ਮਿਲਾਨ/ਇਟਲੀ (ਸਾਬੀ ਚੀਨੀਆ): ਰੋਮ ਦੇ ਸਮੁੰਦਰੀ ਕੰਢੇ ਨਾਲ ਵੱਸਦੇ ਕਸਬਾ "ਲੀਦੋ ਦੀ ਪਿੰਨੀ ਦੀਆਂ ਮੁਟਿਆਰਾਂ ਵੱਲੋਂ ਪੰਜਾਬੀ ਸਭਿਆਚਾਰ ਅਤੇ ਵਿਰਸੇ ਦੀਆਂ ਬਾਤਾਂ ਪਾਉਂਦਾ "ਤੀਆਂ ਦਾ ਮੇਲਾ, 8 ਅਗਸਤ ਦਿਨ ਐਤਵਾਰ ਨੂੰ ਕਰਵਾਇਆ ਜਾਵੇਗਾ। ਹਰ ਸਾਲ ਦੀ ਤਰ੍ਹਾਂ ਕਰਵਾਏ ਜਾ ਰਹੇ ਤੀਜ ਮੇਲੇ ਨੂੰ ਲੈਕੇ ਪੰਜਾਬਣ ਮੁਟਿਆਰਾਂ ਵਿਚ ਉਤਸ਼ਾਹ ਵੇਖਿਆ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖਬਰ- ਹੋਬਾਰਟ ’ਚ ‘ਮੇਲਾ ਤੀਆਂ ਦਾ’ 6 ਅਗਸਤ ਨੂੰ
ਮੇਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕ ਮੁਟਿਆਰਾਂ ਨੇ ਦੱਸਿਆ ਕਿ ਮੇਲੇ ਵਿਚ ਸਿਰਫ਼ ਤੇ ਸਿਰਫ਼ ਔਰਤਾਂ ਅਤੇ ਛੋਟੇ ਬੱਚਿਆਂ ਦੀ ਹੀ ਐਂਟਰੀ ਹੋਵੇਗੀ ਅਤੇ ਮੇਲੇ ਵਿਚ ਸ਼ਮੂਲੀਅਤ ਕਰਨ ਵਾਲੀਆਂ ਬੀਬੀਆਂ ਲਈ ਖਾਣ ਪੀਣ ਦੇ ਪੂਰੇ ਪ੍ਰਬੰਧ ਬਿਲਕੁੱਲ ਫ੍ਰੀ ਹੋਣਗੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਐਂਟਰੀ ਫ਼ੀਸ ਵੀ ਨਹੀ ਹੋਵੇਗੀ। ਏ,ਕਿਯੂ (A,Q) ਰੈਸਟੋਰੈਂਟ ਵਿਚ ਹੋ ਰਹੇ ਮੇਲੇ ਵਿਚ ਗਿੱਧੇ ਤੋਂ ਇਲਾਵਾ ਛੋਟੇ ਛੋਟੇ ਬੱਚਿਆਂ ਲਈ ਡਾਂਸ ਪ੍ਰੋਗਰਾਮ ਵੀ ਕਰਵਾਏ ਜਾਣਗੇ। ਹਿੱਸਾ ਲੈਣ ਵਾਲੇ ਬੱਚਿਆਂ ਨੂੰ ਆਪਣੇ ਨਾਂ ਪ੍ਰਬੰਧਕਾਂ ਕੋਲ ਪਹਿਲਾਂ ਹੀ ਦਰਜ ਕਰਵਾਉਣੇ ਪੈਣਗੇ।
UAE 'ਚ ਚਮਕੀ ਭਾਰਤੀ ਦੀ ਕਿਸਮਤ, ਜਿੱਤਿਆ 30 ਕਰੋੜ ਰੁਪਏ ਦਾ ਜੈਕਪਾਟ
NEXT STORY