ਇੰਟਰਨੈਸ਼ਨਲ ਡੈਸਕ: ਕੈਨੇਡਾ ਨਾਲ ਚੱਲ ਰਹੇ ਤਣਾਅ ਦਰਮਿਆਨ ਹੁਣ ਇੱਕ ਹੋਰ ਗੁਆਂਢੀ ਦੇਸ਼ ਭਾਰਤ ਦੇ ਹੱਕ ਵਿੱਚ ਆ ਗਿਆ ਹੈ। ਸ੍ਰੀਲੰਕਾ ਨੇ ਹੁਣ ਕੈਨੇਡਾ ਨੂੰ ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਹ ਐਲਾਨ ਦਿੱਤਾ ਹੈ। ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਵੱਲੋਂ ਕੈਨੇਡਾ 'ਤੇ ਕੀਤੀ ਗਈ ਟਿੱਪਣੀ ਨੂੰ ਕਾਫੀ ਅਹਿਮ ਦੱਸਿਆ ਜਾ ਰਿਹਾ ਹੈ। ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਸੋਮਵਾਰ ਨੂੰ ਕੈਨੇਡਾ 'ਤੇ ਅਹਿਮ ਟਿੱਪਣੀਆਂ ਕੀਤੀਆਂ। ਉਸ ਦਾ ਕਹਿਣਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਿਨਾਂ ਕਿਸੇ ਸਬੂਤ ਦੇ ਭਾਰਤ 'ਤੇ ਅਪਮਾਨਜਨਕ ਦੋਸ਼ ਲਗਾਏ ਹਨ। ਸਾਬਰੀ ਨੇ ਆਪਣੇ ਜਵਾਬ ਵਿਚ ਕਿਹਾ ਕਿ ਅੱਤਵਾਦੀਆਂ ਨੂੰ ਕੈਨੇਡਾ ਵਿਚ ਸੁਰੱਖਿਅਤ ਪਨਾਹਗਾਹ ਮਿਲ ਗਈ ਹੈ।
ਟਰੂਡੋ ਬਿਨਾਂ ਸਬੂਤਾਂ ਦੇ ਲਗਾ ਰਹੇ ਦੋਸ਼
ਭਾਰਤ-ਕੈਨੇਡਾ ਕੂਟਨੀਤਕ ਵਿਵਾਦ 'ਤੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਤੋਂ ਪ੍ਰਤੀਕਿਰਿਆ ਲਈ ਜਾ ਰਹੀ ਸੀ। ਸਾਬਰੀ ਨੇ ਕਿਹਾ ਕਿ ਟਰੂਡੋ ਪਹਿਲਾਂ ਵੀ ਇਸ ਤਰ੍ਹਾਂ ਦੇ ਦੋਸ਼ ਲਗਾ ਚੁੱਕੇ ਹਨ ਅਤੇ ਇਸ ਲਈ ਉਹ ਇਸ ਨਵੇਂ ਵਿਵਾਦ ਤੋਂ ਹੈਰਾਨ ਨਹੀਂ ਹਨ। ਉਸ ਦੇ ਸ਼ਬਦਾਂ ਵਿਚ 'ਕੈਨੇਡਾ ਵਿਚ ਕੁਝ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਮਿਲੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਬਿਨਾਂ ਕਿਸੇ ਸਬੂਤ ਦੇ ਕੁਝ ਬੇਤੁਕੇ ਦੋਸ਼ ਲਾਉਣ ਦਾ ਇਹੀ ਤਰੀਕਾ ਅਪਣਾਇਆ ਹੈ। ਉਸਨੇ ਸ਼੍ਰੀਲੰਕਾ ਲਈ ਵੀ ਅਜਿਹਾ ਕੁਝ ਕੀਤਾ ਸੀ ਕਿ ਸ਼੍ਰੀਲੰਕਾ ਵਿੱਚ ਨਸਲਕੁਸ਼ੀ ਹੋਈ ਹੈ ਅਤੇ ਇਹ ਇੱਕ ਭਿਆਨਕ, ਕੋਰਾ ਝੂਠ ਹੈ। ਹਰ ਕੋਈ ਜਾਣਦਾ ਹੈ ਕਿ ਸਾਡੇ ਦੇਸ਼ ਵਿੱਚ ਕੋਈ ਨਸਲਕੁਸ਼ੀ ਨਹੀਂ ਹੋਈ। ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਕੁਝ ਦਿਨ ਪਹਿਲਾਂ ਕੈਨੇਡਾ ਨੂੰ ਅੱਤਵਾਦੀਆਂ ਦਾ ਸਵਰਗ ਦੱਸਿਆ ਸੀ।
