ਬੈਂਕਾਕ (ਭਾਸ਼ਾ): ਥਾਈਲੈਂਡ ਦੀ ਕੈਬਨਿਟ ਨੇ ਉਹਨਾਂ ਦੋ ਬਿੱਲਾਂ ਦੇ ਡਰਾਫਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਹਨਾਂ ਨਾਲ ਸਮਲਿੰਗੀ ਪ੍ਰੇਮ ਸੰਬੰਧਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਜਾ ਸਕੇਗੀ। ਸਰਕਾਰ ਦੀ ਉਪ ਬੁਲਾਰਨ ਰਤਚਦਾ ਥਾਨਦਿਰੇਕ ਨੇ ਬੁੱਧਵਾਰ ਨੂੰ ਕੈਬਨਿਟ ਦੀ ਬੈਠਕ ਦੇ ਬਾਅਦ ਕਿਹਾ ਕਿ ਸਿਵਲ ਪਾਰਟਨਰਸ਼ਿਪ ਐਕਟ ਨਾਲ ਸਮਲਿੰਗੀ ਜੋੜਿਆਂ ਨੂੰ ਆਪਣਾ ਵਿਆਹ ਰਜਿਸਟਰਡ ਕਰਾਉਣ ਦੀ ਮਨਜ਼ੂਰੀ ਮਿਲ ਜਾਵੇਗੀ ਜੇਕਰ ਉਹ ਦੋਵੇਂ ਘੱਟੋ-ਘੱਟ 17 ਸਾਲ ਦੇ ਹਨ ਅਤੇ ਉਹਨਾਂ ਵਿਚੋਂ ਕਈ ਇਕ ਥਾਈਲੈਂਡ ਦਾ ਨਾਗਰਿਕ ਹੈ।
ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ 19 ਸਾਲਾ ਦਲਵੀਰ ਕੌਰ ਨੇ ਵਿੱਦਿਆ ਦੇ ਖੇਤਰ 'ਚ ਮਾਰੀਆਂ ਮੱਲਾਂ
ਭਾਵੇਂਕਿ ਉਹਨਾਂ ਦੇ ਪ੍ਰੇਸ ਸੰਬੰਧਾਂ ਨੂੰ ਵਿਆਹ ਦੇ ਤੌਰ 'ਤੇ ਪਰਿਭਾਸ਼ਿਤ ਨਹੀਂ ਕੀਤਾ ਗਿਆ ਹੈ ਪਰ ਇਸ ਨਾਲ ਉਹਨਾਂ ਨੂੰ ਕਈ ਕਾਨੂੰਨੀ ਅਧਿਕਾਰ ਮਿਲ ਜਾਣਗੇ ਜੋ ਵਿਪਰੀਤ ਲਿੰਗ ਦੇ ਜੋੜਿਆਂ ਨੂੰ ਦਿੱਤੇ ਜਾਂਦੇ ਹਨ ਜਿਵੇਂ ਕਿ ਬੱਚੇ ਨੂੰ ਗੋਦ ਲੈਣ ਦਾ ਅਧਿਕਾਰ। ਇਸ ਬਿੱਲ ਨੂੰ ਤਿਆਰ ਕਰਨ ਵਿਚ ਮਦਦ ਕਰਨ ਵਾਲੇ ਰੇਨਬੋ ਸਕਾਈ ਆਫ ਥਾਈਲੈਂਡ ਦੇ ਪ੍ਰਧਾਨ ਕਿਤਿਨਨ ਧਰਮਾਧਜ ਨੇ ਕਿਹਾ ਕਿ ਬੁੱਧਵਾਰ ਨੂੰ ਜਿਹੜੇ ਡਰਾਫਟ ਨੂੰ ਮਨਜ਼ੂਰੀ ਦਿੱਤੀ ਗਈ ਉਹ ਪਹਿਲਾਂ ਦੇ ਬਿੱਲਾਂ ਵਿਚ ਸੋਧ ਹੈ। ਉੱਧਰ ਐੱਲ.ਜੀ.ਬੀ.ਟੀ.ਕਿਊ. ਭਾਈਚਾਰੇ ਦੇ ਕੁਝ ਮੈਂਬਰਾਂ ਦਾ ਮੰਨਣਾ ਹੈ ਕਿ ਇਸ ਵਿਚ ਲੋੜੀਂਦੇ ਰੂਪ ਨਾਲ ਸਮਾਨ ਅਧਿਕਾਰ ਯਕੀਨੀ ਨਹੀਂ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਹਾਂਗਕਾਂਗ ਵਸਨੀਕਾਂ ਦੀ ਵਧਾਈ ਵੀਜ਼ਾ ਮਿਆਦ, ਵਿਦਿਆਰਥੀਆਂ ਨੂੰ ਵੀ ਹੋਵੇਗਾ ਫਾਇਦਾ
ਇਰਾਕ 'ਚ ਇਕ ਦਿਨ ਵਿਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਹੋਏ ਦਰਜ
NEXT STORY