ਕੈਲੀਫੋਰਨੀਆ (ਭਾਸ਼ਾ)— ਦੱਖਣੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੇਜ਼ ਹਵਾਵਾਂ ਨਾਲ ਹੋਰ ਭਿਆਨਕ ਹੋ ਗਈ। ਇਸ ਕਾਰਨ ਹਜ਼ਾਰਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਦੂਰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ। ਅੱਗ ਵਧਣ ਦੇ ਖਤਰੇ ਕਾਰਨ ਜਲਦੀ ਹੀ 1,00,000 ਦੀ ਆਬਾਦੀ ਵਾਲਾ ਵੇਂਚੁਰਾ ਸ਼ਹਿਰ ਪ੍ਰਭਾਵਿਤ ਹੋ ਸਕਦਾ ਹੈ। ਵੇਂਚੁਰਾ ਦੇ ਕਾਊੁਂਟੀ ਫਾਇਰ ਸਾਰਜੈਂਟ ਏਰਿਕ ਬਰੁਸਕੋ ਨੇ ਦੱਸਿਆ ਕਿ ਅੱਗ ਕੱਲ ਲੱਗੀ ਸੀ ਅਤੇ ਬਾਅਦ ਵਿਚ ਕੁਝ ਹੀ ਘੰਟਿਆਂ ਦੇ ਅੰਦਰ 15 ਵਰਗ ਮੀਲ ਤੋਂ ਜ਼ਿਆਦਾ ਦੇ ਇਲਾਕੇ ਵਿਚ ਫੈਲ ਗਈ। ਇਸ ਦੇ ਚਪੇਟ ਵਿਚ ਉਹ ਜੰਗਲ ਆ ਗਿਆ,
ਜਿੱਥੇ ਬੀਤੇ ਕਈ ਦਹਾਕਿਆਂ ਤੋਂ ਅੱਗ ਨਹੀਂ ਸੀ ਲੱਗੀ। ਅੱਗ ਤੇਜ਼ ਹਵਾਵਾਂ ਕਾਰਨ ਸੈਂਟਾ ਪਾਉਲਾ ਵੱਲ ਵੱਧ ਰਹੀ ਹੈ। ਲਾਸ ਏਂਜਲਸ ਤੋਂ ਉੱਤਰ-ਪੱਛਮ ਵਿਚ ਕਰੀਬ 60 ਮੀਲ ਦੂਰ ਸਥਿਤ ਸ਼ਹਿਰ ਵਿਚ ਕਰੀਬ 30,000 ਲੋਕ ਰਹਿੰਦੇ ਹਨ। ਵੇਂਚੁਰਾ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਅੱਗ ਨਾਲ ਜਲਦੀ ਪ੍ਰਭਾਵਿਤ ਹੋ ਸਕਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਕਾਰਨ ਹੋਏ ਇਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਉਨ੍ਹਾਂ ਨੇ ਜ਼ਿਆਦਾ ਬਿਓਰਾ ਨਹੀਂ ਦਿੱਤਾ ਅਤੇ ਦੱਸਿਆ ਕਿ ਅੱਗ ਨਾਲ ਘੱਟ ਤੋਂ ਘੱਟ ਦੋ ਬਣਤਰਾਂ ਸੜ ਗਈਆਂ। ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਇਲਾਕੇ ਵਿਚ 40 ਤੋਂ 60 ਮੀਲ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲ ਰਹੀਆਂ ਹਨ ਅਤੇ ਉਨਾਂ ਦੇ ਜਾਰੀ ਰਹਿਣ ਦੀ ਸੰਭਾਵਨਾ ਹੈ। ਮਦਦ ਲਈ ਨੇੜੇ ਦੇ ਲਾਸ ਏਂਜਲਸ ਅਤੇ ਸੈਂਟਾ ਬਾਰਬਰਾ ਕਾਊਂਟੀਆਂ ਤੋਂ ਦਮਕਲ ਕਰਮਚਾਰੀ ਅਤੇ ਜਹਾਜ਼ ਭੇਜੇ ਜਾ ਰਹੇ ਹਨ। ਇਲਾਕੇ ਵਿਚ ਹਜ਼ਾਰਾਂ ਘਰਾਂ ਵਿਚ ਬਿਜਲੀ ਸਪਲਾਈ ਠੱਪ ਹੈ।
ਬੀਮਾਰ ਪਤਨੀ ਨੂੰ ਦੇਖਣ ਲੰਡਨ ਰਵਾਨਾ ਹੋਏ ਸ਼ਰੀਫ
NEXT STORY