ਲੁਧਿਆਣਾ (ਅਨਿਲ): ਸਲੇਮ ਟਾਬਰੀ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਦਾਣਾ ਮੰਡੀ ਦੇ ਇੰਡੋ-ਅਮਰੀਕਨ ਹੋਟਲ ’ਚ ਸ਼ੁੱਕਰਵਾਰ ਨੂੰ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਉਸ ਦੀ ਲਾਸ਼ ਨੂੰ ਅਰਧ-ਨਗਨ ਹਾਲਤ ਛੱਡ ਕੇ ਭੱਜ ਗਿਆ ਸੀ। ਪੁਲਸ ਜਦੋਂ ਮੁਲਜ਼ਮ ਨੂੰ ਟ੍ਰੇਸ ਕਰ ਕੇ ਉਸ ਕੋਲ ਪਹੁੰਚੀ ਤਾਂ ਪਤਾ ਲੱਗਿਆ ਕਿ ਕੁੜੀ ਨੇ ਉਸ ਦੇ ਪ੍ਰਾਈਵੇਟ ਪਾਰਟ ਨੂੰ ਕਟਰ ਨਾਲ ਕੱਟ ਦਿੱਤਾ ਸੀ, ਜਿਸ ਮਗਰੋਂ ਉਸ ਨੂੰ ਇਲਾਜ ਲਈ ਪੀ. ਜੀ. ਆਈ. ਦਾਖ਼ਲ ਕਰਵਾਇਆ ਗਿਆ ਸੀ।
ਇਸ ਮਾਮਲੇ ਵਿਚ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਨਿਸ਼ਾਦ ਪਹਿਲਾਂ ਹਸਪਤਾਲ ਦੇ ਡਾਕਟਰਾਂ ਤੇ ਪੁਲਸ ਨੂੰ ਗੁੰਮਰਾਹ ਹੀ ਕਰਦਾ ਰਿਹਾ। ਰੇਖਾ ਵੱਲੋਂ ਪ੍ਰਾਈਵੇਟ ਪਾਰਟ 'ਤੇ ਕਟਰ ਨਾਲ ਵਾਰ ਕੀਤੇ ਜਾਣ 'ਤੇ ਉਸ ਦਾ ਕਤਲ ਕਰਨ ਮਗਰੋਂ ਨਿਸ਼ਾਦ ਫਟਾਫਟ ਇਲਾਜ ਕਰਵਾਉਣ ਲਈ ਹਸਪਤਾਲ ਪਹੁੰਚਿਆ ਸੀ। ਡਾਕਟਰਾਂ ਨੇ ਉਸ ਤੋਂ ਪ੍ਰਾਈਵੇਟ ਪਾਰਟ ਕੱਟੇ ਜਾਣ ਦੀ ਵਜ੍ਹਾ ਪੁੱਛੀ ਤਾਂ ਉਸ ਨੇ ਝੂਠੀ ਕਹਾਣੀ ਘੜਦਿਆਂ ਦੱਸਿਆ ਕਿ ਉਸ 'ਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾਸੀ। ਜਦੋਂ ਪੁਲਸ ਨੇ ਹਸਪਤਾਲ ਪਹੁੰਚ ਕੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਪੁਲਸ ਨੂੰ ਵੀ ਇਹੋ ਕਹਾਣੀ ਦੱਸੀ। ਦੂਜੇ ਪਾਸੇ ਹੋਟਲ ਵਿਚੋਂ ਕੁੜੀ ਦੀ ਅਰਧ-ਨਗਨ ਲਾਸ਼ ਮਿਲਣ ਦੀ ਸੂਚਨਾ ਮਿਲਣ 'ਤੇ ਪੁਲਸ ਨੇ ਫ਼ਿਰ ਤੋਂ ਨਿਸ਼ਾਦ ਤੋਂ ਪੁੱਛਗਿੱਛ ਕੀਤੀ। ਇਸ 'ਤੇ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਲਿਆ।
ਦੂਜੇ ਪਾਸੇ, ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੀ ਵੀ ਪਛਾਣ ਹੋ ਗਈ ਹੈ, ਜਿਸ ਮਗਰੋਂ ਅੱਜ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ। ਸਲੇਮ ਟਾਬਰੀ ਪੁਲਸ ਸਟੇਸ਼ਨ ਦੇ ਸਹਾਇਕ ਇੰਸਪੈਕਟਰ ਬਲਬੀਰ ਸਿੰਘ ਅਤੇ ਐਲਡੀਕੋ ਅਸਟੇਟ ਚੌਕੀ ਦੇ ਐੱਸ. ਐੱਚ. ਓ. ਜਿੰਦਰ ਲਾਲ ਸਿੱਧੂ ਨੇ ਦੱਸਿਆ ਕਿ ਮ੍ਰਿਤਕਾ ਰੇਖਾ ਦੇ ਪਰਿਵਾਰ ਦੀ ਪਛਾਣ ਕਰ ਲਈ ਗਈ ਹੈ। ਰੇਖਾ ਦਾ ਭਰਾ ਸਰਵਣ ਕੁਮਾਰ ਕੋਹਾੜਾ ਨੇੜੇ ਧਨਾਨਸੂ ’ਚ ਇਕ ਫੈਕਟਰੀ ਵਿਚ ਕੰਮ ਕਰਦਾ ਹੈ। ਰੇਖਾ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ, ਜੋ ਪਿਛਲੇ ਕਈ ਸਾਲਾਂ ਤੋਂ ਭਾਰਤੀ ਕਾਲੋਨੀ ’ਚ ਕਿਰਾਏ ਦੇ ਮਕਾਨ ਵਿਚ ਆਪਣੇ ਬੱਚਿਆਂ ਨਾਲ ਰਹਿ ਰਹੀ ਸੀ ਅਤੇ ਮੁਹੱਲੇ ’ਚ ਹੀ ਨਰਸ ਵਜੋਂ ਕੰਮ ਕਰਦੀ ਸੀ।
ਹੋਟਲ ਮੈਨੇਜਰ ਵਿਕਾਸ ਠਾਕੁਰ ਦੀ ਸ਼ਿਕਾਇਤ ’ਤੇ ਸਲੇਮ ਟਾਬਰੀ ਪੁਲਸ ਸਟੇਸ਼ਨ ਅਤੇ ਐਲਡੀਕੋ ਅਸਟੇਟ ਚੌਕੀ ਦੀ ਇਕ ਪੁਲਿਸ ਟੀਮ ਮੌਕੇ 'ਤੇ ਪਹੁੰਚੀ, ਔਰਤ ਦੀ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਅਤੇ ਹੋਟਲ ਦੇ ਐਂਟਰੀ ਰਜਿਸਟਰ ਤੋਂ ਉਸ ਦੀ ਪਛਾਣ ਰੇਖਾ (30) ਵਾਸੀ ਭਾਰਤੀ ਕਾਲੋਨੀ ਅਤੇ ਦੋਸ਼ੀ ਅਮਿਤ ਨਿਸ਼ਾਦ ਵਾਸੀ ਜਾਗੀਰਪੁਰ ਦੀ ਨਿਊ ਅਮਰਜੀਤ ਕਾਲੋਨੀ ਵਜੋਂ ਹੋਈ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਦੋਸ਼ੀ ਅਮਿਤ ਨਿਸ਼ਾਦ ਵਿਰੁੱਧ ਮਾਮਲਾ ਦਰਜ ਕੀਤਾ ਸੀ।
ਮੁਲਜ਼ਮ ਦੇ ਗੁਪਤ ਅੰਗਾਂ ਦਾ ਹੋਇਆ ਆਪ੍ਰੇਸ਼ਨ
ਰੇਖਾ ਦੇ ਕਤਲ ਦਾ ਕਥਿਤ ਦੋਸ਼ੀ ਅਮਿਤ ਨਿਸ਼ਾਦ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ’ਚ ਇਲਾਜ ਅਧੀਨ ਹੈ, ਜਿਥੇ ਡਾਕਟਰਾਂ ਨੇ ਉਸ ਦੇ ਗੁਪਤ ਅੰਗਾਂ ਦਾ ਆਪ੍ਰੇਸ਼ਨ ਕੀਤਾ ਹੈ। ਉਸ ਦੀ ਨਿਗਰਾਨੀ ਲਈ 2 ਪੁਲਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇੰਸ. ਬਲਬੀਰ ਸਿੰਘ ਅਤੇ ਸਟੇਸ਼ਨ ਹਾਊਸ ਅਫ਼ਸਰ ਨਾਲ ਰੇਖਾ ਦੇ ਭਰਾ ਨੇ ਅੱਜ ਸੰਪਰਕ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਸੋਮਵਾਰ ਨੂੰ ਰੇਖਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਬੁਲਾਇਆ ਹੈ।
ਟ੍ਰਾਈਸਿਟੀ ’ਚ ਅਗਲੇ 48 ਘੰਟੇ ਲਿਪਟੀ ਰਹੇਗੀ ਧੁੰਦ ਦੀ ਚਾਦਰ, ਯੈਲੋ ਅਲਰਟ ਜਾਰੀ
NEXT STORY