ਅਮਰੀਕਾ (ਬਿਊਰੋ) - ਅਮਰੀਕਾ ਵਿਚ ਮੰਕੀਪਾਕਸ ਨਾਲ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਟੈਕਸਾਸ ਦੇ ਸਿਹਤ ਸੇਵਾਵਾਂ ਵਿਭਾਗ ਨੇ ਰਾਜ ਦੀ ਹੈਰਿਸ ਕਾਉਂਟੀ ਵਿਚ ਮੰਕੀਪਾਕਸ ਨਾਲ ਸੰਕਰਮਿਤ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਟੈਕਸਾਸ ਵਿਚ ਮੰਕੀਪਾਕਸ ਨਾਲ ਹੋਈ ਮੌਤ ਤੋਂ ਬਾਅਦ ਸਿਹਤ ਵਿਭਾਗ ਦੀ ਚਿੰਤਾ ਵਧ ਗਈ ਹੈ। ਮੰਕੀਪਾਕਸ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਇਲਾਜ ਲਈ ਅਪੀਲ ਕੀਤੀ ਜਾ ਰਹੀ ਹੈ।
ਦੇਸ਼ ਭਰ ਵਿਚ 18 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਹੋਈ ਪੁਸ਼ਟੀ
ਯੂ. ਐੱਸ. ਡਿਪਾਰਟਮੈਂਟ ਆਫ਼ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਦੇਸ਼ ਭਰ ਵਿਚ 18,000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਅਮਰੀਕਾ ਸਭ ਤੋਂ ਵੱਧ ਕੇਸਾਂ ਵਾਲਾ ਦੇਸ਼ ਬਣ ਗਿਆ ਹੈ। ਮੰਕੀਪਾਕਸ ਵਾਇਰਸ ਨਾਲ ਕੈਲੀਫੋਰਨੀਆ ਸਭ ਤੋਂ ਵੱਧ ਪ੍ਰਭਾਵਿਤ ਹੈ। ਇਸ ਰਾਜ ਵਿਚ ਹੁਣ ਤਕ 3,291 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਨਿਊਯਾਰਕ ਵਿਚ ਮੰਕੀਪਾਕਸ ਦੇ 3 ਹਜ਼ਾਰ 197 ਅਤੇ ਫਲੋਰੀਡਾ ਵਿਚ 1 ਹਜ਼ਾਰ 870 ਮਾਮਲੇ ਸਾਹਮਣੇ ਆਏ ਹਨ। ਅਮਰੀਕਾ ਵਿਚ ਮੰਕੀਪਾਕਸ ਦਾ ਪਹਿਲਾ ਕੇਸ 18 ਮਈ ਨੂੰ ਪਾਇਆ ਗਿਆ ਸੀ।
ਇਹ ਵੀ ਪੜ੍ਹੋ: ਭਾਰਤੀ ਪਰਿਵਾਰ ਨੇ ਆਪਣੇ ਨਿਊਜਰਸੀ ਸਥਿਤ ਘਰ 'ਚ ਲਗਾਇਆ ਅਮਿਤਾਭ ਬੱਚਨ ਦਾ ਬੁੱਤ
ਇੰਡੋਨੇਸ਼ੀਆ ਵਿਚ ਪਹਿਲਾ ਮਾਮਲਾ ਆ ਚੁੱਕਾ ਸਾਹਮਣੇ
ਇੰਡੋਨੇਸ਼ੀਆ ਵਿਚ ਵੀ ਮੰਕੀਪਾਕਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਦੇਸ਼ ਦੇ ਸਿਹਤ ਮੰਤਰਾਲੇ ਵੱਲੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇੰਡੋਨੇਸ਼ੀਆ ’ਚ ਇਕ 27 ਸਾਲਾ ਵਿਅਕਤੀ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ, ਜੋ ਵਿਦੇਸ਼ ਯਾਤਰਾ ਤੋਂ ਪਰਤਿਆ ਸੀ। ਉੱਥੇ ਹੀ ਕਿਊਬਾ ਨੇ ਵੀ ਮੰਕੀਪਾਕਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਇਸ ਬਾਰੇ ਦੇਸ਼ ਦੇ ਜਨ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਹਫ਼ਤੇ ਇਟਲੀ ਤੋਂ ਆਏ ਇਕ ਸੈਲਾਨੀ ਵਿਚ ਇਨਫੈਕਸ਼ਨ ਦਾ ਪਤਾ ਲੱਗਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਯਾਤਰੀ ਕੈਰੇਬੀਅਨ ਸਮੇਤ ਪੱਛਮ ਦੇ ਦੇਸ਼ਾਂ ਦੀ ਯਾਤਰਾ ਕਰ ਕੇ ਵਾਪਸ ਪਰਤਿਆ ਹੈ। ਇਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਇੱਥੇ ਬੱਚੇ ਜ਼ਮੀਨ ’ਚ ਨਹੀਂ, ਰੁੱਖਾਂ ’ਚ ਦਫਨਾਏ ਜਾਂਦੇ ਹਨ!
