ਟੈਕਸਾਸ-ਕੋਰੋਨਾ ਵਾਇਰਸ ਕਾਰਣ ਆਪਣੀ ਜਾਨ ਗੁਆਉਣ ਵਾਲੇ ਪਤੀ ਨੇ ਪਤਨੀ ਨੂੰ ਆਖਿਰੀ ਚਿੱਠੀ ਲਿਖੀ। 13 ਦਸੰਬਰ ਨੂੰ ਟੈਕਸਾਸ ਦੇ ਮੈਕਲੀਨ ਮੈਡੀਕਲ ਸੈਂਟਰ ’ਚ 45 ਸਾਲਾਂ ਦੇ ਬਿਲੀ ਲੋਰੇਡੋ ਦਾ ਦੇਹਾਂਤ ਹੋ ਗਿਆ। ਆਪਣੀ ਮੌਤ ਤੋਂ ਕੁਝ ਹੀ ਸਮੇਂ ਪਹਿਲਾਂ ਬਿਲੀ ਨੇ ਆਪਣੀ ਪਤਨੀ ਸੋਨਿਆ ਕਾਯਪੂਰੋਸ ਨੂੰ ਇਕ ਪੱਤਰ ਈਮੇਲ ਕੀਤਾ। ਬਿਲੀ ਨੇ ਪੱਤਰ ’ਚ ਲਿਖਿਆ ਕਿ ਮਰਨ ਤੋਂ ਪਹਿਲਾਂ ਤੈਨੂੰ ਮੈਂ ਆਪਣੇ ਦਿਲ ਦੀ ਗੱਲ ਕਹਿਣਾ ਚਾਹੁੰਦਾ ਹਾਂ। ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਤੇਰੇ ਨਾਲ ਸ਼ਾਨਦਾਰ ਜ਼ਿੰਦਗੀ ਬਤੀਤ ਕੀਤੀ ਅਤੇ ਦੁਨੀਆ ਦੀ ਕਿਸੇ ਵੀ ਕੀਮਤੀ ਚੀਜ਼ ਨਾਲ ਉਸ ਦਾ ਸੌਦਾ ਨਹੀਂ ਕਰਾਂਗਾ। ਮੈਂ ਇਹ ਵੀ ਚਾਹੁੰਦਾ ਹਾਂ ਕਿ ਤੁਸੀਂ ਖੁਸ਼ ਰਹੋ, ਮੇਰੇ ਬਿਨ੍ਹਾਂ ਅਤੇ ਬਿਨਾਂ ਕਿਸੇ ਪਛਤਾਵੇ ਦੇ ਆਪਣੀ ਜ਼ਿੰਦਗੀ ਜੀਓ। ਸਾਡੇ ਦੋਵਾਂ ਦਾ ਇਕੱਠੇ ਬਿਤਾਇਆ ਸਮਾਂ ਸ਼ਾਨਦਾਰ ਸੀ। ਬਿਲੀ ਦੇ ਵੱਡੇ ਭਰਾ ਪੈਡ੍ਰੋ ਲੋਰੇਡੋ ਨੇ ਦੱਸਿਆ ਕਿ ਬਿਲੀ ਨੇ ਇਹ ਪੱਤਰ ਐਕਸੀਜਨ ਲਗਵਾਉਣ ਤੋਂ ਪਹਿਲਾਂ ਆਪਣੀ ਪਤਨੀ ਨੂੰ ਭੇਜਿਆ ਸੀ।
ਇਹ ਵੀ ਪੜ੍ਹੋ -ਜਾਰਜੀਆ ਚੋਣਾਂ : ਜੋ ਬਾਈਡੇਨ ਦੀ ਡੈਮੋਕ੍ਰੇਟਿਕ ਪਾਰਟੀ ਸੈਨੇਟ ’ਤੇ ਕਟੰਰੋਲ ਦੀ ਰਾਹ ’ਚ
ਮਸ਼ਹੂਰ ਪ੍ਰੋਗਰਾਮ ‘ਗੁਡ ਮਾਰਨਿੰਗ ਅਮਰੀਕਾ’ ’ਚ ਕੀਤਾ ਸਾਂਝਾ
ਬਿਲੀ ਦੇ ਇਸ ਪੱਤਰ ਨੂੰ ਉਨ੍ਹਾਂ ਦੇ ਭਰਾ ਨੇ ਅਮਰੀਕਾ ਦੇ ਮਸ਼ਹੂਰ ਪ੍ਰੋਗਰਾਮ ‘ਗੁਡ ਮਾਰਨਿੰਗ ਅਮਰੀਕਾ’ ’ਚ ਸਾਂਝਾ ਕਰਦੇ ਹੋਏ ਕਿਹਾ ਕਿ ਉਸ ਵੇਲੇ ਮੈਨੂੰ ਅਤੇ ਉਸ ਨੂੰ ਸਮਝ ਆ ਗਿਆ ਸੀ ਕਿ ਇਹ ਉਸ ਦਾ ਆਖਿਰੀ ਪੱਤਰ ਹੈ। ਸੋਨਿਆ ਨੂੰ ਮੇਰੇ ਪਿਆਰੇ ਭਰਾ ਦਾ ਆਖਿਰੀ ਪੱਤਰ ਮਿਲਿਆ ਜਿਸ ਨੇ ਉਸ ਦਾ ਦਿਲ ਤੋੜ ਦਿੱਤਾ। ਲੋਰੇਡੋ ਨੇ ਕਿਹਾ ਕਿ ਬਿਲੀ ਇਕ ਰੋਮਾਂਟਿਕ ਵਿਅਕਤੀ ਸੀ ਅਤੇ ਉਹ ਅਕਸਰ ਆਪਣੀ ਪਤਨੀ ਨੂੰ ਪੱਤਰ ਭੇਜਦਾ ਰਹਿੰਦਾ ਸੀ।
ਇਹ ਵੀ ਪੜ੍ਹੋ -ਯੂਰਪੀਅਨ ਸੰਘ ਨਾਲ ਮਿਲ ਕੇ ਚੀਨ ਨੂੰ ਘੇਰਨ ਦੀ ਤਿਆਰੀ ’ਚ ਬਾਈਡੇਨ
ਬਿਲੀ ਨੂੰ ਨਵੰਬਰ ’ਚ ਹੋਇਆ ਸੀ ਕੋਰੋਨਾ
ਬਿਲੀ ਦੀ ਸਿਹਤ ਨਵੰਬਰ ’ਚ ਖਰਾਬ ਹੋ ਗਈ। ਉਨ੍ਹਾਂ ਨੇ ਕੋਰੋਨਾ ਟੈਸਟ ਕਰਵਾਇਆ ਜਿਸ ’ਚ ਉਹ ਪਾਜ਼ੇਟਿਵ ਆਏ। ਥੈਂਕਸਗਿਵਿੰਗ ’ਤੇ ਉਹ ਗੰਭੀਰ ਤੌਰ ’ਤੇ ਬੀਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਬਿਲੀ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ -ਬ੍ਰਿਟੇਨ : ਲਾਕਡਾਊਨ ਦੀ ਉਲੰਘਣਾ ਕਰਨ ਵਾਲਿਆਂ ’ਤੇ ਲੱਗ ਸਕਦੈ ਭਾਰੀ ਜੁਰਮਾਨਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਯੂਰਪੀਅਨ ਸੰਘ ਨਾਲ ਮਿਲ ਕੇ ਚੀਨ ਨੂੰ ਘੇਰਨ ਦੀ ਤਿਆਰੀ ’ਚ ਬਾਈਡੇਨ
NEXT STORY