ਬੀਜਿੰਗ— ਉੱਤਰ-ਪੂਰਬੀ ਚੀਨ ਦੇ ਸੁਯੂ ਹਾਈ ਸਕੂਲ 'ਚ ਇਕ ਟੀਚਰ ਨੇ ਲੜਕੇ ਨੂੰ ਇੰਨੇ ਥੱਪੜ ਮਾਰੇ ਕਿ ਉਸ ਦੀਆਂ ਅੱਖਾਂ ਨੇੜੇ ਲਾਲ ਨਿਸ਼ਾਨ ਪੈ ਗਏ ਤੇ ਸੁਨਣ ਦੀ ਸ਼ਕਤੀ ਘੱਟ ਗਈ। ਦਰਅਸਲ ਸਥਾਨਕ ਮੀਡੀਆ ਮੁਤਾਬਕ ਪੀੜਤ ਲੜਕਾ ਕਲਾਸ 'ਚ ਇਕ ਲੜਕੀ ਨਾਲ ਕੰਮ ਕਰ ਰਿਹਾ ਸੀ ਪਰ ਜ਼ੋਰ-ਜ਼ੋਰ ਨਾਲ ਗੱਲ ਕਰਨ ਕਾਰਨ ਕਾਫੀ ਸ਼ੋਰ ਹੋ ਰਿਹਾ ਸੀ। ਉਦੋਂ ਹੀ ਕੋਲੋਂ ਲੰਘ ਰਹੇ ਟੀਚਰ ਜਿਨ੍ਹਾਂ ਦਾ ਨਾਂ ਸਨ ਯਿੰਗਚੁਨ ਹੈ, ਕਲਾਸ 'ਚ ਆਏ ਤੇ ਲੜਕੇ ਨੂੰ ਜ਼ੋਰ ਦੀ ਥੱਪੜ ਮਾਰ ਦਿੱਤਾ।
ਸਥਾਨਕ ਮੀਡੀਆ ਨੇ ਲੜਕੇ ਦਾ ਨਾਂ ਸ਼ਿਓਚੇਨ ਦੱਸਿਆ ਹੈ। ਦੋਸ਼ ਹੈ ਕਿ ਟੀਚਰ ਨੇ ਪਹਿਲਾਂ ਲੜਕੇ ਨੂੰ ਸੀਟ ਤੋਂ ਘੜੀਸ ਕੇ ਬਾਹਰ ਕੱਢਿਆ ਤੇ ਫਿਰ ਕਰੀਬ 12 ਥੱਪੜ ਮਾਰੇ, ਜਿਸ ਨਾਲ ਉਸ ਦੇ ਮੁੰਹ 'ਤੇ ਲਾਲ ਨਿਸ਼ਾਨ ਪੈ ਗਏ। ਘਟਨਾ ਤੋਂ ਬਾਅਦ ਪੀੜਤ ਲੜਕੇ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸਕੂਲ ਪ੍ਰਸ਼ਾਸਨ ਨੇ ਲੜਕੇ ਦੇ ਇਲਾਜ ਜਾ ਪੂਰਾ ਖਰਚ ਤੇ ਦੂਜੇ ਸਕੂਲ 'ਚ ਟਰਾਂਸਫਰ ਕਰਨ ਦੀ ਜ਼ਿੰਮੇਵਾਰੀ ਲੈ ਲਈ ਹੈ। ਸਥਾਨਕ ਮੀਡੀਆ ਮੁਤਾਬਕ ਸਕੂਲ ਦੇ ਟੀਚਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਟਰੰਪ 'ਤੇ ਸਰੀਰਕ ਸੰਬੰਧ ਬਣਾਉਣ ਦੇ ਦੋਸ਼ ਲਾਉਣ ਵਾਲੀ ਪੋਰਨ ਸਟਾਰ ਗ੍ਰਿਫਤਾਰ
NEXT STORY