ਭਾਰਤ ਨੇ ਇਸ ਨੂੰ ਬੇਤੁਕਾ ਦੱਸਿਆ
18 ਸਤੰਬਰ ਨੂੰ ਜਸਟਿਨ ਟਰੂਡੋ ਨੇ ਕੈਨੇਡਾ ਵਿੱਚ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ। ਇਨ੍ਹਾਂ ਦੋਸ਼ਾਂ ਤੋਂ ਬਾਅਦ ਭਾਰਤ-ਕੈਨੇਡਾ ਸਬੰਧ ਨਿਘਾਰ ਦੀ ਸਥਿਤੀ 'ਤੇ ਪਹੁੰਚ ਗਏ ਹਨ। ਭਾਰਤ ਵੱਲੋਂ ਅੱਤਵਾਦੀ ਐਲਾਨੇ ਗਏ ਨਿੱਝਰ ਦੀ 18 ਜੂਨ ਨੂੰ ਕੈਨੇਡਾ ਦੇ ਸਰੀ ਵਿੱਚ ਇੱਕ ਗੁਰਦੁਆਰੇ ਦੇ ਬਾਹਰ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ 'ਬੇਹੂਦਾ ਅਤੇ ਪ੍ਰੇਰਿਤ' ਕਹਿ ਕੇ ਰੱਦ ਕਰ ਦਿੱਤਾ ਸੀ। ਸਾਬਰੀ ਨੇ ਕੈਨੇਡੀਅਨ ਪਾਰਲੀਮੈਂਟ ਵਿੱਚ ਸਾਬਕਾ ਨਾਜ਼ੀ ਫੌਜੀ ਨੂੰ ਸਨਮਾਨਿਤ ਕਰਨ ਨੂੰ ਲੈ ਕੇ ਟਰੂਡੋ 'ਤੇ ਵੀ ਹਮਲਾ ਬੋਲਿਆ।
ਪੜ੍ਹੋ ਇਹ ਅਹਿਮ ਖ਼ਬਰ-ਲਸ਼ਕਰ ਨਾਲ ਵੀ ਜੁੜੇ ਖਾਲਿਸਤਾਨੀ ਅਰਸ਼ ਡੱਲਾ ਦੇ ਤਾਰ, ਹਿੰਦੂ ਨੇਤਾਵਾਂ ਦੀ ਕਰਵਾਉਣਾ ਚਾਹੁੰਦਾ ਸੀ ਹੱਤਿਆ
ਨਾਜ਼ੀ ਸਿਪਾਹੀ ਦਾ ਸਨਮਾਨ
ਟਰੂਡੋ 'ਤੇ ਚੁਟਕੀ ਲੈਂਦਿਆਂ ਸਾਬਰੀ ਨੇ ਕਿਹਾ, 'ਮੈਂ ਕੱਲ੍ਹ ਦੇਖਿਆ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀਆਂ ਨਾਲ ਜੁੜੇ ਕਿਸੇ ਵਿਅਕਤੀ ਦਾ ਨਿੱਘਾ ਸਵਾਗਤ ਕੀਤਾ ਗਿਆ ਸੀ। ਇਸ ਲਈ ਇਹ ਸ਼ੱਕੀ ਹੈ ਅਤੇ ਅਸੀਂ ਇਸਨੂੰ ਪਹਿਲਾਂ ਵੀ ਦੇਖਿਆ ਹੈ। ਮੈਂ ਹੈਰਾਨ ਨਹੀਂ ਹਾਂ ਕਿ ਕਈ ਵਾਰ ਪੀ.ਐੱਮ ਟਰੂਡੋ ਬੇਬੁਨਿਆਦ ਅਤੇ ਬੇਤੁਕੇ ਦੋਸ਼ਾਂ ਨਾਲ ਸਾਹਮਣੇ ਆਉਂਦੇ ਹਨ। ਹਾਲ ਹੀ ਵਿੱਚ ਕੈਨੇਡੀਅਨ ਸੰਸਦ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਭਾਸ਼ਣ ਦੌਰਾਨ 98 ਸਾਲਾ ਯੂਕ੍ਰੇਨੀ ਯਾਰੋਸਲਾਵ ਲਿਊਬਕਾ ਨੂੰ ਕੈਨੇਡੀਅਨ ਸੰਸਦ ਦੇ ਹਾਊਸ ਆਫ ਕਾਮਨਜ਼ ਦੇ ਸਪੀਕਰ ਦੁਆਰਾ ਸਨਮਾਨਿਤ ਕੀਤਾ ਗਿਆ ਸੀ। ਹੰਕਾ ਦੂਜੇ ਵਿਸ਼ਵ ਯੁੱਧ ਦੌਰਾਨ ਯੂਕ੍ਰੇਨੀ ਡਿਵੀਜ਼ਨ ਦੇ ਨਾਲ ਸੀ, ਜਿਸ ਨੂੰ ਐਸਐਸ ਡਿਵੀਜ਼ਨ 'ਗੈਲੀਸੀਆ' ਵੀ ਕਿਹਾ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਖੁਫ਼ੀਆ ਜਾਣਕਾਰੀ ਦੇਣ ਵਾਲੇ ‘ਫਾਈਵ ਆਈਜ਼’ ਦੇਸ਼ ਖੁੱਲ੍ਹ ਕੇ ਟਰੂਡੋ ਦੇ ਸਮਰਥਨ ’ਚ ਨਹੀਂ
NEXT STORY