ਹਿਊਸਟਨ (ਭਾਸ਼ਾ)- ਟੈਕਸਾਸ ਸੰਸਦ ਨੇ ਪ੍ਰਮੁੱਖ ਹਿੰਦੂ ਤਿਉਹਾਰ ਹੋਲੀ ਸੰਬੰਧੀ ਇੱਕ ਮਤਾ ਪਾਸ ਕੀਤਾ, ਜਿਸ ਵਿੱਚ ਹੋਲੀ ਨੂੰ ਅਧਿਕਾਰਤ ਤੌਰ 'ਤੇ ਇੱਕ ਮਹੱਤਵਪੂਰਨ ਸੱਭਿਆਚਾਰਕ ਤਿਉਹਾਰ ਵਜੋਂ ਮਾਨਤਾ ਦਿੱਤੀ ਗਈ। ਇਸ ਕਦਮ ਨਾਲ ਟੈਕਸਾਸ ਜਾਰਜੀਆ ਅਤੇ ਨਿਊਯਾਰਕ ਤੋਂ ਬਾਅਦ ਹੋਲੀ ਨੂੰ ਰਸਮੀ ਤੌਰ 'ਤੇ ਮਾਨਤਾ ਦੇਣ ਵਾਲਾ ਤੀਜਾ ਅਮਰੀਕੀ ਰਾਜ ਬਣ ਗਿਆ ਹੈ।
ਇਹ ਮਤਾ ਸੰਸਦ ਮੈਂਬਰ ਸਾਰਾਹ ਏਕਹਾਰਟ ਦੁਆਰਾ ਪੇਸ਼ ਕੀਤਾ ਗਿਆ ਸੀ ਅਤੇ ਹੋਲੀ ਤੋਂ ਠੀਕ ਪਹਿਲਾਂ 14 ਮਾਰਚ ਨੂੰ ਪਾਸ ਕੀਤਾ ਗਿਆ। ਇਸ ਮਤੇ ਨੇ ਹੋਲੀ ਦੇ ਸੱਭਿਆਚਾਰਕ ਅਤੇ ਅਧਿਆਤਮਿਕ ਮਹੱਤਵ ਨੂੰ ਉਜਾਗਰ ਕੀਤਾ। ਮਤੇ ਵਿੱਚ ਕਿਹਾ ਗਿਆ ਹੈ,"ਇਹ ਖੁਸ਼ੀ ਦਾ ਤਿਉਹਾਰ ਹਜ਼ਾਰਾਂ ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਇਸ ਤਿਉਹਾਰ ਨੂੰ ਦੁਨੀਆ ਭਰ ਦੇ ਸਾਰੇ ਪਿਛੋਕੜਾਂ ਦੇ ਲੋਕ ਮਨਾਉਂਦੇ ਅਤੇ ਮਾਨਤਾ ਦਿੰਦੇ ਹਨ ਜੋ ਇਸਨੂੰ ਪਿਆਰ, ਊਰਜਾ ਅਤੇ ਤਰੱਕੀ ਦਾ ਤਿਉਹਾਰ ਮੰਨਦੇ ਹਨ।''
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੀ ਪ੍ਰਿਆ ਸੁੰਦਰੇਸ਼ਨ 'ਰਾਈਜ਼ਿੰਗ ਸਟਾਰ' ਪੁਰਸਕਾਰ ਲਈ ਨਾਮਜ਼ਦ
ਹਿਊਸਟਨ ਵਿੱਚ ਭਾਰਤੀ ਕੌਂਸਲ ਜਨਰਲ ਮੰਜੂਨਾਥ ਨੇ ਪੀ.ਟੀ.ਆਈ ਨੂੰ ਦੱਸਿਆ,''ਇਹ ਟੈਕਸਾਸ ਲਈ ਇੱਕ ਮਾਣਮੱਤਾ ਅਤੇ ਇਤਿਹਾਸਕ ਪਲ ਹੈ। ਸਟੇਟ ਸੈਨੇਟ ਵੱਲੋਂ ਹੋਲੀ ਨੂੰ ਮਾਨਤਾ ਦੇਣਾ ਵਿਭਿੰਨਤਾ, ਏਕਤਾ, ਦੋਸਤੀ ਅਤੇ ਸੱਭਿਆਚਾਰਕ ਵਿਰਾਸਤ ਪ੍ਰਤੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਅਸੀਂ ਸੈਨੇਟਰ ਸਾਰਾਹ ਏਕਹਾਰਟ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮਤੇ ਨੂੰ ਸੰਭਵ ਬਣਾਇਆ...।'' ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਮਤੇ ਦਾ ਸਮਰਥਨ ਕੀਤਾ। ਸੰਗਠਨ ਨੇ ਕਾਂਗਰਸਮੈਨ ਏਕਹਾਰਟ ਦੇ ਦਫ਼ਤਰ ਦੇ ਸਹਿਯੋਗ ਨਾਲ ਪ੍ਰਸਤਾਵ 'ਤੇ ਕੰਮ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਖੁੱਲ ਗਿਆ ਸ਼ੰਭੂ ਬਾਰਡਰ ਤੇ ਪੰਜਾਬ ਸਰਕਾਰ ਨੇ ਸੱਦ ਲਈ ਕੈਬਨਿਟ ਮੀਟਿੰਗ, ਜਾਣੋ ਅੱਜ ਦੀਆਂ ਟਾਪ-10 ਖ਼ਬਰਾਂ
NEXT STORY