ਬੈਂਕਾਕ (ਵਾਰਤਾ): ਨਾਈਟਾਲਾਈਫ ਦੇ ਲਈ ਮਸ਼ਹੂਰ ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਪਾਬੰਦੀਆਂ ਵਿਚ ਢਿੱਲ ਅਤੇ ਸੋਮਵਾਰ ਤੋਂ ਕਰਫਿਊ ਦੇ ਖਾਤਮੇ ਦੇ ਬਾਵਜੂਦ ਰਾਤ ਵਿਚ ਚੱਲਣ ਵਾਲੇ ਵਿਭਿੰਨ ਮਨੋਰੰਜਨ ਸਥਲ ਫਿਲਹਾਲ ਬੰਦ ਹਨ। ਬੈਂਕਾਕ ਮੈਟਰੋਪਾਲੀਟਨ ਐਡਮਿਨਿਸਟ੍ਰੇਸ਼ਨ (ਬੀ.ਐੱਮ.ਏ.) ਦੇ ਬੁਲਾਰੇ ਨੇ ਦੱਸਿਆ ਕਿ ਬੈਂਕਾਕ ਵਿਚ ਬਾਰ, ਕਲੱਬ ਅਤੇ ਹੋਰ ਮਨੋਰੰਜਨ ਦੀਆਂ ਥਾਵਾਂ ਨੂੰ ਅਸਥਾਈ ਰੂਪ ਨਾਲ ਬੰਦ ਰੱਖਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਤਾਨਾਸ਼ਾਹ ਕਿਮ ਦੀ ਭੈਣ ਨੇ ਦੱਖਣੀ ਕੋਰੀਆ ਨੂੰ ਮਿਲਟਰੀ ਕਾਰਵਾਈ ਕਰਨ ਦੀ ਦਿੱਤੀ
ਕਿਉਂਕਿ ਅਜਿਹੀਆਂ ਥਾਵਾਂ 'ਤੇ ਡਰਿੰਕ ਲਈ ਲੋਕਾਂ ਦੀ ਭੀੜ ਇਕੱਠੀ ਹੋਣ ਕਾਰਨ ਕੋਰੋਨਾਵਾਇਰਸ ਇਨਫੈਕਸ਼ਨ ਦਾ ਖਤਰਾ ਹੋਰ ਵੱਧਣ ਦਾ ਖਦਸ਼ਾ ਹੈ। ਬੁਲਾਰੇ ਦੇ ਮੁਤਾਬਕ ਇਹਨਾਂ ਕਾਰਨਾਂ ਕਾਰਨ ਹੀ ਕੰਪਿਊਟਰ ਗੇਮ, ਇੰਟਰਨੈੱਟ ਕੈਫੇ, ਕੁਕਫਾਈਟਿੰਗ, ਫਿਸ਼ਫਾਈਟਿੰਗ ਅਤੇ ਬੁੱਲਫਾਈਟਿੰਗ ਜਿਹੀਆਂ ਮਨੋਰੰਜਨ ਥਾਵਾਂ ਹਾਲੇ ਬੰਦ ਰਹਿਣਗੀਆਂ। ਰੈਸਟੋਰੈਂਟਾਂ ਵਿਚ ਗਾਹਕ ਨੂੰ ਸ਼ਰਾਬ ਸਰਵ ਕੀਤੀ ਜਾ ਸਕੇਗੀ ਪਰ ਅੱਧੀ ਰਾਤ ਦੇ ਬਾਅਦ ਇਸ ਸੇਵਾ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਕੋਵਿਡ-19 ਦੌਰਾਨ ਇਟਲੀ 'ਚ 4 ਲੱਖ ਤੋਂ ਵੱਧ ਲੋਕਾਂ ਨੇ ਕੀਤਾ ਖੂਨਦਾਨ
NEXT STORY