ਕੈਨਬਰਾ — ਆਸਟਰੇਲੀਆ ਦੀ ਭੀਸ਼ਣ ਗਰਮੀ 'ਚ ਪਿਛਲੇ ਕੁਝ ਦਿਨਾਂ ਦੌਰਾਨ 90 ਤੋਂ ਜ਼ਿਆਦਾ ਜੰਗਲੀ ਘੋੜਿਆਂ ਦੀ ਮੌਤ ਹੋ ਗਈ ਹੈ। ਮੱਧ ਅਤੇ ਉੱਤਰੀ-ਮੱਧ ਦੇ ਨਾਰਥਨ ਟੈਰੇਟਰੀ ਦੇ ਐਲਿਸ ਸਪ੍ਰਿੰਗਸ ਨੇੜੇ ਸੁਕ ਚੁੱਕੇ ਤਲਾਬਾਂ 'ਚ ਰੇਂਜਰਾਂ ਨੂੰ ਇਹ ਮਰੇ ਹੋਏ ਜਾਨਵਰ ਮਿਲੇ। ਕਰੀਬ 40 ਘੋੜੇ ਪਾਣੀ ਦੀ ਕਮੀ ਅਤੇ ਭੁੱਖ ਨਾਲ ਪਹਿਲਾਂ ਹੀ ਮਰ ਚੁੱਕੇ ਸਨ ਅਤੇ ਕਈਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮਾਰ ਦਿੱਤਾ। ਆਸਟਰੇਲੀਆ 'ਚ ਪਿਛਲੇ 2 ਹਫਤਿਆਂ ਤੋਂ ਭੀਸ਼ਣ ਗਰਮੀ ਪੈ ਰਹੀ ਹੈ। ਇਸ ਨੇ ਪੂਰੀ ਦੇਸ਼ 'ਚ ਗਰਮੀ ਦੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ ਹੈ। ਵੀਰਵਾਰ ਨੂੰ ਐਡੀਲੈਂਡ 'ਚ 1939 ਦੇ ਰਿਕਾਰਡ ਨੂੰ ਤੋੜਦੇ ਹੋਏ ਤਾਪਮਾਨ 46.2 ਡਿਗਪੀ ਸੈਂਟੀਗ੍ਰੇਡ ਤੱਕ ਪਹੁੰਚ ਗਿਆ।

ਸਥਾਨਕ ਅਥਾਰਟੀ ਸੈਂਟ੍ਰਲ ਲੈਂਡ ਕਾਊਸਿਲ (ਸੀ. ਐੱਲ. ਸੀ.) ਨੇ ਦੱਸਿਆ ਕਿ ਰੇਂਜਰਾਂ ਨੂੰ ਘੋੜਿਆਂ ਦਾ ਪਤਾ ਉਦੋਂ ਲੱਗਾ ਜਦੋਂ ਇਕ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦੀ ਗੈਰ-ਮੌਜੂਦਗੀ ਨੂੰ ਮਹਿਸੂਸ ਕੀਤਾ। ਉਨ੍ਹਾਂ ਨੇ ਗੱਲਬਾਤ ਦੌਰਾਨ ਆਖਿਆ ਕਿ ਇਹ ਮੇਰੇ ਲਈ ਬਹੁਤ ਵੱਡੀ ਕੋਸ਼ਿਸ਼ ਸੀ, ਮੈਂ ਪਹਿਲਾਂ ਕਦੇ ਇਸ ਤਰ੍ਹਾਂ ਦਾ ਕੁਝ ਨਹੀਂ ਦੇਖਿਆ ਸੀ। ਚਾਰੋ ਪਾਸੇ ਘੋੜਿਆਂ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ। ਉਨ੍ਹਾਂ ਆਖਿਆ ਕਿ ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਅਜਿਹਾ ਵੀ ਕੁਝ ਹੋਇਆ ਸੀ। ਇਕ ਹੋਰ ਸਥਾਨਕ ਸ਼ਖਸ ਨੇ ਕਿਹਾ ਕਿ ਉਥੇ ਆਮ ਤੌਰ 'ਤੇ ਪਾਣੀ ਰਹਿੰਦਾ ਸੀ ਅਤੇ ਇਸ ਲਈ ਘੋੜੇ ਕਿਤੇ ਹੋਰ ਨਹੀਂ ਜਾਇਆ ਕਰਦੇ ਸਨ।