ਦਿੱਲੀ ਵਿਚ ਮੰਕੀਪਾਕਸ ਦਾ 5ਵਾਂ ਮਰੀਜ਼
ਉੱਥੇ ਹੀ, ਹਾਲ ਹੀ ਵਿਚ ਦਿੱਲੀ ਵਿਚ ਮੰਕੀਪਾਕਸ ਦਾ 5ਵਾਂ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਦੋਂ ਨਾਈਜੀਰੀਆ ਤੋਂ ਵਾਪਸ ਆਈ ਇਕ ਔਰਤ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਔਰਤ ਨੂੰ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ (ਐੱਲ. ਐੱਨ. ਜੇ. ਪੀ.) ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਆਈ. ਸੀ. ਐੱਮ. ਆਰ-ਐੱਨ. ਆਈ. ਵੀ.) ਦੇ ਖੋਜਕਾਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਵਿਚ ਰਿਪੋਰਟ ਕੀਤੇ ਗਏ ਪਹਿਲੇ 2 ਮਾਮਲਿਆਂ ਵਿਚ ਮਰੀਜ਼ ਮੰਕੀਪਾਕਸ ਵਾਇਰਸ ਸਟ੍ਰੇਨ ਏ-2 ਤੋਂ ਪੀੜਤ ਸਨ। ਇਹ ਯਾਤਰੀ ਯੂ. ਏ. ਈ. ਤੋਂ ਭਾਰਤ ਪਰਤੇ ਸਨ। ਆਈ. ਸੀ. ਐੱਮ. ਆਰ-ਐੱਨ. ਆਈ. ਵੀ. ਦੀ ਸੀਨੀਅਰ ਵਿਗਿਆਨੀ ਡਾ. ਪ੍ਰਗਿਆ ਯਾਦਵ ਦੀ ਅਗਵਾਈ ਵਿਚ ਕੀਤੀ ਗਈ ਰਿਸਰਚ ਅਨੁਸਾਰ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਵਾਪਸ ਆਏ ਦੋ ਮਰੀਜ਼ਾਂ ਦੇ ਜੀਨੋਮ ਸੀਕੁਐਂਸਿੰਗ ਤੋਂ ਪਤਾ ਲੱਗਾ ਹੈ ਕਿ ਉਹ ਮੰਕੀਪਾਕਸ ਵਾਇਰਸ ਸਟ੍ਰੇਨ ਏ-2 ਤੋਂ ਪੀੜਤ ਸਨ, ਜੋ ਕਿ ਯੂਰਪ ਵਿਚ ਫੈਲੇ ਇਨਫੈਕਸ਼ਨ ਤੋਂ ਵੱਖਰਾ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਤਾਇਵਾਨੀ ਫ਼ੌਜੀਆਂ ਨੇ ਚੀਨੀ ਡਰੋਨ 'ਤੇ ਕੀਤੀ ਗੋਲ਼ੀਬਾਰੀ
NEXT STORY