ਇੰਟਰਨੈਸ਼ਨਲ ਡੈਸਕ- ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਕਿਹਾ ਹੈ ਕਿ ਉਨ੍ਹਾਂ ਦੇ ਸੂਬੇ ਨੇ ਇਸਲਾਮੀ ਸ਼ਰੀਆ ਕਾਨੂੰਨ ਲਾਗੂ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਲੋਕਾਂ ਨੂੰ ਕਾਰੋਬਾਰਾਂ ਜਾਂ ਵਿਅਕਤੀਆਂ ’ਤੇ ‘ਸ਼ਰੀਆ ਪਾਲਣਾ’ ਥੋਪਣ ਦੀ ਕਿਸੇ ਵੀ ਕੋਸ਼ਿਸ਼ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ।
ਐਬੋਟ ਦੀ ਇਹ ਟਿੱਪਣੀ ਹਿਊਸਟਨ ਤੋਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਆਈ ਹੈ, ਜਿਸ ਵਿਚ ਇਕ ਮੌਲਵੀ ਨੂੰ ਲਾਊਡਸਪੀਕਰ ਰਾਹੀਂ ਦੁਕਾਨਦਾਰਾਂ ਨੂੰ ਸ਼ਰਾਬ, ਸੂਰ ਦਾ ਮਾਸ ਜਾਂ ਲਾਟਰੀ ਟਿਕਟਾਂ ਨਾ ਵੇਚਣ ਦੀ ਅਪੀਲ ਕਰਦੇ ਦੇਖਿਆ ਗਿਆ ਸੀ।
ਐਬੋਟ ਨੇ ਮੰਗਲਵਾਰ ਨੂੰ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘ਮੈਂ ਟੈਕਸਾਸ ਵਿਚ ਸ਼ਰੀਆ ਕਾਨੂੰਨ ਅਤੇ ਸ਼ਰੀਆ ਕਾਨੂੰਨੀ ਪ੍ਰਕਿਰਿਆ ’ਤੇ ਪਾਬੰਦੀ ਲਾਉਣ ਵਾਲੇ ਕਾਨੂੰਨ ’ਤੇ ਦਸਤਖਤ ਕੀਤੇ ਹਨ। ਕਿਸੇ ਵੀ ਉਦਯੋਗ ਅਤੇ ਕਿਸੇ ਵੀ ਵਿਅਕਤੀ ਨੂੰ ਅਜਿਹੇ ਮੂਰਖਾਂ ਤੋਂ ਡਰਨਾ ਨਹੀਂ ਚਾਹੀਦਾ।
ਇਹ ਵੀ ਪੜ੍ਹੋ- ''ਦੇਸ਼ 'ਚੋਂ ਬਾਹਰ ਕੱਢੋ ਪ੍ਰਵਾਸੀ !'' ਇੰਗਲੈਂਡ ਮਗਰੋਂ ਹੁਣ ਕੈਨੇਡਾ 'ਚ ਵੀ ਉੱਠੀ ਮੰਗ, ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗਾਜ਼ਾ ’ਚ ਹਮਲੇ ਤੇਜ਼ ; ਇਜ਼ਰਾਈਲ ਪਹੁੰਚੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ
NEXT STORY