ਤੇਹਰਾਨ— ਤੇਹਰਾਨ 'ਚ ਸੰਸਦ ਕੰਪਲੈਕਸ ਅਤੇ ਕ੍ਰਾਂਤੀਕਾਰੀ ਨੇਤਾ ਦੇ ਮਕਬਰੇ 'ਤੇ ਹਮਲਾ ਕਰਨ ਵਾਲੇ ਹਮਲਾਵਰ ਈਰਾਨੀ ਨਾਗਰਿਕ ਸਨ, ਜੋ ਇਸਲਾਮਿਕ ਸਟੇਟ ਸਮੂਹ 'ਚ ਸ਼ਾਮਲ ਹੋਏ ਸਨ। ਈਰਾਨ ਦੀ ਸਰਵਉੱਚ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਡਿਪਟੀ ਸਕੱਤਰ ਰਜਾ ਸੈਫੁੱਲਾਹੀ ਨੇ ਬੁੱਧਵਾਰ (7 ਜੂਨ) ਨੂੰ ਦੇਰ ਸ਼ਾਮ ਸਰਕਾਰੀ ਟੀ.ਵੀ ਚੈਨਲ 'ਤੇ ਕਿਹਾ ਕਿ 6 ਹਮਲਾਵਰ ਈਰਾਨੀ ਨਾਗਰਿਕ ਸਨ ਅਤੇ ਉਹ ਈਰਾਨ ਦੇ ਕੁਝ ਹਿੱਸਿਆਂ 'ਚੋਂ ਆਈ.ਐੱਸ 'ਚ ਸ਼ਾਮਲ ਹੋ ਗਏ ਸਨ। ਈਰਾਨ 'ਚ ਇਹ ਪਹਿਲਾ ਹਮਲਾ ਹੈ, ਜਿਸ ਦੀ ਜ਼ਿੰਮੇਵਾਰੀ ਆਈ.ਐੱਸ ਨੇ ਲਈ ਹੈ। ਜਿਸ ਨੇ ਹਾਲ ਹੀ ਦੇ ਮਹੀਨਿਆਂ 'ਚ ਆਪਣਾ ਪ੍ਰਚਾਰ ਵਧਾਉਣ ਦੀ ਧਮਕੀ ਦਿੱਤੀ ਸੀ।
ਜਾਨਲੇਵਾ ਹਮਲੇ ਦਾ ਸ਼ਿਕਾਰ ਵਿਅਕਤੀ ਹੋਇਆ ਕੰਗਾਲ, ਕੋਮਾ 'ਚੋਂ ਨਿਕਲਦਿਆਂ ਹੀ ਉੱਡੇ ਹੋਸ਼
NEXT STORY