ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਬਰਤਾਨੀਆ ਦਾ ਸ਼ਹਿਰ ਸਾਊਥਾਲ ਹੁਣ 'ਪੰਜਾਬੀ ਪਿੰਡ' ਬਣਿਆ ਹੋਇਆ ਹੈ। ਆਏ ਦਿਨ ਕੋਈ ਨਾ ਕੋਈ ਮੇਲਾ, ਤਿੱਥ ਤਿਉਹਾਰ ਪੰਜਾਬ ਰੰਗਤ 'ਚ ਮਨਾਇਆ ਜਾਂਦਾ ਨਜ਼ਰੀਂ ਪੈਂਦਾ ਹੈ। ਹੁਣ ਪੰਜਾਬ 'ਚ ਤੀਆਂ ਬੇਸ਼ੱਕ ਟਾਂਵੀਆਂ-ਟਾਂਵੀਆਂ ਥਾਵਾਂ 'ਤੇ ਲੱਗਦੀਆਂ ਹੋਣ ਪਰ ਬਰਤਾਨੀਆ ਦੇ ਲਗਭਗ ਹਰ ਸ਼ਹਿਰ ਵਿੱਚ ਤੀਆਂ ਮਨਾਈਆਂ ਜਾਂਦੀਆਂ ਹਨ। ਸਾਊਥਾਲ ਦੀਆਂ ਤੀਆਂ ਦਾ ਆਪਣਾ ਵੱਖਰਾ ਮੁਕਾਮ ਹੈ। ਵਾਇਸ ਆਫ ਵੂਮੈਨ ਸੰਸਥਾ ਅਤੇ ਸ਼ਿਵਚਰਨ ਸਿੰਘ ਗਿੱਲ ਮੈਮੋਰੀਅਲ ਟਰੱਸਟ ਵੱਲੋਂ ਸਾਂਝੇ ਤੌਰ 'ਤੇ ਮਨਾਈਆਂ ਜਾਂਦੀਆਂ ਤੀਆਂ ਵਿੱਚ ਲਗਾਤਾਰ 4 ਐਤਵਾਰ ਪੰਜਾਬਣਾਂ ਗਿੱਧੇ ਵਿੱਚ ਧੂੜਾਂ ਪੁੱਟਣ ਆਉਂਦੀਆਂ ਹਨ।
ਇਹ ਵੀ ਪੜ੍ਹੋ : ਫਿਲੀਪੀਨਜ਼ ਦੇ ਇਕ ਸ਼ਹਿਰ ’ਚ ਲਾਗੂ ਹੋਈ 'ਸਮਾਈਲ ਪਾਲਿਸੀ', ਮੁਸਕਰਾਉਂਦੇ ਰਹਿਣ ਨਾਲ ਠੀਕ ਰਹਿੰਦੀ ਹੈ ਸਿਹਤ
ਪਿਛਲੇ ਹਫਤੇ ਤੋਂ ਸ਼ੁਰੂ ਹੋਈਆਂ ਤੀਆਂ 14 ਅਗਸਤ ਨੂੰ ਵਿੱਛੜ ਜਾਣਗੀਆਂ। ਨੌਰਵੁੱਡ ਹਾਲ ਸਾਊਥਾਲ ਵਿਖੇ ਹੋਈਆਂ ਤੀਆਂ ਦੇ ਉਦਘਾਟਨ ਦੀ ਰਸਮ ਕੌਂਸਲਰ ਜਸਬੀਰ ਕੌਰ ਆਨੰਦ ਨੇ ਅਦਾ ਕੀਤੀ। ਵਾਇਸ ਆਫ ਵੂਮੈਨ ਦੀ ਚੇਅਰਪਰਸਨ ਸੁਰਿੰਦਰ ਕੌਰ, ਸ਼ਿਵਚਰਨ ਸਿੰਘ ਗਿੱਲ ਮੈਮੋਰੀਅਲ ਟਰੱਸਟ ਵੱਲੋਂ ਸ਼ਿਵਦੀਪ ਕੌਰ ਢੇਸੀ ਤੇ ਅਵਤਾਰ ਕੌਰ ਵੱਲੋਂ ਤੀਆਂ 'ਚ ਪਹੁੰਚੀਆਂ ਪੰਜਾਬਣਾਂ ਨੂੰ ਹਾਰਦਿਕ ਜੀ ਆਇਆਂ ਕਿਹਾ ਗਿਆ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਸੁਰਿੰਦਰ ਕੌਰ ਤੇ ਸ਼ਿਵਦੀਪ ਕੌਰ ਢੇਸੀ ਨੇ ਕਿਹਾ ਕਿ ਤੀਆਂ ਵਿਦੇਸ਼ਾਂ 'ਚ ਜੰਮੀਆਂ ਧੀਆਂ ਨੂੰ ਆਪਣੇ ਅਮੀਰ ਵਿਰਸੇ ਤੇ ਲੋਕ ਨਾਚ ਗਿੱਧੇ ਬਾਰੇ ਜਾਣਕਾਰੀ ਦੇਣ ਦਾ ਅਹਿਮ ਜ਼ਰੀਆ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਭਾਈਚਾਰੇ ਦੇ ਸਹਿਯੋਗ ਨਾਲ ਹੁੰਦੀਆਂ ਇਨ੍ਹਾਂ ਤੀਆਂ ਵਿੱਚ ਹਰ ਵਰ੍ਹੇ ਹੋਰ ਵਧੇਰੇ ਹੋਰ ਨਿਖਾਰ ਆਉਂਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ : 'ਬਿਸ਼ਪਾਂ' ਦੀ ਨਿਯੁਕਤੀ ਦੇ ਲਈ ਪੋਪ ਫ੍ਰਾਂਸਿਸ ਨੇ ਸਲਾਹਕਾਰ ਮੰਡਲ ’ਚ ਪਹਿਲੀ ਵਾਰ ਸ਼ਾਮਲ ਕੀਤੀਆਂ 3 ਔਰਤਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪਾਕਿਸਤਾਨ ਨੂੰ ਦੀਵਾਲੀਏਪਣ ਤੋਂ ਬਚਾਉਣ ਲਈ ਸ਼ਾਹਬਾਜ਼ ਸਰਕਾਰ ਲਿਆਈ ਆਰਡੀਨੈਂਸ, ਸਰਕਾਰੀ ਸੰਪਤੀ ਵੇਚਣ ਦਾ ਫੈਸਲਾ
NEXT STORY