ਬ੍ਰੈਂਪਟਨ (ਏਜੰਸੀ)- ਭਾਰਤੀ ਮੂਲ ਦੀ 11 ਸਾਲ ਦੀ ਰੀਆ ਰਾਜ ਕੁਮਾਰ ਦੀ ਮੌਤ ਤੋਂ ਬਾਅਦ ਪੂਰੇ ਕੈਨੇਡਾ ਵਿਚ ਸੋਗ ਮਨਾਇਆ ਜਾ ਰਿਹਾ ਹੈ। ਉਸ ਨੂੰ ਸ਼ਰਧਾਂਜਲੀ ਦੇਣ ਲਈ ਫੁੱਲ ਅਤੇ ਟੈਡੀ ਬੀਅਰ ਰੱਖੇ ਜਾ ਰਹੇ ਹਨ। ਇਸ ਤੋਂ ਇਲਾਵਾ ਬ੍ਰੈਂਪਟਨ ਸਿਟੀ ਕੌਂਸਲ ਵਲੋਂ ਮੰਗਲਵਾਰ ਨੂੰ ਰੀਆ ਦੀ ਮੌਤ 'ਤੇ ਸ਼ੋਕ ਜਤਾਉਣ ਲਈ ਅਤੇ ਉਸ ਨੰਨ੍ਹੀ ਬੱਚੀ ਦੀ ਯਾਦ ਵਿਚ ਇਕ ਪ੍ਰੋਗਾਰਾਮ ਦਾ ਆਯੋਜਨ ਕੀਤਾ ਹੈ।
ਕੌਂਸਲ ਨੇ ਕਿਹਾ ਕਿ ਰੀਆ ਦੀ ਛੋਟੀ ਉਮਰ ਵਿਚ ਮੌਤ ਹੋਣੀ ਬਹੁਤ ਵੱਡੇ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਰੀਆ ਰਾਜਕੁਮਾਰ ਨੂੰ ਸ਼ਰਧਾਂਜਲੀ ਦੇਣ ਲਈ ਬ੍ਰੈਂਪਟਨ ਵਿਖੇ ਡਾਊਨਟਾਊਨ ਵਿਚ ਸ਼ਾਮ 5:45 ਤੋਂ 7 ਵਜੇ ਤੱਕ ਇਕੱਠੇ ਹੋਣ ਲਈ ਸਭ ਨੂੰ ਸੱਦਾ ਦਿੱਤਾ ਜਾਂਦਾ ਹੈ।
ਦੱਸਣਯੋਗ ਹੈ ਕਿ ਰੀਆ ਦੀ ਲਾਸ਼ ਪਿਛਲੇ ਵੀਰਵਾਰ ਨੂੰ ਬ੍ਰੈਂਪਟਨ, ਓਨਟਾਰੀਓ ਦੇ ਇਕ ਘਰ ਵਿਚੋਂ ਮਿਲੀ ਸੀ। ਰੀਆ ਦੇ ਕਤਲ ਪਿੱਛੇ ਉਸ ਦੇ ਪਿਤਾ ਰੂਪੇਸ਼ ਕੁਮਾਰ (41 ਸਾਲ) ਦਾ ਕੀ ਸਬੰਧ ਹੈ ਇਸ ਬਾਰੇ ਅਜੇ ਜਾਂਚ ਚੱਲ ਰਹੀ ਹੈ, ਜਦੋਂ ਕਿ ਰੀਆ ਦੇ ਪਿਤਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਸੀ।
ਮਿਸਰ: ਕਾਇਰੋ 'ਚ ਆਤਮਘਾਤੀ ਹਮਲੇ ਦੌਰਾਨ 3 ਪੁਲਸ ਮੁਲਾਜ਼ਮ ਹਲਾਕ
NEXT STORY