ਵਾਸ਼ਿੰਗਟਨ - ਅਮਰੀਕਾ ਦੀ ਕੇਂਦਰੀ ਖੁਫੀਆ ਏਜੰਸੀ (ਸੀ. ਆਈ. ਏ.) ਤੋਂ ਟ੍ਰੇਨਿੰਗ ਪ੍ਰਾਪਤ ਵਿਸ਼ੇਸ਼ ਫੋਰਸਾਂ ਦੇ ਮੁੱਖ ਸਮੂਹ ਦੇ ਮੈਂਬਰਾਂ ਨੂੰ ਰੂਸ ਤੋਂ ਪਾਬੰਦੀਸ਼ੁਦਾ ਤਾਲਿਬਾਨੀ ਅੱਤਵਾਦੀਆਂ ਵਲੋਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਉਨ੍ਹਾਂ ਨੇ ਕਾਬੁਲ ਵਿਚ ਅਮਰੀਕੀ ਨਿਕਾਸੀ ਮੁਹਿੰਮ ਵਿਚ ਮਦਦ ਕੀਤੀ ਸੀ।
ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਤਾਲਿਬਾਨ ਨੇ ਸਮੂਹ ਦੇ ਕੁਝ ਮੈਂਬਰਾਂ ਦੀ ਪਛਾਣ ਕੀਤੀ ਹੈ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਭਰਿਆ ਸੰਦੇਸ਼ ਭੇਜਿਆ ਹੈ। ਅਫਗਾਨਿਸਤਾਨ ਵਿਚ ਤਾਲਿਬਾਨ ਦੇ ਬਦਲੇ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੇ 2000 ਤੋਂ ਜ਼ਿਆਦਾ ਅਮਰੀਕੀ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਨਾਲ-ਨਾਲ 5550 ਸਥਾਨਕ ਦੂਤਘਰ ਦੇ ਮੁਲਾਜ਼ਮਾਂ, ਹੋਰ ਦੇਸ਼ਆੰ ਦੇ ਨਾਗਰਿਕਾਂ ਅਤੇ ਅਫਗਾਨਾਂ ਨੂੰ ਕੱਢਣ ਲਈ ਅਮਰੀਕੀ ਫੌਜ ਦੀ ਮਦਦ ਕੀਤੀ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪਾਕਿ 'ਚ 15 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਲਾਈ ਜਾਵੇਗੀ ਕੋਰੋਨਾ ਦੀ ਇਹ ਵੈਕਸੀਨ
NEXT STORY