, ਦੇਹ ਸਾਲੇਹ ਜ਼ਿਲ੍ਹਿਆਂ ਨੂੰ ਮੁੜ ਤੋਂ ਉਹਨਾਂ ਨੇ ਕਬਜ਼ੇ ਵਿਚ ਲੈ ਲਿਆ ਹੈ। ਉੱਤਰੀ ਗਠਜੋੜ ਦੇ ਲੜਾਕਿਆਂ ਨੇ ਇਹਨਾਂ ਨੂੰ ਖਾਲੀ ਕਰਾ ਲਿਆ ਸੀ।
ਅਮਰੀਕਾ ਨੂੰ ਧਮਕੀ
ਇਸ ਦੇ ਨਾਲ ਹੀ ਤਾਲਿਬਾਨ ਨੇ ਸਿੱਧੇ-ਸਿੱਧੇ ਅਮਰੀਕਾ ਨੂੰ ਧਮਕੀ ਦਿੱਤੀ ਹੈ। ਤਾਲਿਬਾਨ ਨੇ ਕਿਹਾ ਹੈ ਕਿ ਜੇਕਰ ਜੋਅ ਬਾਈਡੇਨ ਸਰਕਾਰ ਨੇ ਅਫਗਾਨਿਸਤਾਨ ਤੋਂ ਆਪਣੇ ਸੈਨਿਕਾਂ ਨੂੰ 31 ਅਗਸਤ ਤੱਕ ਵਾਪਸ ਨਹੀਂ ਬੁਲਾਇਆ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਪੜ੍ਹੋ ਇਹ ਅਹਿਮ ਖਬਰ- ਕਾਬੁਲ ਹਵਾਈ ਅੱਡੇ 'ਤੇ ਗੋਲੀਬਾਰੀ, ਅਫਗਾਨ ਸੈਨਿਕ ਦੀ ਮੌਤ
ਬਾਈਡੇਨ ਨੇ ਲੰਬਾ ਰੁੱਕਣ ਦੇ ਦਿੱਤੇ ਸੀ ਸੰਕੇਤ
ਅਮਰੀਕਾ ਨੇ ਪਹਿਲਾਂ ਕਿਹਾ ਸੀ ਕਿ ਉਹ 31 ਅਗਸਤ ਤੱਕ ਬਚਾਅ ਮੁਹਿੰਮ ਨੂੰ ਪੂਰਾ ਕਰ ਕੇ ਆਪਣੇ ਸੈਨਿਕਾਂ ਨੂੰ ਵਾਪਸ ਬੁਲਾ ਲਵੇਗਾ ਭਾਵੇਂਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਬਾਅਦ ਵਿਚ ਬਿਆਨ ਦਿੱਤਾ ਸੀ ਕਿ ਜੇਕਰ ਮਿਸ਼ਨ ਪੂਰਾ ਨਹੀਂ ਹੁੰਦਾ ਹੈ ਤਾਂ ਅਮਰੀਕੀ ਸੈਨਿਕ 31 ਅਗਸਤ ਦੇ ਬਾਅਦ ਵੀ ਅਫਗਾਨਿਸਤਾਨ ਵਿਚ ਰੁੱਕ ਸਕਦੇ ਹਨ।
ਮੱਧ ਚੀਨ 'ਚ ਮੀਂਹ ਕਾਰਨ ਡਿੱਗੀਆਂ ਢਿੱਗਾਂ, ਲਗਭਗ 25 ਹਾਈਵੇ ਕੀਤੇ ਗਏ ਬੰਦ
NEXT STORY