ਕਾਊਸਿਲ ਨੇ ਕਿਹਾ ਕਿ ਅਸੀਂ ਬਚੇ ਹੋਏ ਘੋੜਿਆਂ ਨੂੰ ਮਾਰਨ ਦੀ ਯੋਜਨਾ ਇਸ ਲਈ ਬਣਾਈ ਕਿਉਂਕਿ ਉਹ ਮਰਨ ਵਾਲੇ ਹੀ ਸਨ। ਸੀ. ਐੱਲ. ਸੀ. ਦੇ ਡਾਇਰੈਕਟਰ ਡੇਵਿਡ ਰਾਸ ਨੇ ਕਿਹਾ ਕਿ ਪ੍ਰੀਸ਼ਦ ਪਿਆਸ ਨਾਲ ਮਰ ਰਹੇ 120 ਹੋਰ ਜੰਗਲੀ ਘੋੜੇ, ਗਧਿਆਂ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਹੈ। ਆਸਟਰੇਲੀਆ ਦੇ ਮੌਸਮ ਵਿਭਾਗ ਮੁਤਾਬਕ ਪਿਛਲੇ 2 ਹਫਤਿਆਂ ਦੌਰਾਨ ਐਲਿਸ ਸਪਿੰ੍ਰਗਸ 'ਚ ਤਾਪਮਾਨ 42 ਡਿਗਰੀ ਸੈਂਟੀਗ੍ਰੇਡ ਤੱਕ ਵਧ ਗਿਆ ਹੈ, ਜਦਕਿ ਇਥੇ ਆਮ ਤੌਰ 'ਤੇ ਜਨਵਰੀ 'ਚ ਇਸ ਨਾਲ 6 ਡਿਗਰੀ ਘੱਟ ਤਾਪਮਾਨ ਰਹਿੰਦਾ ਹੈ।

ਪ੍ਰਸ਼ਾਸਨ ਨੇ ਸਿਹਤ ਸਬੰਧੀ ਚਿਤਾਵਨੀ ਦਿੰਦੇ ਬਜ਼ੁਰਗਾਂ ਅਤੇ ਬੱਚਿਆਂ ਦੇ ਬੀਮਾਰ ਹੋਣ ਦਾ ਸ਼ੱਕ ਜਤਾਉਂਦੇ ਹੋਏ ਇਨ੍ਹਾਂ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦਾ ਅਪੀਲ ਕੀਤੀ ਹੈ। ਭੀਸ਼ਣ ਗਰਮੀ ਨਾਲ ਕਈ ਹੋਰ ਜੰਗਲੀ ਜੀਵ ਵੀ ਪ੍ਰਭਾਵਿਤ ਹੋਏ ਹਨ। ਨਿਊ ਸਾਊਥ ਵੇਲਸ 'ਚ ਚਮਗਾਦੜਾਂ ਦੀ ਸਮੂਹਿਕ ਮੌਤ ਦੀ ਰਿਪੋਰਟ ਵੀ ਮਿਲੀ ਹੈ। ਸੋਕੇ ਤੋਂ ਪ੍ਰਭਾਵਿਤ ਰਾਜਾਂ 'ਚ ਨਦੀ ਕੰਢੇ ਕਰੀਬ 10 ਲੱਖ ਮੱਛਲੀਆਂ ਵੀ ਮਰੀਆਂ ਹੋਈਆਂ ਪਾਈਆਂ ਗਈਆਂ ਹਨ। ਇਸ ਮਹੀਨੇ ਦੀ ਸ਼ੁਰੂਆਤ 'ਚ ਅਧਿਕਾਰੀਆਂ ਨੇ ਦੱਸਿਆ ਸੀ ਕਿ ਸਾਲ 2018 ਅਤੇ 2017 ਆਸਟਰੇਲੀਆ ਦਾ ਤੀਜਾ ਅਤੇ ਚੌਥਾ ਸਭ ਤੋਂ ਗਰਮ ਸਾਲ ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 2018 ਦੀ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ ਜਲਵਾਯੂ ਪਰਿਵਰਤਨ ਨਾਲ ਦੇਸ਼ 'ਚ ਭੀਸ਼ਣ ਗਰਮੀ ਦੇ ਮਾਮਲੇ ਵਧੇ ਹਨ।
ਯੂਨਾਨ ਦੇ ਰੋਡਸ ਟਾਪੂ 'ਚ ਆਇਆ 5.3 ਤੀਬਰਤਾ ਦਾ ਭੂਚਾਲ
NEXT STORY