ਲੰਡਨ— ਇੰਟਰਨੈੱਟ 'ਤੇ ਖੁਦ ਨੂੰ ਮੁੰਡਾ ਦੱਸ ਕੇ ਕੁੜੀਆਂ ਨਾਲ ਦੋਸਤੀ ਕਰਨ ਵਾਲੀ ਅਤੇ ਫਿਰ ਸਾਥੀ ਕੁੜੀ ਦੀਆਂ ਅੱਖਾਂ 'ਤੇ ਪੱਟੀ ਬੰਨ ਕੇ ਉਨ੍ਹਾਂ ਨਾਲ ਜਿਨਸੀ ਸੰਬੰਧ ਬਣਾਉਣ ਵਾਲੀ ਇੰਗਲੈਂਡ ਦੀ ਗੇਲ ਨਿਊਲੈਂਡ ਨਾਂ ਦੀ ਔਰਤ ਨੂੰ ਅਦਾਲਤ ਨੇ ਸਾਢੇ 6 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ।
ਜਾਅਲੀ ਲਿੰਗ ਨਾਲ ਬਣਾਉਂਦੀ ਸੀ ਸੰਬੰਧ
ਗੇਲ ਨਿਊਲੈਂਡ ਨਕਲੀ ਲਿੰਗ ਦੇ ਜ਼ਰੀਏ ਦੂਜੀ ਔਰਤਾਂ ਨਾਲ ਸੰਬੰਧ ਬਣਾਉਂਦੀ ਸੀ। ਉਹ ਦੋਸਤ ਕੁੜੀ ਨੂੰ ਸੱਦ ਕੇ ਉਸ ਦੀਆਂ ਅੱਖਾਂ 'ਤੇ ਪੱਟੀ ਬੰਨ ਦਿੰਦੀ ਸੀ ਅਤੇ ਉਸ ਨਾਲ ਸੰਬੰਧ ਬਣਾਉਂਦੀ ਸੀ। ਇਸ ਤਰ੍ਹਾਂ ਉਹ ਤਿੰਨ ਕੁੜੀਆਂ ਨਾਲ ਕਰ ਰਹੀ ਸੀ। 2 ਸਾਲ ਤੱਕ ਉਹ ਇਸ ਤਰ੍ਹਾਂ ਕਰਦੀ ਰਹੀ ਜਿਸ ਨੂੰ ਮੈਨਚੈਸਟਰ ਅਦਾਲਤ ਨੇ ਅਪਰਾਧ ਮੰਨਿਆ ਅਤੇ ਸਾਢੇ 6 ਸਾਲ ਦੀ ਸਜ਼ਾ ਸੁਣਾਈ।
ਫੇਸਬੁੱਕ 'ਤੇ ਕਰਦੀ ਸੀ ਕੁੜੀਆਂ ਨਾਲ ਦੋਸਤੀ
ਗੇਲ ਨੇ ਇਕ ਮੁੰਡੇ ਦੇ ਨਾਂ 'ਤੇ ਆਪਣੀ ਆਨਲਾਈਨ ਪ੍ਰੋਫਾਇਲ ਬਣਾਈ ਹੋਈ ਸੀ। ਇਸ ਵਿਚ ਉਸ ਨੇ ਅਮਰੀਕੀ ਮਰਦ ਦੀ ਤਸਵੀਰ ਲਗਾਈ ਹੋਈ ਸੀ। ਇਸ ਤਰ੍ਹਾਂ ਉਹ ਕੁੜੀਆਂ ਨਾਲ ਦੋਸਤੀ ਕਰਦੀ ਸੀ। ਦੋਸਤੀ ਮਗਰੋਂ ਉਨ੍ਹਾਂ ਨੂੰ ਜਿਨਸੀ ਸੰਬੰਧ ਬਣਾਉਣ ਲਈ ਬੁਲਾਉਂਦੀ ਸੀ। ਸੰਬੰਧ ਬਣਾਉਣ ਤੋਂ ਪਹਿਲਾਂ ਉਹ ਕੁੜੀ ਦੀਆਂ ਅੱਖਾਂ 'ਤੇ ਪੱਟੀ ਬੰਨ ਦਿੰਦੀ ਸੀ। ਇਕ ਕੁੜੀ ਨੂੰ ਉਸ ਦੇ ਅਜਿਹਾ ਕਰਨ 'ਤੇ ਸ਼ੱਕ ਹੋਇਆ ਅਤੇ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਇਹ ਮਾਮਲਾ ਸਾਰਿਆਂ ਸਾਹਮਣੇ ਆਇਆ।
ਜੱਜ ਮੁਤਾਬਕ, ਹੈਰਾਨ ਕਰ ਦੇਣ ਵਾਲਾ ਹੈ ਮਾਮਲਾ
ਮੈਨਚੈਸਟਰ ਕਰਾਉਨ ਅਦਾਲਤ ਨੇ ਕਿਹਾ ਕਿ ਔਰਤ ਨੇ ਧੋਖੇ ਨਾਲ ਦੂਜੀਆਂ ਔਰਤਾਂ ਨਾਲ ਸੰਬੰਧ ਬਣਾਏ ਹਨ। ਫੈਸਲਾ ਸੁਣਾਉਂਦੇ ਹੋਏ ਜੱਜ ਡੇਵਿਡ ਸਟਾਕਡੇਲ ਨੇ ਕਿਹਾ ਕਿ ਇਹ ਮਾਮਲਾ ਕਿਸੇ ਬਣਾਉਟੀ ਕਹਾਣੀ ਤੋਂ ਵੀ ਅਜੀਬ ਹੈ। ਇਹ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਅਤੇ ਇਸ ਨੂੰ ਹਲਕੇ ਵਿਚ ਨਹੀਂ ਲਿਆ ਜਾ ਸਕਦਾ।
ਕੈਨੇਡੀਅਨ ਐੱਮ.ਪੀ. ਸੰਘਾ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਨਾਲ ਮੁਲਾਕਾਤ
NEXT STORY