ਵਾਸ਼ਿੰਗਟਨ- ਅਮਰੀਕਾ ਵਿਚ ਇਕ ਸੀਰੀਅਲ ਕਿਲਰ ਮਰਦ ਨਰਸ ਨੂੰ 4 ਮਰੀਜ਼ਾਂ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਹੈ। ਮਰਦ ਨਰਸ ਵਿਲੀਅਮ ਡੇਵਿਸ ਨੇ ਮਰੀਜ਼ਾਂ ਦੀਆਂ ਨਾੜਾਂ ਵਿਚ ਹਵਾ ਦੇ ਇੰਜੈਕਸ਼ਨ ਲਗਾ ਕੇ ਉਨ੍ਹਾਂ ਦੀ ਜਾਨ ਲੈ ਲਈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ 37 ਸਾਲਾ ਵਿਲੀਅਮ ਡੇਵਿਸ ਨੇ ਟੈਕਸਾਸ ਦੇ ਮੰਨੇ-ਪ੍ਰਮੰਨੇ ਹਸਪਤਾਲ ਵਿਚ ਹਾਰਟ ਸਰਜਰੀ ਕਰਵਾ ਕੇ ਰਿਕਰਵਰ ਹੋ ਰਹੇ ਮਰੀਜ਼ਾਂ ਨੂੰ ਤੜਫਾਕੇ ਮਾਰ ਦਿੱਤਾ। ਉਸਨੇ ਇਨ੍ਹਾਂ ਵਾਰਦਾਤਾਂ ਨੂੰ ਜੂਨ 2017 ਤੋਂ ਜਨਵਰੀ 2018 ਦਰਮਿਆਨ ਅੰਜ਼ਾਮ ਦਿੱਤਾ ਸੀ। ਇਸ ਕੇਸ ਦੇ ਵਕੀਲਾਂ ਨੇ ਕੋਰਟ ਵਿਚ ਦੱਸਿਆ ਕਿ ਡੇਵਿਸ ਨੇ ਜਾਣਬੁੱਝ ਕੇ ਮਰੀਜ਼ਾਂ ਦੀਆਂ ਨਾੜੀਆਂ ਵਿਚ ਹਵਾ ਦਾ ਇੰਜੈਕਸ਼ਨ ਲਗਾਇਆ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਵਕੀਲਾਂ ਨੇ ਇਹ ਵੀ ਦਾਅਵਾ ਕੀਤਾ ਕਿ ਡੇਵਿਸ 'ਲੋਕਾਂ ਨੂੰ ਮਾਰਨਾ ਪਸੰਦ ਕਰਦਾ ਸੀ।'
ਇਹ ਵੀ ਪੜ੍ਹੋ : ਤਾਲਿਬਾਨ ਨੂੰ ਕਰਾਰਾ ਝਟਕਾ, ਅਫ਼ਗਾਨਿਸਤਾਨ ਦੇ 10 ਅਰਬ ਡਾਲਰ ਅਨਫ੍ਰੀਜ਼ ਨਹੀਂ ਕਰੇਗਾ ਅਮਰੀਕਾ
ਰਿਪੋਰਟ ਦੇ ਅਨੁਸਾਰ ਵਕੀਲ ਗੇਟਵੁਡ ਨੇ ਕਿਹਾ, 'ਵਿਲੀਅਮ ਡੇਵਿਸ ਦਾ ਇਰਾਦਾ ਸਿਰਫ਼ ਇਹ ਸੀ ਕਿ ਉਹ ਲੋਕਾਂ ਨੂੰ ਮਾਰਨਾ ਪਸੰਦ ਕਰਦਾ ਸੀ। ਉਸ ਨੂੰ ਮਰੀਜ਼ਾਂ ਨੂੰ ਹਵਾ ਨਾਲ ਭਰ ਕੇ ਟੀਕੇ ਲਗਾਉਣ ਦਾ ਮਜ਼ਾ ਆਉਂਦਾ ਸੀ।' ਉਨ੍ਹਾਂ ਨੇ ਹਸਪਤਾਲ ਦੇ ਕਮਰੇ ਵਿਚ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਡੇਵਿਸ ਮਰੀਜ਼ਾਂ ਨੂੰ ਕਮਰੇ ਵਿਚ ਲਿਜਾ ਕੇ ਉਨ੍ਹਾਂ ਨੂੰ ਹਵਾ ਦਾ ਇੰਜੈਕਸ਼ਨ ਲਗਾਉਂਦਾ ਸੀ ਅਤੇ ਫਿਰ ਕਮਰੇ ਦੀ ਇਕ ਨੁਕਰ ਵਿਚ ਖੜ੍ਹਾ ਹੋ ਕੇ ਉਨ੍ਹਾਂ ਨੂੰ ਤੜਫਦੇ ਵੇਖਦਾ ਰਹਿੰਦਾ ਸੀ। ਅਜਿਹਾ ਉਹ ਇਸ ਲਈ ਕੀਤਾ, ਕਿਉਂਕਿ ਉਸ ਨੂੰ ਇਸ ਵਿਚ ਮਜ਼ਾ ਆਉਂਦਾ ਸੀ। ਉਧਰ ਡੇਵਿਸ ਦੇ ਵਕੀਲ ਨੇ ਕਿਹਾ ਉਸ ਦਾ ਬਚਾਅ ਕਰਦਿਆਂ ਕਿਹਾ ਕਿ ਉਸ ਦਾ ਸੁਖੀ ਪਰਿਵਾਰ ਹੈ। ਉਸ ਦੀ ਪਤਨੀ ਅਤੇ ਦੋ ਬੱਚੇ ਹਨ। ਉਸ ਕੋਲ ਅਜਿਹਾ ਕਰਨ ਦਾ ਕੋਈ ਕਾਰਨ ਨਹੀਂ ਹੈ।
ਇਹ ਵੀ ਪੜ੍ਹੋ : ਡਾਕਟਰਾਂ ਦਾ ਕਮਾਲ, ਮਨੁੱਖੀ ਸਰੀਰ ’ਚ ਸੂਰ ਦੀ ਕਿਡਨੀ ਦਾ ਸਫ਼ਲ ਟਰਾਂਸਪਲਾਂਟ
ਮਿਲ ਸਕਦੀ ਹੈ ਮੌਤ ਦੀ ਸਜ਼ਾ
ਫਿਲਹਾਲ ਸਮਿਥ ਕਾਉਂਟੀ ਜ਼ਿਲ੍ਹਾ ਅਦਾਲਤ ਨੇ ਡੇਵਿਸ ਨੂੰ 4 ਲੋਕਾਂ ਦੇ ਕਤਲ ਦਾ ਦੋਸ਼ੀ ਠਹਿਰਾਇਆ ਹੈ। ਅਗਲੀ ਸੁਣਵਾਈ 'ਤੇ ਸਜ਼ਾ ਸੁਣਾਈ ਜਾਵੇਗੀ। ਰਿਪੋਰਟ ਦੀ ਮੰਨੀਏ ਤਾਂ ਉਸ ਨੂੰ ਉਮਰ ਕੈਦ ਜਾਂ ਮੌਤ ਦੀ ਸਜ਼ਾ ਹੋ ਸਕਦੀ ਹੈ। ਵਕੀਲਾਂ ਨੇ ਮੌਤ ਦੀ ਸਜ਼ਾ ਦੀ ਮੰਗ ਵੀ ਕੀਤੀ ਹੈ।
ਇਹ ਵੀ ਪੜ੍ਹੋ : ਇਮਰਾਨ ਖ਼ਾਨ ਨੇ ਦੇਸ਼ ਦੇ ਸਰਕਾਰੀ ਖਜ਼ਾਨੇ ਨੂੰ ਲਾਇਆ ਚੂਨਾ, ਤੋਹਫ਼ੇ ’ਚ ਮਿਲੀ 10 ਲੱਖ ਡਾਲਰ ਦੀ ਘੜੀ ਵੇਚੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
70 ਫੁੱਟ ਉੱਚਾਈ ਤੋਂ ਡਿੱਗਿਆ 4 ਸਾਲਾ ਮਾਸੂਮ, ਪਰਮਾਤਮਾ ਨੇ ਨਹੀਂ ਆਉਣ ਦਿੱਤੀ ਝਰੀਟ
NEXT STORY